&NewLine;<h5 class&equals;"wp-block-heading"><strong>&&num;8211&semi; ਸੁਖਦੇਵ ਸਿੰਘ<&sol;strong>&comma; ਵੈਟ੍ਰਨ ਜਰਨਲਿਸਟ<&sol;h5>&NewLine;&NewLine;&NewLine;&NewLine;<p class&equals;"wp-block-paragraph">ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਉਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਬੜੇ ਹੀ ਭਾਵਨਾਤਮਕ ਹੋ ਕੇ ਐਫ&period;ਸੀ&period;ਆਈ ਵਾਲੀ ਉਹ ਕਹਾਣੀ ਸੁਣਾਈ ਜਿਸ ਅਨੁਸਾਰ ਅਕਾਲੀ ਦਲ ਦੀ ਬਾਦਲ ਸਰਕਾਰ ਨੇ ਗੱਦੀ ਖੁਸਣ ਤੋਂ ਐਨ ਇਕ ਦਿਨ ਪਹਿਲਾਂ ਕੇਂਦਰ ਨਾਲ ਚੁਪਚਾਪ ਇਕ ਸਮਝੌਤਾ ਕੀਤਾ ਸੀ।&vert;<&sol;p>&NewLine;&NewLine;&NewLine;&NewLine;<p class&equals;"wp-block-paragraph">ਉਸ ਅਨੁਸਾਰ ਮੁਖ ਮੰਤਰੀ ਬਾਦਲ&NewLine;ਨੇ ਐਫ&period; ਸੀ&period; ਆਈ&period; ਨੂੰ ਪਿਛਲੇ ਕਈ ਦਹਾਕਿਆਂ ਦੌਰਾਨ ਪੰਜਾਬ ਵਿਚੋਂ ਜਿਣਸਾਂ ਦੀ ਖਰੀਦ ਕਾਰਨ&nbsp&semi;31000&nbsp&semi;ਕਰੋੜ ਰੁਪਏ ਦੇ ਹੋਏ ਸਾਰੇ ਨੁਕਸਾਨ ਦੀ ਜਿੰਮੇਵਾਰੀ&NewLine;ਅਪਣੇ ਸਿਰ ਪਵਾ ਲਈ।&nbsp&semi;ਹਾਲਾਂਕਿ&comma;&nbsp&semi;ਮਨਪ੍ਰੀਤ&nbsp&semi;ਅਨੁਸਾਰ&comma;&nbsp&semi;ਕੇਂਦਰੀ ਵਿੱਤ ਮੰਤਰੀ ਇਸ ਨੁਕਸਾਨ ਦਾ ਲਗਭਗ&NewLine;ਇਕ-ਤਿਹਾਈ &lpar;10500&nbsp&semi;ਕਰੋੜ ਰੁਪਏ&rpar; ਕੇਂਦਰ ਦੇ ਅਪਣੇ&NewLine;ਖਾਤੇ ਪਾਉਣ ਲਈ ਤਿਆਰ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph">ਮਨਪ੍ਰੀਤ&nbsp&semi;ਵਲੋਂ&NewLine;ਦਰਸਾਏ ਤੱਥ ਬਿਲਕੁਲ ਦਰੁਸਤ ਹਨ।&nbsp&semi;ਪਰ ਪੰਜਾਬ ਦਾ ਵਿੱਤ ਵਿਭਾਗ&NewLine;ਤਾਂ ਇਨਾਂ ਤੱਥਾਂ ਬਾਰੇ ਤਿੰਨ ਸਾਲਾਂ ਤੋਂ ਜਾਣੂ ਹੈ।&nbsp&semi;ਪੰਜਾਬ ਨਾਲ ਬਾਦਲਾਂ ਦੀ ਇਸ&NewLine;ਘਿਨਾਉਣੀ ਬੇਵਫਾਈ ਨੂੰ&nbsp&semi;2017&nbsp&semi;ਵਿਚ ਹੀ ਨੰਗਾ ਕੀਤਾ ਜਾ ਸਕਦਾ&NewLine;ਸੀ।&vert;&nbsp&semi;ਮਨਪ੍ਰੀਤ&nbsp&semi;ਸਿੰਘ&NewLine;ਨੇ ਇਹ ਕਹਾਣੀ ਅਪਣੇ ਚੌਥੇ ਬਜਟ ਸਮੇਂ ਹੀ ਕਿਉਂ ਸੁਣਾਈ&quest;&nbsp&semi;ਇੰਨੀ ਦੇਰੀ ਦਾ ਕਾਰਨ&quest;<&sol;p>&NewLine;&NewLine;&NewLine;&NewLine;<p class&equals;"wp-block-paragraph">ਦੋਸਤਾਂ ਨੂੰ ਯਾਦ ਹੋਵੇਗਾ ਮੈਂ ਵੀ ਇਹ ਮਾਜਰਾ ਤਿੰਨ ਸਾਲ ਪਹਿਲਾਂ ਫੇਸ ਬੁਕ ਤੇ ਉਠਾ ਚੁੱਕਿਆ ਹਾਂ।&nbsp&semi;ਬਲਕਿ ਮੈਂ ਬਾਅਦ ਵਿਚ ਵੀ ਪੰਜਾਬ ਦੀ ਇਸ ਦੁਖਦੀ ਰਗ ਤੇ ਹੱਥ ਰੱਖਦਾ ਆਇਆ ਹਾਂ। <&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਚਲੋ ਬਾਦਲਕੇ ਅਕਾਲੀਆਂ ਦੀ ਪੰਜਾਬ ਨਾਲ ਗੱਦਾਰੀ ਦੀਆਂ ਸੈਂਕੜੇ ਸਾਖੀਆਂ ਹਨ।&nbsp&semi;ਇਸ ਮੌਕੇ ਆਪਾਂ ਵੇਖੀਏ ਕਿ ਐਫ ਸੀ ਆਈ ਨੂੰ ਇੰਨਾ ਘਾਟਾ ਕਿਉਂ ਪਿਆ&quest;&nbsp&semi;ਦਰਅਸਲ ਇਹ ਘਾਟੇ ਦਾ ਮਾਮਲਾ ਨਹੀਂ ਬਲਕਿ&nbsp&semi;31000&nbsp&semi;ਕਰੋੜ ਦੀਆਂ &lpar;ਕੇਂਦਰ ਦੇ ਖਾਤੇ&rpar; ਪੰਜਾਬ ਸਰਕਾਰ ਹਥੀਂ ਖਰੀਦੀਆਂ ਜਿਣਸਾਂ ਦੇ ਖੁਰਦ ਬੁਰਦ ਕੀਤੇ ਜਾਣ ਦਾ ਸਕੈਂਡਲ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਭਾਂਤ ਭਾਂਤ ਦੇ ਡਾਕੂਆਂ&NewLine;ਅਤੇ ਚੋਰਾਂ ਦੀਆਂ ਵਾਰਦਾਤਾਂ ਦਾ ਬਿਰਤਾਂਤ ਹੈ।&nbsp&semi;ਇਸ ਲੁਟ ਤੋਂ ਨਾ ਬਾਦਲਕੇ&NewLine;ਅਕਾਲੀ&comma;&nbsp&semi;ਨਾ ਹੀ ਕਾਂਗਰਸ ਵਾਲੇ ਮੁਕਤ ਹਨ।&nbsp&semi;ਨਾ ਹੀ ਦੋਵਾਂ ਦੀ ਨੌਕਰਸ਼ਾਹੀ।&nbsp&semi;ਲੁੱਟ ਦਾ ਇਹ ਬਾਜ਼ਾਰ&nbsp&semi;1980&nbsp&semi;ਤੋਂ ਚਲਦਾ ਆਇਆ ਹੈ।&nbsp&semi;ਐਫ&period; ਸੀ&period; ਆਈ&period; ਦਾ ਦੋਸ਼ ਇਹ ਹੈ&NewLine;ਕਿ ਉਨਾਂ ਨੇ ਅਪਣਾ ਮਾਲ ਸਮੇਂ ਸਿਰ ਸੰਭਾਲਿਆ ਨਹੀਂ।&nbsp&semi;ਉਂਝ ਐਫ&period; ਸੀ&period; ਆਈ&period; ਦੇ&NewLine;ਪ੍ਰਬੰਧਕ ਆਪ ਵੀ ਇੰਨੇ ਦੁਧ ਧੋਤੇ ਨਹੀਂ ਹਨ।<&sol;p>&NewLine;&NewLine;&NewLine;&NewLine;<p class&equals;"wp-block-paragraph">ਕਰਣਯੋਗ ਕੰਮ ਇਹ ਬਣਦਾ ਸੀ ਕਿ ਇਸ ਚੋਰੀ&sol;ਡਾਕੇ ਦੀ ਐਫ&period; ਆਈ&period; ਆਰ&period; ਲਿਖਵਾਈ ਜਾਂਦੀ&comma;&nbsp&semi;ਸਟਾਕ ਸਾਂਭਣ ਵਾਲੀਆਂ ਸਭਨਾਂ ਕਾਰਪੋਰੇਸ਼ਨਾਂ&comma;&nbsp&semi;ਬੋਰਡਾਂ ਅਤੇ ਸਹਿਕਾਰੀ ਸਭਾਵਾਂ ਦੇ ਚੇਅਰਮੈਨਾਂ ਅਤੇ ਐਮਡੀਆਂ ਤੋਂ ਲੈਕੇ ਹੇਠ ਤੱਕ ਹਿਰਾਸਤੀ ਪੁਛਗਿੱਛ ਹੁੰਦੀ।&nbsp&semi;ਇਸ ਦੀ ਪੈੜ ਕਈ ਫੂਡ ਮਨਿਸਟਰਾਂ ਤੱਕ ਵੀ ਜਾ ਸਕਦੀ ਸੀ।&nbsp&semi;ਮਨਪਰੀਤ ਸਿੰਘ ਬਾਦਲ ਨੇ ਕਿਤੇ ਤਿੰਨ ਸਾਲ ਦੀ ਦੇਰੀ ਇਸੇ ਕਾਰਨ ਤਾਂ ਨਹੀਂ ਕੀਤੀ&quest;<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;