<p>ਜਲੰਧਰ ਸ਼ੇਖਾ ਬਾਜ਼ਾਰ ਨਾਲ ਸੰਬੰਧਿਤ ਚੱਲ ਰਹੇ ਵਿਵਾਦ ਦਾ ਸੁਖਦ ਹੱਲ ਉਸ ਵੇਲੇ ਨਿਕਲਿਆ&comma; ਜਦੋਂ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਦੋਵੇਂ ਧਿਰਾਂ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਆਪਸੀ ਗੱਲਬਾਤ ਰਾਹੀਂ ਸਮਝੌਤਾ ਕਰਵਾਇਆ। ਇਸ ਮਾਮਲੇ ਨਾਲ ਸੰਬੰਧਿਤ ਜਸਵਿੰਦਰ ਸਿੰਘ ਸਚਦੇਵਾ ਅਤੇ ਅਮਿਤ ਵਾਧਵਾ ਮੋਂਟੂ ਨੇ ਆਪਸੀ ਮਨਮੁਟਾਅ ਦੂਰ ਕਰਦੇ ਹੋਏ ਭਾਈਚਾਰੇ&comma; ਅਮਨ-ਸ਼ਾਂਤੀ ਅਤੇ ਆਪਸੀ ਸਤਿਕਾਰ ਨਾਲ ਅੱਗੇ ਵੱਧਣ ਦਾ ਵਿਸ਼ਵਾਸ ਜਤਾਇਆ।<&sol;p>&NewLine;<p>ਨਿਤਿਨ ਕੋਹਲੀ ਨੇ ਕਿਹਾ ਕਿ ਸਮਾਜ ਵਿੱਚ ਪੈਦਾ ਹੋਣ ਵਾਲੇ ਹਰ ਵਿਵਾਦ ਦਾ ਹੱਲ ਗੱਲਬਾਤ&comma; ਸਮਝਦਾਰੀ ਅਤੇ ਆਪਸੀ ਸਹਿਮਤੀ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਇਲਾਕੇ ਵਿੱਚ ਭਾਈਚਾਰੇ ਦਾ ਮਾਹੌਲ ਬਣਾਈ ਰੱਖਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਦੋਵੇਂ ਧਿਰਾਂ ਨੂੰ ਸਮਝਦਾਰੀ ਨਾਲ ਮਾਮਲਾ ਸੁਲਝਾਉਣ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਸਮਾਜ ਵਿੱਚ ਏਕਤਾ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੇ ਹਨ।<&sol;p>&NewLine;<p>ਇਸ ਮੌਕੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ&comma; ਮੇਅਰ ਵਿਨੀਤ ਧੀਰ ਅਤੇ ਚੇਅਰਮੈਨ ਚੰਦਨ ਗਰੇਵਾਲ ਨੇ ਵੀ ਦੋਵੇਂ ਧਿਰਾਂ ਨੂੰ ਸਮਝਾ ਕੇ ਅਤੇ ਆਪਸੀ ਗੱਲਬਾਤ ਰਾਹੀਂ ਮਾਮਲੇ ਨੂੰ ਸ਼ਾਂਤੀਪੂਰਨ ਢੰਗ ਨਾਲ ਖਤਮ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਯਤਨਾਂ ਨਾਲ ਦੋਵੇਂ ਧਿਰਾਂ ਵਿਚਕਾਰ ਸਹਿਮਤੀ ਬਣੀ ਅਤੇ ਵਿਵਾਦ ਦਾ ਸੁਖਦ ਹੱਲ ਨਿਕਲਿਆ।<&sol;p>&NewLine;<p>ਮੌਕੇ &OpenCurlyQuote;ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਸਮਝੌਤੇ ਨਾਲ ਇਲਾਕੇ ਵਿੱਚ ਇੱਕ ਸਕਾਰਾਤਮਕ ਸੰਦੇਸ਼ ਗਿਆ ਹੈ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤੀ ਮਿਲੀ ਹੈ।<&sol;p>&NewLine;<p>ਇਸ ਮੌਕੇ ਸਮੀਰ ਮਰਵਾਹਾ&comma; ਨਿਖਿਲ ਅਰੋੜਾ&comma; ਕੌਂਸਲਰ ਜਤਿਨ ਗੁਲਾਟੀ&comma; ਕੌਂਸਲਰ ਸ਼ੈਰੀ ਚੱਢਾ&comma; ਕੌਂਸਲਰ ਰੋਨੀ&comma; ਕੌਂਸਲਰ ਬੰਟੀ ਨੀਲਕੰਠ&comma; ਹਰਪਾਲ ਚੱਢਾ&comma; ਕੌਂਸਲਰ ਸ਼ਿਵਮ ਸ਼ਰਮਾ&comma; ਜਸਪ੍ਰੀਤ ਰਿੰਪੀ&comma; ਸਾਬਕਾ ਡਿਪਟੀ ਮੇਅਰ ਸਿਮਰਨਜੀਤ ਬੰਟੀ&comma; ਬੰਟੂ ਸਭਰਵਾਲ&comma; ਨਾਨੂ ਅਰੋੜਾ&comma; ਕਮਲ ਸੇਠ&comma; ਪੰਕਜ ਚੱਢਾ&comma; ਅਮਿਤ ਕੁਮਾਰ&comma; ਆਤਿਸ਼ ਅਰੋੜਾ&comma; ਨਾਨੂ ਏਕਜੋਤ&comma; ਰਾਜੇਸ਼ ਅਰੋੜਾ&comma; ਗੌਰਵ ਅਰੋੜਾ&comma; ਕਪਿਲ ਕਾਲਾਂ ਮੰਦਰ&comma; ਰੌਕੀ ਅਤੇ ਕਰਨ ਵੀ ਵਿਸ਼ੇਸ਼ ਤੌਰ &OpenCurlyQuote;ਤੇ ਮੌਜੂਦ ਰਹੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;