ਗੁਰੂ ਨਾਨਕ ਦੇਵ ਜੀ ਨੂੰ ਜੇਕਰ ਸਿਰਫ ਇੱਕ ਨੁਕਤੇ ਰਾਹੀਂ ਸਮਝਣਾ ਹੋਵੇ ਤਾਂ ਉਹ ਹੈ ਉਹਨਾਂ ਦਾ ‘ਹੁਕਮਿ’ ਨੂੰ ਵਿਸਤਾਰਨਾ/ਨਿਸਤਾਰਨਾ। ‘ਹੁਕਮਿ’ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਵਸੀਹ ਅਰਥ ਗ੍ਰਹਿਣ ਕਰਦਾ ਹੈ। ਉਹ ਇੱਕ ਹੁਕਮਿ ਨੂੰ ਰੱਦ ਕਰ ਰਹੇ ਨੇ, ਦੂਸਰੇ ਹੁਕਮਿ ਨੂੰ ਸਥਾਪਿਤ ਕਰ ਰਹੇ ਨੇ। ਪਹਿਲਾ ਜੋ ਹੁਕਮਿ ਹੈ, ਉਹ ਧਾਰਮਿਕ ਸੱਤਾ ਦੀ ਧੌਂਸ ਹੈ/ ਆਰਥਿਕ ਸੱਤਾ ਦੀ ਧੌਂਸ ਹੈ/ ਸੱਭਿਆਚਾਰਕ ਸੱਤਾ ਦੀ ਧੌਂਸ ਹੈ/ਵਿਚਾਰਕ ਸੱਤਾ ਦੀ ਧੌਂਸ ਹੈ/ਰਾਜਨੀਤਿਕ ਸੱਤਾ ਦੀ ਧੌਂਸ ਹੈ। ਇਸੇ ਸੱਤਾ ‘ਚੋਂ ਫਿਰ ਜਦੋਂ ਹੈਜੇਮੌਨਿਕ ਆਈਡੀਆਲੋਜੀ ਦਾ ਮੋਨੋਲਾਗ ਉੱਸਰਨਾ ਹੈ, ਤਾਂ ਸਮਾਜ ‘ਚ ਹਰਾਰਕੀ ਪੈਦਾ ਹੋਣੀ ਹੈ। ਸ਼੍ਰੇਣੀਆਂ ਉਪਜਣੀਆਂ ਹਨ। ਜਾਤਾਂ ਪਨਪਣੀਆਂ ਹਨ। ਬੰਦੇ ਦੀ ਬੰਦਿਆਈ ਸੱਤਾ ਦੇ ਦਾਬੇ ਹੇਠ ਮਾਰੀ ਜਾਣੀ ਹੈ। ਅਸਮਾਨਤਾ ਪੈਦਾ ਹੋਣੀ ਹੈ। ਦਮਨ ਪੈਦਾ ਹੋਣਾ ਹੈ। ਸਮਾਜਿਕ ਅਸੰਤੁਲਨ ਵਧਣਾ ਹੈ। ਊਚ-ਨੀਚ। ਫਿਰ ਗੁਰੂ ਨਾਨਕ ਦੇਵ ਜੀ ਨੇ ਰੱਦਣ ਦੇ ਨਾਲ ਹੀ ਬਦਲ ਦੇ ਦੇਣਾ ਹੈ। ਬਦਲ ਵੀ ‘ਹੁਕਮਿ’ ਹੀ ਹੈ। ਪਰ ਹੁਣ ਹੁਕਮਿ ਜੋ ਹੈ, ਉਹ ਕੁਦਰਤ ਦਾ/ਕਾਦਰ ਦਾ ਹੈ। ਇਸ ਹੁਕਮਿ ‘ਚ ਉਹ ਸਾਰੀ ਹਰਾਰਕੀ ਖਤਮ ਹੋਣੀ ਹੈ। ਪੂਰਾ ਬ੍ਰਹਿਮੰਡ ਉਸ ਹੁਕਮਿ ‘ਚ ਬੱਝਾ ਹੋਇਆ ਹੈ। ਇਸ ਹੁਕਮਿ ਦੀ ਪਛਾਣ ਹੀ ਮੁਕਤੀ ਹੈ। ਇਸ ਹੁਕਮਿ ਅੰਦਰ ਬੱਝ ਗਏ, ਤਾਂ ਹੀ ਛੁਟਕਾਰਾ ਹੈ। ਫਿਰ ਹਊਮੈ ਕਹੈ ਨ ਕੋਇ। ਸ਼੍ਰੇਣੀਆਂ ਫਿਰ ਨਹੀਂ ਰਹਿਣੀਆਂ/ਜਾਤਾਂ ਫਿਰ ਨਹੀਂ ਰਹਿਣੀਆਂ। ਜੇਕਰ ਸੂਰਜ,ਚੰਦ,ਇੰਦ, ਸਮੁੰਦ ਹੁਕਮਿ ‘ਚ ਨੇ, ਬ੍ਰਹਿਮੰਡ ਹੁਕਮਿ ‘ਚ ਹੈ, ਫਿਰ ਬੰਦਾ ਕੀ ਹੈ? ਇਹਨੇ ਉਸੇ ਹੁਕਮਿ ਨੂੰ ਪਛਾਨਣਾ ਹੈ। ਇਸੇ ‘ਚ ਮੁਕਤਿ ਹੈ। ਇਸੇ ਕਰਕੇ ਬਾਬੇ ਦੀ ਬਾਣੀ ਕ੍ਰਾਂਤੀ ਹੈ।ਪਰ ਇਹ ਸਾਰੀ ਕ੍ਰਾਂਤੀ ਆਈਸੋਲੇਸ਼ਨ ‘ਚ ਨਹੀਂ ਵਾਪਰ ਰਹੀ। ਇਸਦੀ ਇੱਕ ਪਰੰਪਰਾ ਹੈ। ਉਸ ਪਰੰਪਰਾ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਉਸ ਪਰੰਪਰਾ ‘ਚੋਂ ਸਿਰਫ ਸਤਿਗੁਰ ਨਾਮਦੇਵ ਜੀ ਦੀ ਬਾਣੀ ‘ਚੋਂ ਇੱਕ ਨੁਕਤਾ ਦੇਖਦੇ ਹਾਂ : ‘ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀਅ ਬਹੇਰੀ, ਲੰਕ ਭਭੀਖਣ ਆਪਿਓ ਹੋ’ ਜਿਸ ਹੁਕਮਿ ਦੀ, ਜਿਸ ਡਸਿਪਲਿਨ ਦੀ ਗੱਲ ਗੁਰੂ ਨਾਨਕ ਕਰ ਰਹੇ ਨੇ, ਉਸੇ ਹੁਕਮਿ ਨੂੰ ਸਤਿਗੁਰ ਨਾਮਦੇਵ ਵਿਚਾਰ ਰਹੇ ਨੇ। ਉਸੇ ਹੁਕਮਿ ਨੇ ਹੀ ਨਿਸਤਾਰਾ ਕਰਨਾ ਹੈ। ਮਰੇ ਤੇ ਮੁਕਤ ਨਹੀਂ ਚਾਹੀਦੀ ਨਾਮਦੇਵ ਨੂੰ। ਗੁਰੂ ਨਾਨਕ ਨੂੰ ਵੀ ਨਹੀਂ ਚਾਹੀਦੀ। ਜੇਕਰ ਅਸੀਂ ਸਿਰਫ ਇੱਕੋ ਨੁਕਤਾ ਹੀ ਵਿਚਾਰ ਲਈਏ, ਤਾਂ ਸ਼ਾਇਦ ਛੁਟਕਾਰਾ ਹੋ ਸਕੇ।
- ਮੁਸਲਿਮ ਨੌਜਵਾਨਾਂ ਲਈ ਉੱਚ ਸਿੱਖਿਆ ਦੇ ਅਸਲ ਮਾਇਨੇ
ਮੁਹੰਮਦ ਫਿਰੋਜ਼ ਸਾਬਰੀ ਜਦੋਂ ਕਿਸੇ ਖਾਸ ਵਰਗ ਦੀ ਖੁਸ਼ਹਾਲੀ ਨੂੰ ਮਾਪਿਆ ਜਾਂਦਾ ਹੈ ਤਾਂ ਸਿੱਖਿਆ…
- ਵਿਦਿਆਰਥੀ ਦੇ ਜੀਵਨ ‘ਚ ਇਕ ਅਧਿਆਪਕ ਦੀ ਭੂਮਿਕਾ : ਪ੍ਰਿੰਸੀਪਲ ਪੁਨੀਤ
ਵਿਦਿਆਰਥੀ ਜੀਵਨ 'ਚ ਇਕ ਅਧਿਆਪਕ ਦੀ ਭੂਮਿਕਾ ਆਪਣੇ ਵਿਦਿਆਰਥੀਆਂ ਦੇ ਜੀਵਨ ਉੱਤੇ ਇਕ ਅਧਿਆਪਕ ਦਾ…
- ਵੱਡੀ ਖਬਰ : ਮਹਾਨ ਕਲਾਕਾਰ ਤੇ ਕਵੀ ਇਮਰੋਜ਼ ਦਾ 97 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਜਲੰਧਰ, 22 ਦਸੰਬਰ | ਪੰਜਾਬ ਦੇ ਮਹਾਨ ਕਲਾਕਾਰ ਤੇ ਕਵੀ ਇਮਰੋਜ਼ ਨਹੀਂ ਰਹੇ। ਉਨ੍ਹਾਂ ਨੇ…
- ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦੀਆਂ ਤਿੰਨ ਖਿਡਾਰਨਾਂ ਸਾਇਨਾ ਨੇਹਵਾਲ, ਪੀ ਵੀ ਸਿੰਧੂ ਤੇ ਸੇਰੇਨਾ ਵਿਲੀਅਜ਼ ਬਾਰੇ ਬਾਲ ਪੁਸਤਕਾਂ ਤਿੰਨ ਧੀਆਂ ਵਲੋਂ ਲੋਕ ਅਰਪਣ
ਲੁਧਿਆਣਾ, 6 ਨਵੰਬਰ| ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ…
- ‘ਗੀਤ ਗਾਤਾ ਹੂੰ ਮੈਂ’ ਵਾਲੇ ਬਾਲੀਵੁੱਡ ਗੀਤਕਾਰ ਦੇਵ ਕੋਹਲੀ ਨਹੀਂ ਰਹੇ, 81 ਸਾਲ ਦੀ ਉਮਰ ‘ਚ ਹੋਇਆ ਦਿਹਾਂਤ
ਮੁੰਬਈ। ਬਾਲੀਵੁੱਡ ਦੇ ਮੰਨੇ ਪ੍ਰਮੰਨੇ ਗੀਤਕਾਰ ਦੇਵ ਕੋਹਲੀ ਦੀ ਦਿਹਾਂਤ ਹੋ ਗਿਆ ਹੈ। ਉਹ 81…
- ਪੁਸਤਕ ਰੀਵਿਊ : ਜੇ ਮਾਚਿਸ-2 ‘ਖ਼ਾਕੀ, ਖਾੜਕੂ ਤੇ ਕਲਮ’ ਕਿਤਾਬ ‘ਤੇ ਬਣੇ ਤਾਂ ਕੋਈ ਹਰਜ਼ ਨਹੀਂ
ਪੰਜਾਬ ਨੇ ਕੀ ਨਹੀਂ ਝੱਲ੍ਹਿਆ। ਜੋ ਪੰਜਾਬ ਨੇ ਝੱਲਿਆ ਉਹ ਦੇਸ਼ ਦੇ ਹਿੱਸੇ ਨਹੀਂ ਆਇਆ।…
- ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ ਫਰਵਰੀ ‘ਚ, ਪਹਿਲੀ ਮੀਟਿੰਗ ‘ਚ ਹੋਏ ਵਿਚਾਰ-ਵਟਾਂਦਰੇ
ਗੁਰਦਾਸਪੁਰ | ਪੰਜਾਬੀ ਸੱਭਿਆਚਾਰ ਦਾ ਮਿਲ ਪੱਥਰ ਕਹੀ ਜਾਣ ਵਾਲੀ ਸੰਸਥਾ ਲੋਕ ਸੱਭਿਆਚਾਰਕ ਪਿੜ (ਰਜਿ.)…
- ਡਾ. ਹਰਬੰਸ ਸਿੰਘ ਝੁੰਬਾ ਪ੍ਰਸਿੱਧ ਸਾਰਸਵਤ ਸਨਮਾਨ ਨਾਲ ਹੋਣਗੇ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ | ਰਾਸ਼ਟਰੀ ਵਿਦਵਾਨਾਂ ਦੀ ਸਰਵ-ਉੱਚ ਸੰਸਥਾ ਅਖਿਲ ਭਾਰਤੀ ਸਾਰਸਵਤ ਪ੍ਰੀਸ਼ਦ ਵੱਲੋਂ 28…
- ਸੰਗਰੂਰ ਦੇ ਰਣਬੀਰ ਕਾਲਜ ‘ਚ ਸਰਸ ਮੇਲਾ 8 ਤੋਂ, ਲੋਗੋ ਜਾਰੀ
ਸੰਗਰੂਰ | ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦੇ…
- 12th Result : ਲੁਧਿਆਣਾ ਦੀ ਅਰਸ਼ਦੀਪ ਪਹਿਲੇ, ਮਾਨਸਾ ਦੀ ਆਦਰਸ਼ਪ੍ਰੀਤ ਕੌਰ ਦੂਜੇ ਤੇ ਫਰੀਦਕੋਟ ਦੀ ਕੁਲਵਿੰਦਰ ਕੌਰ ਰਹੀ ਤੀਜੇ ਸਥਾਨ ‘ਤੇ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ ਦਾ ਨਤੀਜਾ…