ਫਿਰੋਜ਼ਪੁਰ | ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਸ਼ਨ ਪੰਜਾਬ ਤਹਿਤ ਅੱਜ ਫਿਰੋਜ਼ਪੁਰ ‘ਚ ਆਉਣਾ ਸੀ ਪਰ ਖਰਾਬ ਮੌਸਮ ਕਾਰਨ ਫੇਰੀ ਨੂੰ ਰੱਦ ਕਰਨਾ ਪਿਆ।
ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨੇ ਪੰਜਾਬ ਦਾ ਦੌਰਾ ਕਰਨਾ ਸੀ। ਇਸ ਰੈਲੀ ਨੂੰ ਲੈ ਕੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੈਲੀ ਵਾਲੀ ਥਾਂ ਲਿਜਾਇਆ ਜਾ ਰਿਹਾ ਸੀ।
ਇਸੇ ਤਰ੍ਹਾਂ ਅੱਜ ਇਕ ਬੱਸ ਵਿਚ ਲੋਕਾਂ ਨੂੰ ਰੈਲੀ ਵਾਲੀ ਥਾਂ ਲਿਜਾਇਆ ਜਾ ਰਿਹਾ ਸੀ, ਜਿਸ ਨੂੰ ਇਕ ਨੌਜਵਾਨ ਨੇ ਰਾਹ ਵਿਚ ਹੀ ਰੋਕ ਲਿਆ।
ਨੌਜਵਾਨ ਨੇ ਬੱਸ ‘ਚ ਸਵਾਰ ਜਵਾਨਾਂ ਤੇ ਬਜ਼ੁਰਗਾਂ ਨੂੰ ਰੱਜ ਕੇ ਲਾਹਨਤਾਂ ਪਾਈਆਂ। ਉਸਨੇ ਕਿਹਾ ਇਸੇ ਮੋਦੀ ਕਰਕੇ ਹੀ 700 ਤੋਂ ਵੱਧ ਕਿਸਾਨ ਮਾਰੇ ਗਏ ਸੀ।
ਇਹ ਸੁਣਦਿਆਂ ਹੀ ਬੱਸ ਸਵਾਰਾਂ ਨੇ ਨੌਜਵਾਨ ਨੂੰ ਜ਼ਬਰਦਸਤੀ ਬੱਸ ‘ਚੋਂ ਕੱਢ ਦਿੱਤਾ ਤੇ ਬੱਸ ਭਜਾ ਲੈ ਗਏ।
ਦੱਸ ਦੇਈਏ ਕਿ ਰੈਲੀ ਲਈ ਵੱਖ-ਵੱਖ ਪਿੰਡਾਂ ‘ਚੋ ਵੱਡੀ ਗਿਣਤੀ ‘ਚ ਲੋਕਾਂ ਨੂੰ ਲਿਜਾਇਆ ਜਾ ਰਿਹਾ ਸੀ। ਇਕ ਪਾਸੇ ਤਾਂ ਕਿਸਾਨੀ ਅੰਦੋਲਨ ਕਰਕੇ ਪੰਜਾਬੀਆਂ ‘ਚ ਰੋਸ ਹੈ ਤੇ ਦੂਜੇ ਪਾਸੇ ਇੰਨੀ ਗਿਣਤੀ ਵਿਚ ਸ਼ਮੂਲੀਅਤ ਕਈ ਸਵਾਲ ਖੜ੍ਹੇ ਕਰਦੀ ਹੈ।
ਇਸ ‘ਤੇ ਤੁਹਾਡੀ ਕੀ ਹੈ ਰਾਇ, ਕੁਮੈਂਟ ਕਰਕੇ ਜ਼ਰੂਰ ਦੱਸੋ।