ਜਲੰਧਰ . ਨੌਰਥ ਵਿਧਾਨਸਭਾ ਖੇਤਰ ਵਿਚ ਗੰਭੀਰ ਰੂਪ ਧਾਰਨ ਕਰ ਚੁੱਕੀ ਸੀਵਰੇਜ ਦੀ ਸਮੱਸਿਆ ਨੇ ਹੁਣ ਵੈਸਟ ਵਿਧਾਨ ਸਭਾ ਖੇਤਰ ਵਿਚ ਵੀ ਆਪਣਾ ਅਸਰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਰਕੇ ਵਿਧਾਇਕ ਸ਼ੁਸੀਲ ਰਿੰਕੂ ਨੂੰ ਵੀ ਕਦਮ ਚੁੱਕਣ ਪੈ ਰਹੇ ਹਨ। ਇਸ ਕਰਕੇ ਸਾਰੇ ਸ਼ਹਿਰ ਵਿਚ ਦੁਪਹਿਰ ਦੇ ਪਾਣੀ ਬੰਦ ਕਰ ਦਿੱਤੇ ਗਏ ਹਨ।

ਮੇਅਰ ਜਗਦੀਸ਼ ਰਾਜਾ ਨੇ ਕੁਝ ਦਿਨਾਂ ਪਹਿਲਾਂ ਹੀ ਦੁਪਹਿਰ ਦੇ ਪਾਣੀ ਦੀ ਬਹਾਲੀ ਕੀਤੀ ਸੀ ਪਰ ਸਮੱਸਿਆ ਵੱਧਣ ਕਰਕੇ ਪਾਣੀ ਨੂੰ ਹੁਣ ਬੰਦ ਕਰਨਾ ਪੈ ਰਿਹਾ ਹੈ। ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਨਜੀਟੀ ਦੇ ਨਿਰਦੇਸ਼ਾਂ ਉੱਤੇ ਨੌਰਥ ਵਿਧਾਨ ਸਭਾ ਖੇਤਰ ਵਿਚ ਪੈਂਦੀ ਕਈ ਕਾਲੋਨੀਆਂ ਦੇ ਸੀਵਰੇਜ ਪੁਆਇੰਟ ਜੋ ਕਾਲਾ ਸੰਘਿਆ ਡ੍ਰੋਨ ਵਿਚ ਸਿੱਧੇ ਡਿੱਗਦੇ ਸੀ, ਉਹਨਾਂ ਨੂੰ ਬੰਦ ਕਰਕੇ ਸੀਵਰੇਜ ਲਾਇਨ ਵਿਚ ਪਾ ਦਿੱਤਾ ਗਿਆ ਹੈ ਜਿਸ ਕਰਕੇ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਹੁਣ ਸੀਵਰੇਜ ਦੇ ਪਾਣੀ ਦਾ ਦਬਾਅ ਘਟਾਉਣ ਲਈ ਪਾਣੀ ਨੂੰ ਬੰਦ ਕਰ ਦਿੱਤਾ ਗਿਆ ਹੈ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ  ਨਾਲ ਵੀ ਜ਼ਰੂਰ ਜੁੜੋ)