ਸ਼੍ਰੀਨਗਰ . ਕਸ਼ਮੀਰ ਵਾਦੀ ਨੂੰ ਸਮੁੱਚੇ ਦੇਸ਼ ਨਾਲ ਜੋੜਨ ਲਈ ਚਿਨਾਬ ਨਦੀ ‘ਤੇ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਬਣਾਇਆ ਜਾ ਰਿਹਾ ਹੈ। ਉਸ ਦਾ 83 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਤੇ ਦਸੰਬਰ 2021 ਤੱਕ ਇਸ ਦੇ ਸ਼ੂਰੁ ਹੋਣ ਦੀ ਸੰਭਾਵਨਾ ਹੈ। ਕੋਂਕਣ ਰੇਲਵੇ ਦੇ ਇਕ ਸੀਨੀਅਰ ਇੰਜੀਨੀਅਰ ਨੇ ਦਾਅਵਾ ਕੀਤਾ ਕਿ ਇਹ ਪੁਲ 40 ਕਿੱਲੋਗ੍ਰਾਮ ਟੀਐੱਨਟੀ ਦੇ ਧਮਾਕਿਆਂ ਅਤੇ ਰਿਕਟਰ ਸਕੈਲ ‘ਤੇ 8 ਦੀ ਤੀਬਰਤਾ ਵਾਲੇ ਭੂਚਾਲ ਨੂੰ ਸਹਿਣ ਦੀ ਸਮਰੱਥਾ ਦੇ ਨਾਲ ਡਿਜ਼ਾਇਨ ਕੀਤਾ ਗਿਆ ਹੈ।
ਕੋਕਣ ਰੇਲਵੇ ਦੇ ਚੀਫ ਆਰਕੇ ਹੈਗੜੇ ਨੇ ਕਿਹਾ ਕਿ ਇਹ ਪੁਲ ਪ੍ਰਧਾਨ ਮੰਤਰੀ ਦਫਤਰ ਤੇ ਰੇਲਵੇ ਬੋਰਡ ਦੀ ਪ੍ਰਤੱਖ ਨਿਗਰਾਨੀ ‘ਚ ਬਣਾਇਆ ਜਾ ਰਿਹਾ ਹੈ। ਇਸ ਦੇ ਪੂਰਾ ਹੋਣ ‘ਤੇ ਚਿਨਾਬ ਪੁਲ ਨੂੰ ਵਿਸ਼ਵ ‘ਚ ਸਭ ਤੋਂ ਉੱਚੇ ਰੇਲਵੇ ਪੁਲ ਨਦੀ ਤੋ 359 ਮੀਟਰ ਉਪਰ ਅਤੇ ਪੈਰਿਸ ਦੇ ਆਈਫਿਲ ਟਾਵਰ ਤੋ ਕਰੀਬ 35 ਮੀਟਰ ਉੱਚਾ ਹੋਣ ਦਾ ਮਾਣ ਪ੍ਰਾਪਤ ਹੋ ਜਾਵੇਗਾ। ਇਹ ਪੁਲ ਕਟੜਾ ਤੇ ਬਨਿਹਾਲ ਵਿਚਾਲੇ 11 ਕਿੱਲੋਮੀਟਰ ਲੰਮੇ ਇਲਾਕੇ ‘ਚ ਸਭ ਤੋ ਅਹਿਮ ਤੇ ਮਹੱਤਵਪੂਰਨ ਸੰਪਰਕ ਹੈ। ਇਹ ਊਧਮਪੁਰ-ਸ਼੍ਰੀਨਗਰ-ਬਾਰਾਮੁਲਾ ਰੇਲ ਪ੍ਰਾਜੈਕਟ ਦਾ ਹਿੱਸਾ ਹੈ।
Note: ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ https://chat.whatsapp.com/Fb9tOwA2fVfLyWX0sBTcdM ‘ਤੇ ਕਲਿੱਕ ਕਰਕੇ ਸਾਡੇ ਵਟਸਐਪ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।