ਗੁਰਦਾਸਪੁਰ (ਜਸਵਿੰਦਰ ਬੇਦੀ) | ਇਥੋਂ ਦੇ ਇਕ ਨੌਜਵਾਨ ਨੇ ਪੁਲਿਸ ਨੂੰ ਅਜੀਬ ਸ਼ਿਕਾਇਤ ਦਿੱਤੀ ਹੈ, ਜਿਸ ਵਿਚ ਉਸ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਦੇ ਪਿੰਡ ਮਨਸੂਰ ਵਿੱਚ ਇਕ ਬਾਬੇ ਵੱਲੋਂ ਪਰਿਵਾਰ ਦੀਆਂ 3 ਔਰਤਾਂ ਨੂੰ ਆਪਣੇ ਨਾਲ ਕੱਢ ਕੇ ਲਿਜਾਣ ਦੇ ਆਰੋਪ ਲਾਏ ਹਨ।
ਪੀੜਤ ਨੌਜਵਾਨ ਨੇ ਦੱਸਿਆ ਕਿ ਇਹ ਬਾਬਾ ਪਹਿਲਾਂ ਵੀ ਉਸ ਦੀ ਚਾਚੀ ਅਤੇ ਭੈਣ ਨੂੰ ਆਪਣੇ ਨਾਲ ਲੈ ਗਿਆ ਸੀ, ਬਾਅਦ ਵਿਚ ਇਸ ਨੇ ਮੇਰੀ ਭੈਣ ਨਾਲ ਵਿਆਹ ਕਰਵਾ ਲਿਆ। ਬਾਬਾ ਮੇਰੇ ਪਰਿਵਾਰ ਤੋਂ ਮਾਫ਼ੀ ਮੰਗਣ ਤੋਂ ਕਰੀਬ 2 ਸਾਲ ਬਾਅਦ ਉਨ੍ਹਾਂ ਦੇ ਘਰ ਆਇਆ ਸੀ ਅਤੇ ਇਸ ਵਾਰ ਉਸ ਦੀ ਪਤਨੀ ਨੂੰ ਵੀ ਆਪਣੇ ਨਾਲ ਲੈ ਗਿਆ ।
ਅਜੇ ਨੇ ਦੱਸਿਆ ਕਿ ਜਦੋਂ ਮੇਰਾ ਵਿਆਹ ਹੋਇਆ ਸੀ, ਉਸ ਤੋਂ ਬਾਅਦ ਮੇਰੀ ਪਤਨੀ ਨੂੰ ਕੁਝ ਹੋ ਗਿਆ ਸੀ, ਜਿਸ ਕਰਕੇ ਮੈਂ ਆਪਣੀ ਪਤਨੀ ਨੂੰ ਅੰਮ੍ਰਿਤਸਰ ਦੇ ਬਾਬੇ ਨੂੰ ਦਿਖਾਇਆ ਸੀ, ਜਿਸ ‘ਤੇ ਮੇਰੀ ਪਤਨੀ ਠੀਕ ਹੋ ਗਈ ਸੀ। ਉਸ ਤੋਂ ਬਾਅਦ ਬਾਬਾ ਸਾਡੇ ਘਰ ਆਇਆ ਅਤੇ ਕੁਝ ਦਿਨ ਘਰ ਹੀ ਰਿਹਾ ਸੀ।
ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਥਾਣਾ ਕਾਦੀਆਂ ਦੇ ਐੱਸਐੱਚਓ ਬਲਕਾਰ ਸਿੰਘ ਨੇ ਦੱਸਿਆ ਕਿ ਪਤਨੀ ਬਾਲਿਗ ਹੈ। ਅਸੀਂ ਇਸ਼ਤਿਹਾਰ ਲਗਵਾ ਦਿੱਤੇ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)