15 ਅਗਸਤ ਤੱਕ ਇਕ ਲੱਖ ਬੂਟਾ ਲਾਉਣ ਦਾ ਟੀਚਾ ਕਰਾਂਗੇ ਪੂਰਾ – ਮੰਤਰੀ ਧਾਲੀਵਾਲ
ਅੰਮ੍ਰਿਤਸਰ, 14 ਜੁਲਾਈ | ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਵਿੱਢੇ ਉਪਰਾਲੇ ਦੇ ਚਲਦੇ ਅੱਜ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਦੇ ਪਿੰਡ ਹਰਦੋ ਪੁਤਲੀ ਦੀ ਪੰਚਾਇਤੀ ਜਮੀਨ ‘ਤੇ ਕਰੀਬ ਤਿੰਨ ਏਕੜ ਰਕਬੇ ਵਿੱਚ ਜੰਗਲ ਲਾਉਣ ਦੀ ਸ਼ੁਰੂਆਤ ਕੀਤੀ।
ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਦਾ ਪੰਜਾਬ ਨੂੰ ਰੰਗਲਾ ਤੇ ਹਰਾ ਭਰਾ ਬਣਾਉਣ ਦਾ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਉਹਨਾਂ ਵੱਲੋਂ ਆਪਣੇ ਹਲਕੇ ਵਿੱਚ 15 ਅਗਸਤ ਤੱਕ ਘੱਟ ਤੋਂ ਘੱਟ 1 ਲਖ ਬੂਟਾ ਲਾਉਣ ਦਾ ਟੀਚਾ ਆਰੰਭਿਆ ਗਿਆ ਹੈ। ਇਸ ਨੂੰ ਉਹ ਪੂਰਾ ਕਰਣਗੇ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿੰਡਾਂ ਦੀਆਂ ਪੰਚਾਇਤੀ ਜਮੀਨਾਂ ਮੰਗੀਆਂ ਗਈਆਂ ਹਨ ਜਿਨਾਂ ਤੇ 50 ਹਜਾਰ ਦੇ ਕਰੀਬ ਬੂਟੇ ਲੱਗਣਗੇ ਅਤੇ ਅਜਨਾਲਾ ਤੋਂ ਬਾਹਰ ਨੂੰ ਜਾਂਦੀਆਂ ਸੜਕਾਂ ਤੇ ਵੀ ਪੰਜਾਬ ਦੇ ਕਰੀਬ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ।
Related Post