<p><strong>ਅੰਮ੍ਰਿਤਸਰ&comma; 16 ਨਵੰਬਰ &vert;<&sol;strong> ਅਟਾਰੀ-ਵਾਘਾ ਬਾਰਡਰ ਤੇ ਹਰ ਸ਼ਾਮ ਹੋਣ ਵਾਲੀ ਮਸ਼ਹੂਰ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਸੀਮਾ ਸੁਰੱਖਿਆ ਬਲ &lpar;ਬੀਐਸਐਫ&rpar; ਨੇ ਵੱਡੀ ਤਬਦੀਲੀ ਕੀਤੀ ਹੈ। ਖੇਤਰ ਵਿੱਚ ਵਧ ਰਹੀ ਠੰਢ ਅਤੇ ਮੌਸਮ ਦੀਆਂ ਬਦਲਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ&comma; ਤਾਂ ਜੋ ਸੈਲਾਨੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।<&sol;p>&NewLine;<p>ਬੀਐਸਐਫ ਅਧਿਕਾਰੀਆਂ ਮੁਤਾਬਕ ਹੁਣ ਸੈਲਾਨੀ ਸ਼ਾਮ 4&colon;30 ਵਜੇ ਤੋਂ 5&colon;00 ਵਜੇ ਤੱਕ ਰਿਟਰੀਟ ਸੈਰੇਮਨੀ ਦਾ ਦੀਦਾਰ ਕਰ ਸਕਣਗੇ।<br &sol;>&NewLine;ਪਹਿਲਾਂ ਇਸ ਸੈਰੇਮਨੀ ਦਾ ਸਮਾਂ ਸ਼ਾਮ 5&colon;00 ਵਜੇ ਤੋਂ 5&colon;30 ਵਜੇ ਤੱਕ ਨਿਰਧਾਰਿਤ ਸੀ।<&sol;p>&NewLine;<p>ਸਮੇਂ ਵਿੱਚ ਕੀਤੀ ਗਈ ਇਸ ਤਬਦੀਲੀ ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਹਜ਼ਾਰਾਂ ਸੈਲਾਨੀ ਹੁਣ ਠੰਢ ਦੇ ਮੌਸਮ ਵਿੱਚ ਹੋਣ ਵਾਲੀ ਇਸ ਸ਼ਾਨਦਾਰ ਅਤੇ ਰੋਮਾਂਚਕ ਸੈਰੇਮਨੀ ਦਾ ਵਧੀਆ ਅਨੁਭਵ ਲੈ ਸਕਣਗੇ।<&sol;p>&NewLine;<p>ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਠੰਢ ਦੇ ਮੌਸਮ ਨੂੰ ਵੇਖਦੇ ਹੋਏ ਇਹ ਨਵਾਂ ਸਮਾਂ ਫਿਲਹਾਲ ਲਾਗੂ ਰਹੇਗਾ&comma; ਅਤੇ ਜੇਕਰ ਲੋੜ ਪਈ ਤਾਂ ਅੱਗੇ ਵੀ ਮੌਸਮ ਅਨੁਸਾਰ ਸਮੇਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;