ਜਲੰਧਰ | ਧੰਨੋਵਾਲੀ ਫਾਟਕ ‘ਤੇ ਕਿਸਾਨਾਂ ਵੱਲੋਂ ਗੰਨੇ ਦੇ ਰੇਟ ਨੂੰ ਲੈ ਕੇ ਲਾਇਆ ਧਰਨਾ 5ਵੇਂ ਦਿਨ ‘ਚ ਪਹੁੰਚ ਗਿਆ ਹੈ। ਇਸ ਦੌਰਾਨ ਬੀਤੇ ਕੱਲ ਡੀਸੀ ਦਫਤਰ ਜਲੰਧਰ ਵਿਖੇ ਕਿਸਾਨਾਂ ਦੀ ਖੇਤੀ ਮਾਹਿਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ‘ਚ ਕੋਈ ਸਹਿਮਤੀ ਨਹੀਂ ਬਣ ਸਕੀ ਸੀ।

ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਅੱਜ (ਮੰਗਲਵਾਰ) ਮੁੱਖ ਮੰਤਰੀ ਨਾਲ ਚੰਡੀਗੜ੍ਹ ‘ਚ ਦੁਪਹਿਰ 3 ਵਜੇ ਕਿਸਾਨਾਂ ਦੀ ਮੀਟਿੰਗ ਹੈ। ਕੱਲ ਸਾਡੀ ਮੀਟਿੰਗ ਖੇਤੀ ਮਾਹਿਰਾਂ ਨਾਲ ਸੀ, ਅੱਜ ਗੰਨੇ ਦੇ ਰੇਟ ਦੇ ਸਬੰਧ ‘ਚ ਹੈ। ਸਾਨੂੰ ਪਰਸੋਂ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਰੋਸਾ ਦਿਵਾਇਆ ਸੀ, ਉਨ੍ਹਾਂ ਨੇ ਵੀ ਕਿਹਾ ਸੀ ਕਿ CM ਸਾਹਿਬ ਨਵਾਂ ਰੇਟ ਐਲਾਨਣਗੇ ਤੇ ਕੱਲ ਜਿਹੜੇ ਮਾਹਿਰ ਆਏ ਸਨ, ਉਨ੍ਹਾਂ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਹੀ ਇਸ ਸਬੰਧੀ ਫੈਸਲਾ ਲੈਣਗੇ।

ਇਸ ਲਈ ਅੱਜ ਸਾਨੂੰ ਉਮੀਦ ਹੈ ਕਿ CM ਸਾਹਿਬ ਨਾਲ ਜੋ ਵੀ ਗੱਲਬਾਤ ਹੋਵੇਗੀ, ਉਸ ਵਿੱਚ ਗੰਨੇ ਦੇ ਰੇਟ ਨੂੰ ਲੈ ਕੇ ਜੋ ਵੀ ਰੇੜਕਾ ਫਸਿਆ ਹੋਇਆ ਹੈ, ਉਸ ਬਾਰੇ ਫੈਸਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਫੈਸਲਾ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਸਬੰਧੀ ਅਸੀਂ ਮੁੜ ਮੀਟਿੰਗ ਕਰਕੇ 1-2 ਦਿਨਾਂ ‘ਚ ਕਾਲ ਦੇਵਾਂਗੇ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।