&NewLine;<p class&equals;"wp-block-paragraph">ਕਿਸੇ ਲੇਖਕ ਨੇ ਬਹੁਤ ਸਹੀ ਕਿਹਾ ਹੈ &&num;8221&semi;ਜਿਸ ਘਰ ਮੇਂ ਨਾਰੀ ਰੋਤੀ ਹੈ&comma; ਉਸ ਘਰ ਕੀ ਕਿਸਮਤ ਸੋਤੀ ਹੈ&quest;&&num;8221&semi; ਜੇਕਰ ਇਕ ਘਰ &&num;8216&semi;ਚ ਨਾਰੀ ਦੇ ਰੋਣ ਨਾਲ ਉਸ ਘਰ ਨੂੰ ਬਦਕਿਸਮਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜਿਸ ਮੁਲਕ ਵਿਚ ਅਣਗਿਣਤ ਨਾਰੀਆਂ ਰੋਂਦੀਆਂ ਹੋਣ&comma; ਜ਼ੁਲਮੋ-ਸਿਤਮ ਦਾ ਸ਼ਿਕਾਰ ਬਣ ਰਹੀਆਂ ਹੋਣ ਤਾਂ ਉਸ ਦੇਸ਼ ਦੀ ਹੋਣੀ ਕੀ ਹੋਵੇਗੀ&quest; ਔਰਤਾਂ ਦੀਆਂ ਬਦਦੁਆਵਾਂ ਸਹਿ ਕੇ ਕਿਵੇਂ ਕੋਈ ਦੇਸ਼ ਤਰੱਕੀ ਕਰ ਸਕਦਾ ਹੈ&quest; ਅਜੋਕੇ ਯੁੱਗ ਵਿਚ ਮਹਿਲਾ ਸਸ਼ਕਤੀਕਰਨ &&num;8216&semi;ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਹਰ ਮੰਚ &&num;8216&semi;ਤੇ ਮਹਿਲਾ ਸਸ਼ਕਤੀਕਰਨ ਦੀ ਗੱਲ ਸਿਰਫ਼ ਔਰਤਾਂ ਦੁਆਰਾ ਹੀ ਨਹੀਂ ਸਗੋਂ ਮਰਦਾਂ&comma; ਵੱਖ-ਵੱਖ ਸੰਗਠਨਾਂ ਤੇ ਸਵੈ-ਸੇਵੀ ਸੰਸਥਾਵਾਂ&comma; ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਹੈ। ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾ ਕੇ ਔਰਤ ਦੇ ਮਾਣ-ਸਨਮਾਨ ਨੂੰ ਵਧਾਉਣ ਅਤੇ ਉਸ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਕੀਤੀ ਜਾਂਦੀ ਹੈ। ਭਾਵੇਂ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ &&num;8216&semi;ਤੇ ਔਰਤਾਂ ਦੀ ਤਰੱਕੀ ਲਈ ਕਾਫ਼ੀ ਹੀਲੇ-ਵਸੀਲੇ ਕੀਤੇ ਜਾ ਰਹੇ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਭ ਦੇ ਬਾਵਜੂਦ ਔਰਤਾਂ &&num;8216&semi;ਤੇ ਵਧੀਕੀਆਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਉਨ੍ਹਾਂ ਨੂੰ ਅਨਿਆਂ ਤੋਂ ਬਚਾਉਣ ਲਈ ਕਾਨੂੰਨ ਵੀ ਸੋਧ ਕੇ ਕਾਫ਼ੀ ਸਖ਼ਤ ਬਣਾਏ ਜਾ ਚੁੱਕੇ ਹਨ&comma; ਫਿਰ ਵੀ ਉਨ੍ਹਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਅਜਿਹਾ ਸਮਾਜਿਕ ਗਿਰਾਵਟ ਕਾਰਨ ਵਾਪਰ ਰਿਹਾ ਹੈ। ਕਾਨੂੰਨ ਸਹੀ ਤਰੀਕੇ ਨਾਲ ਲਾਗੂ ਨਾ ਕਰਨ &&num;8216&semi;ਤੇ ਵੀ ਦਰਿੰਦਿਆਂ ਦਾ ਹੌਸਲਾ ਵੱਧਦਾ ਹੈ। ਇਸੇ ਕਾਰਨ ਉਹ ਔਰਤਾਂ &&num;8216&semi;ਤੇ ਕਹਿਰ ਢਾਹੁੰਦੇ ਰਹਿੰਦੇ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਕ ਚੰਗੀ ਗੱਲ ਇਹ ਹੈ ਕਿ ਪਹਿਲਾਂ ਦੇ&NewLine;ਮੁਕਾਬਲੇ ਹੁਣ ਕੁੜੀਆਂ ਤੇ ਔਰਤਾਂ ਪ੍ਰਤੀ ਆਮ ਲੋਕਾਂ ਦੀ ਸੋਚ ਵਿਚ ਹਾਂ-ਪੱਖੀ ਤਬਦੀਲੀ ਆ ਰਹੀ ਹੈ।&NewLine;ਕੁੜੀ ਜੰਮਣ &&num;8216&semi;ਤੇ ਮਾਪੇ&NewLine;ਖ਼ੁਸ਼ੀ ਮਨਾਉਂਦੇ ਹਨ। ਹੁਣ ਤਾਂ ਧੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ। ਮਾਪੇ ਬੇਟੀ ਤੇ ਬੇਟੇ ਵਿਚ&NewLine;ਕੋਈ ਅੰਤਰ ਨਾ ਰੱਖ ਕੇ ਉਨ੍ਹਾਂ ਦਾ ਇੱਕੋ ਜਿਹਾ ਪਾਲਣ-ਪੋਸ਼ਣ ਕਰਦੇ ਹਨ। ਕੁੜੀਆਂ ਤੇ ਮਹਿਲਾਵਾਂ&NewLine;ਨੂੰ ਪੜ੍ਹਨ&comma; ਨੌਕਰੀ&NewLine;ਕਰਨ&comma; ਸਮਾਜ ਵਿਚ&NewLine;ਖੁੱਲ੍ਹ ਕੇ ਵਿਚਰਨ&comma; ਆਪਣੇ&NewLine;ਵਿਚਾਰ ਸਾਂਝੇ ਕਰਨ ਦਾ ਖੁੱਲ੍ਹਾ ਮੌਕਾ ਮਿਲਣ ਲੱਗਾ ਹੈ। ਦੇਖਿਆ ਜਾਵੇ ਤਾਂ ਔਰਤ ਸ਼ਕਤੀ ਦਾ ਦੂਜਾ&NewLine;ਨਾਂ ਹੈ। ਵੈਦਿਕ ਕਾਲ ਤੋਂ ਹੀ ਔਰਤ ਦਾ ਦਰਜਾ ਬਹੁਤ ਉੱਚਾ ਰਿਹਾ ਹੈ ਪਰ ਮੁਗ਼ਲਾਂ ਦੇ ਸਮੇਂ ਔਰਤ ਦੀ&NewLine;ਕਦਰ ਘੱਟ ਕੇ ਨਿਮਨ ਦਰਜੇ ਦੀ ਰਹਿ ਗਈ ਸੀ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ&NewLine;ਦੀ ਬਾਣੀ ਵਿਚ ਔਰਤ ਦੇ ਮਾਣ-ਸਨਮਾਨ ਲਈ ਕਹੇ ਸ਼ਬਦਾਂ ਨੇ ਔਰਤਾਂ ਦੀ ਕਦਰ ਸਮਾਜ ਵਿਚ ਵਧਾਉਣੀ ਸ਼ੁਰੂ&NewLine;ਕਰ ਦਿੱਤੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph"><strong>&&num;8221&semi;ਭੰਡੁ ਮੁਆ ਭੰਡੁ ਭਾਲੀਐ&comma; ਭੰਡਿ ਹੋਵੈ ਬੰਧਾਨੁ&comma; ਸੋ ਕਿਉ ਮੰਦਾ ਆਖੀਐ&comma; ਜਿਤੁ ਜੰਮਹਿ ਰਾਜਾਨ।&&num;8221&semi;<&sol;strong><&sol;p>&NewLine;&NewLine;&NewLine;&NewLine;<p class&equals;"wp-block-paragraph">ਬਹੁਤ ਹੀ ਸੋਹਣੇ ਸ਼ਬਦਾਂ ਵਿਚ ਔਰਤ&NewLine;ਜਾਤ ਦੀ ਮਹੱਤਤਾ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਇਸਤਰੀ ਮਰ ਜਾਵੇ ਤਾਂ ਮਨੁੱਖ ਹੋਰ ਇਸਤਰੀ&NewLine;ਦੀ ਭਾਲ ਕਰਦਾ ਹੈ ਅਤੇ ਇਸਤਰੀ ਤੋਂ ਹੀ ਉਸ ਦੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤਰੀ&NewLine;ਤੋਂ ਰਾਜੇ ਵੀ ਜਨਮ ਲੈਂਦੇ ਹਨ&comma; ਉਸ ਨੂੰ&NewLine;ਬੁਰਾ ਜਾਂ ਨੀਵਾਂ ਕਹਿਣਾ ਠੀਕ ਨਹੀਂ। ਇਸਤਰੀ ਦਾ ਦਰਜਾ ਸਮੁੱਚੇ ਸੰਸਾਰ ਦੇ ਮਨੁੱਖੀ ਜੀਵਨ &&num;8216&semi;ਚ ਬਹੁਤ ਉੱਚਾ ਹੈ। ਬੇਸ਼ੱਕ ਔਰਤ ਦਾ&NewLine;ਦਰਜਾ ਉੱਚਾ ਹੋਇਆ ਹੈ ਪਰ ਅਜੇ ਵੀ ਸਮਾਜ ਵਿਚ ਔਰਤਾਂ ਦੀ ਬੇਕਦਰੀ ਦਾ ਰੁਝਾਨ ਜਾਰੀ ਹੈ। ਰਾਹ&NewLine;ਜਾਂਦੀਆਂ ਔਰਤਾਂ ਨਾਲ ਖੋਹਬਾਜ਼ੀ ਜਾਂ ਖਹਿਬਾਜ਼ੀ ਦੀਆਂ ਵਾਰਦਾਤਾਂ ਆਮ ਵਾਪਰਦੀਆਂ ਰਹਿੰਦੀਆਂ ਹਨ।&NewLine;ਜਬਰ-ਜਨਾਹ ਦੇ ਮਾਮਲੇ ਆਮ ਵਰਤਾਰਾ ਹਨ। ਅਕਸਰ ਜਨਤਕ ਸਥਾਨਾਂ ਅਤੇ ਦਫ਼ਤਰਾਂ ਆਦਿ ਵਿਖੇ ਔਰਤਾਂ ਨੂੰ&NewLine;ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ। ਮੰਚ &&num;8216&semi;ਤੇ ਖੜ੍ਹੇ ਹੋ ਕੇ ਮਹਿਲਾ ਸਸ਼ਕਤੀਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ&NewLine;ਵਾਲੇ ਕਈ ਮਰਦ ਅੱਜ ਵੀ ਔਰਤ ਦੀ ਬੇਕਦਰੀ ਕਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਅੰਬਰ ਵਿਚ&NewLine;ਉਡਾਰੀਆਂ ਮਾਰਨ ਦੀ ਖ਼ਾਹਿਸ਼ ਰੱਖਣ ਵਾਲੀ ਨਾਰੀ ਦੇ ਖੰਭ ਕੁਤਰਨ ਲਈ ਹਰ ਸੰਭਵ ਯਤਨ ਕਰਦੇ ਹਨ। ਇਹ&NewLine;ਗੱਲ ਮੈਂ ਹਵਾ ਵਿਚ ਨਹੀਂ ਕਹਿ ਰਹੀ। ਇਹ ਮੇਰਾ ਤਜਰਬਾ ਹੈ। ਮੈਂ ਲੈਕਚਰਾਰ ਤੋਂ ਲੈ ਕੇ ਉਪ ਜ਼ਿਲ੍ਹਾ&NewLine;ਸਿੱਖਿਆ ਅਫ਼ਸਰ ਦੇ ਕਾਰਜਕਾਲ ਦੌਰਾਨ ਕਈ ਵਾਰ ਅਜਿਹੇ ਹਾਲਾਤ ਨਾਲ ਦੋ-ਚਾਰ ਹੋਈ ਹਾਂ ਜਦੋਂ ਕਈ&NewLine;ਉੱਘੀਆਂ ਪੁਰਸ਼ ਸ਼ਖ਼ਸੀਅਤਾਂ ਨੇ ਮੇਰੇ ਹਿੱਤਾਂ ਨੂੰ ਢਾਹ ਲਾਉਣ ਦਾ ਭਰਪੂਰ ਯਤਨ ਕੀਤਾ। ਭਲਾ ਹੋਵੇ&NewLine;ਉਨ੍ਹਾਂ ਨੇਕ ਇਨਸਾਨਾਂ ਦਾ ਜਿਨ੍ਹਾਂ ਦੀ ਬਦੌਲਤ ਉਕਤ ਵਿਅਕਤੀ ਮੇਰੇ ਹਿੱਤਾਂ ਨੂੰ ਨੁਕਸਾਨ&NewLine;ਪਹੁੰਚਾਉਣ ਵਿਚ ਕਾਮਯਾਬ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਵਾਰ-ਵਾਰ ਮੂੰਹ ਦੀ ਖਾਣੀ ਪਈ। ਅਜਿਹਾ&NewLine;ਵਰਤਾਰਾ ਮੇਰੇ ਨਾਲ ਹੀ ਨਹੀਂ ਸਗੋਂ ਅਣਗਿਣਤ ਹੋਰ ਔਰਤਾਂ ਨਾਲ ਵੀ ਵਾਪਰਦਾ ਹੋਵੇਗਾ। ਇਸ ਲਈ ਨਾਰੀ&NewLine;ਨੂੰ ਆਪਣੀ ਸ਼ਕਤੀ ਨੂੰ ਪਛਾਣਨਾ ਚਾਹੀਦਾ ਹੈ। ਮਹਿਲਾਵਾਂ ਨੂੰ ਚੁੱਪ ਰਹਿ ਕੇ ਘੁਟ-ਘੁਟ ਕੇ ਜ਼ੁਲਮ&NewLine;ਸਹਿਣ ਨਾਲੋਂ ਅੱਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹ ਆਪਣੀਆਂ ਕਮਜ਼ੋਰੀਆਂ ਅਤੇ&NewLine;ਤਾਕਤਾਂ ਨੂੰ ਪਛਾਣਨ। ਕਮਜ਼ੋਰੀਆਂ ਵਿਚ ਸੁਧਾਰ ਕਰ ਕੇ ਆਪਣੀ ਸ਼ਕਤੀ ਦੀ ਸਹੀ ਵਰਤੋਂ ਕਰ ਕੇ ਕੁਝ ਕਰ&NewLine;ਵਿਖਾਉਣ। ਆਓ&excl; ਸਾਰੇ ਰਲ-ਮਿਲ ਕੇ ਇਸ ਦੁਨੀਆ ਨੂੰ ਔਰਤਾਂ ਦੇ ਰਹਿਣ ਲਈ ਸੁਰੱਖਿਅਤ ਸਥਾਨ ਬਣਾਈਏ।&NewLine;ਔਰਤ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਉਹ ਮਮਤਾ ਦੀ ਮੂਰਤ ਹੈ&comma; ਦਰਿਆਦਿਲ ਹੈ ਪਰ ਮਰਦ ਨੇ ਉਸ ਕਦਰ&NewLine;ਨਹੀਂ ਜਾਣੀ। ਹਰ ਔਰਤ ਦੀ ਆਪਣੀ ਇਕ ਵੱਖਰੀ ਦਾਸਤਾਨ ਹੁੰਦੀ ਹੈ। ਉਸ ਦੀ ਦਰਦ ਕਹਾਣੀ ਵੀ ਵੱਖਰੀ&NewLine;ਹੁੰਦੀ ਹੈ। ਇਕ ਔਰਤ ਹੋਣ ਦੇ ਨਾਤੇ ਮੈਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹੱਥ ਜੋੜ ਕੇ ਬੇਨਤੀ&NewLine;ਕਰਦੀ ਹਾਂ ਕਿ ਆਓ&excl; ਇਸ ਗੱਲ ਦਾ ਤਹੱਈਆ ਕਰੀਏ ਕਿ ਅਸੀਂ ਔਰਤ ਦਾ ਸਤਿਕਾਰ ਕਰਾਂਗੇ&comma; ਉਸ &&num;8216&semi;ਤੇ ਕਿਸੇ ਵੀ ਤਰ੍ਹਾਂ ਦਾ ਜ਼ੁਲਮ ਨਹੀਂ&NewLine;ਕਰਾਂਗੇ ਅਤੇ ਉਸ ਦੇ ਰਾਹ &&num;8216&semi;ਚ ਰੋੜੇ&NewLine;ਨਹੀਂ ਅਟਕਾਵਾਂਗੇ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;