<p>ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਪੰਜਾਬ ਦੇ ਮੋਗਾ ਵਿਖੇ ਕਰਵਾਈ ਗਈ &OpenCurlyQuote;ਖੁਸ਼ਹਾਲ ਪੰਜਾਬ’ ਮਹਾਂ ਰੈਲੀ ਵਿੱਚ ਉਮੜੀ ਲੱਖਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਚੋਣ ਬਿਗਲ ਵਜਾ ਦਿੱਤਾ। ਲੋਕਾਂ ਦਾ ਪਿਆਰ ਦੇਖ ਕੇ ਉਤਸ਼ਾਹਿਤ ਹੋਏ ਅਰਵਿੰਦ ਕੇਜਰੀਵਾਲ ਨੇ 2027 ਵਿੱਚ ਇੱਕ ਵਾਰ ਫਿਰ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਔਰਤਾਂ ਨੂੰ ਕਿਹਾ ਕਿ ਤੁਸੀਂ ਸਾਰੀਆਂ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਵੋਟ ਜ਼ਰੂਰ ਪਾਓਗੀਆਂ&comma; ਪਰ ਮੇਰੀ ਅਪੀਲ ਹੈ ਕਿ ਤੁਸੀਂ ਆਪਣੇ ਘਰ ਦੇ ਮਰਦਾਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲਈ ਮਨਾਓ। ਮਾਵਾਂ-ਧੀਆਂ&comma; 10 ਲੱਖ ਰੁਪਏ ਦਾ ਸਿਹਤ ਬੀਮਾ&comma; ਮੁਫ਼ਤ ਬਿਜਲੀ&comma; ਤੀਰਥ ਯਾਤਰਾ ਸਮੇਤ ਹੋਰ ਯੋਜਨਾਵਾਂ ਜਾਰੀ ਰੱਖਣ ਲਈ ਇੱਕੋ-ਇੱਕ ਸ਼ਰਤ ਇਹ ਹੈ ਕਿ ਭਗਵੰਤ ਮਾਨ ਨੂੰ ਮੁੜ ਮੁੱਖ ਮੰਤਰੀ ਬਣਾਇਆ ਜਾਵੇ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਪੂਰੇ ਦੇਸ਼ ਨੂੰ ਮਹਿੰਗਾਈ ਦੀ ਮਾਰ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਜ਼ਾਰ ਰੁਪਏ ਦੇ ਕੇ ਇਸ ਮਹਿੰਗਾਈ ਦੀ ਮਾਰ ਨਾਲ ਲੜਨ ਲਈ ਵੱਡਾ ਸਹਾਰਾ ਦਿੱਤਾ ਹੈ। ਪੰਜ ਸਾਲਾਂ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੀਆਂ ਸਾਰੀਆਂ ਚੋਣ ਗਾਰੰਟੀਆਂ ਵੀ ਪੂਰੀਆਂ ਕਰਕੇ ਦਿਖਾਈਆਂ ਹਨ। ਉਨ੍ਹਾਂ ਕਾਂਗਰਸ&comma; ਅਕਾਲੀ ਦਲ ਅਤੇ ਭਾਜਪਾ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਇਹ ਸਰਕਾਰ ਵਿੱਚ ਆਏ ਤਾਂ ਭਗਵੰਤ ਮਾਨ ਸਰਕਾਰ ਦੀਆਂ ਚੱਲ ਰਹੀਆਂ ਸਾਰੀਆਂ ਯੋਜਨਾਵਾਂ ਬੰਦ ਕਰ ਦੇਣਗੇ। ਪੰਜਾਬ ਦੇ ਲੋਕ ਦਿੱਲੀ ਤੋਂ ਸਬਕ ਲੈ ਸਕਦੇ ਹਨ। ਅੱਜ ਦਿੱਲੀ ਦੇ ਲੋਕ ਭਾਜਪਾ ਨੂੰ ਵੋਟ ਪਾ ਕੇ ਪਛਤਾ ਰਹੇ ਹਨ। ਭਾਜਪਾ ਸਰਕਾਰ ਨੇ &OpenCurlyQuote;ਆਪ’ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ ਹਨ।<&sol;p>&NewLine;<p>ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 26 ਨਵੰਬਰ 1949 ਨੂੰ ਬਾਬਾ ਸਾਹਿਬ ਡਾ&period; ਅੰਬੇਡਕਰ ਨੇ ਸੰਵਿਧਾਨ ਬਣਾਇਆ ਸੀ ਅਤੇ 26 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ। ਇਹ ਕੋਈ ਇਤਫ਼ਾਕ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉੱਪਰ ਵਾਲੇ ਦਾ ਇਸ਼ਾਰਾ ਹੈ ਕਿ ਅੱਜ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਸੰਵਿਧਾਨ ਨੂੰ ਰੋਲਿਆ ਜਾ ਰਿਹਾ ਹੈ&comma; ਸੰਵਿਧਾਨ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਉਸ ਦਾ ਅਪਮਾਨ ਕੀਤਾ ਜਾ ਰਿਹਾ ਹੈ&comma; ਉੱਪਰ ਵਾਲੇ ਨੇ 26 ਨਵੰਬਰ ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਕਰਕੇ ਸੰਵਿਧਾਨ ਬਚਾਉਣ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਸੌਂਪੀ ਹੈ। 1949 ਵਿੱਚ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ&comma; &OpenCurlyDoubleQuote;ਸਭ ਦੀ ਬਰਾਬਰੀ” ਅਤੇ 26 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਨੇ ਜ਼ਿੰਮੇਵਾਰੀ ਲਈ ਅਤੇ ਕਿਹਾ&comma; &OpenCurlyDoubleQuote;ਹੁਣ ਆਮ ਆਦਮੀ ਦੀ ਵਾਰੀ”। ਹੁਣ ਦੇਸ਼ ਨੂੰ ਨੇਤਾ ਨਹੀਂ&comma; ਸਗੋਂ ਆਮ ਆਦਮੀ ਚਲਾਵੇਗਾ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਸਰਕਾਰ ਚਲਾਉਂਦਿਆਂ 5 ਸਾਲ ਹੋ ਗਏ ਹਨ। 5 ਸਾਲ ਪਹਿਲਾਂ 2022 ਦੀਆਂ ਚੋਣਾਂ ਵਿੱਚ ਮੈਂ ਪੰਜਾਬ ਨੂੰ ਕੁਝ ਗਾਰੰਟੀਆਂ ਦਿੱਤੀਆਂ ਸਨ। ਕੇਜਰੀਵਾਲ ਦੀ ਗਾਰੰਟੀ ਦਾ ਮਤਲਬ ਧੋਖਾ ਨਹੀਂ&comma; ਸਗੋਂ ਪੱਕੀ ਗਾਰੰਟੀ ਹੈ। ਭਗਵੰਤ ਮਾਨ ਨੇ ਮੇਰੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਮੁਫ਼ਤ ਬਿਜਲੀ ਦੇਣ ਦੀ ਗਾਰੰਟੀ ਦਿੱਤੀ ਸੀ&comma; ਅੱਜ ਸਭ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਤੀਰਥ ਯਾਤਰਾ ਕਰਵਾਈ ਜਾ ਰਹੀ ਹੈ&comma; ਮੁਹੱਲਾ ਕਲੀਨਿਕ ਬਣ ਗਏ ਹਨ। ਅਸੀਂ ਮੁਫ਼ਤ ਇਲਾਜ ਕਰਵਾਉਣ ਦਾ ਵਾਅਦਾ ਕੀਤਾ ਸੀ&comma; ਸਭ ਦਾ 10 ਲੱਖ ਦਾ ਸਿਹਤ ਬੀਮਾ ਬਣ ਗਿਆ ਹੈ। ਅਸੀਂ ਸਿੱਖਿਆ ਚੰਗੀ ਕਰਨ ਦੀ ਗਾਰੰਟੀ ਦਿੱਤੀ ਸੀ&comma; ਅੱਜ ਕਈ ਸਕੂਲ ਵਧੀਆ ਹੋ ਗਏ ਹਨ। ਅਜੇ ਕਈ ਹੋਰ ਸਕੂਲ ਵਧੀਆ ਹੋਣੇ ਬਾਕੀ ਹਨ। ਅਗਲੇ 5 ਸਾਲਾਂ ਵਿੱਚ ਬਾਕੀ ਰਹਿੰਦੇ ਸਕੂਲਾਂ ਨੂੰ ਵੀ ਸ਼ਾਨਦਾਰ ਬਣਾਵਾਂਗੇ। ਅਸੀਂ ਸਾਰੀਆਂ ਔਰਤਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਸਾਡੀ ਇਹ ਸਭ ਤੋਂ ਵੱਡੀ ਗਾਰੰਟੀ ਸੀ ਅਤੇ ਇਸ ਨੂੰ ਵੀ ਅਸੀਂ ਪੂਰਾ ਕਰ ਦਿੱਤਾ ਹੈ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਮਾਵਾਂ-ਧੀਆਂ ਗਾਰੰਟੀ ਪੂਰੀ ਕਰਨ ਵਿੱਚ ਬਹੁਤ ਦੇਰ ਕਰ ਦਿੱਤੀ। ਇੰਨੀ ਦੇਰ ਨਾਲ ਕਿਉਂ ਦਿੱਤੀ&quest; ਮੈਂ ਮੰਨਦਾ ਹਾਂ ਕਿ ਇਸ ਗਾਰੰਟੀ ਨੂੰ ਪੂਰਾ ਕਰਨ ਵਿੱਚ ਸਾਨੂੰ ਤਿੰਨ-ਚਾਰ ਸਾਲ ਲੱਗ ਗਏ। ਪਰ ਇਸ ਦਾ ਕਾਰਨ ਇਹ ਹੈ ਕਿ ਸਾਡੇ ਤੋਂ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਸਨ&comma; ਉਹ ਪੰਜਾਬ ਦਾ ਸਾਰਾ ਖ਼ਜ਼ਾਨਾ ਲੁੱਟ ਕੇ ਚਲੀਆਂ ਗਈਆਂ। ਉਨ੍ਹਾਂ ਨੇ ਆਪਣੇ ਬੱਚਿਆਂ ਲਈ ਸਵਿਟਜ਼ਰਲੈਂਡ ਵਿੱਚ ਖਾਤੇ ਖੋਲ੍ਹ ਰੱਖੇ ਹਨ। ਵੱਡੀਆਂ-ਵੱਡੀਆਂ ਜਾਇਦਾਦਾਂ ਬਣਾ ਰੱਖੀਆਂ ਹਨ। ਉਨ੍ਹਾਂ ਕੋਲ ਵੱਡੀਆਂ-ਵੱਡੀਆਂ ਗੱਡੀਆਂ ਹਨ। ਜਦੋਂ ਅਸੀਂ ਸਰਕਾਰ ਸੰਭਾਲੀ ਸੀ&comma; ਉਦੋਂ ਪੰਜਾਬ ਦਾ ਖ਼ਜ਼ਾਨਾ ਖਾਲੀ ਸੀ। ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ਵਿੱਚ 4 ਸਾਲ ਲੱਗ ਗਏ। ਪੂਰੀ ਇਮਾਨਦਾਰੀ ਨਾਲ ਸਰਕਾਰ ਦਾ ਇੱਕ-ਇੱਕ ਪੈਸਾ ਬਚਾ ਕੇ ਖ਼ਜ਼ਾਨਾ ਭਰਿਆ। ਇਸ ਲਈ ਥੋੜ੍ਹੀ ਦੇਰ ਲੱਗ ਗਈ। ਅਸੀਂ ਤਾਂ ਸਰਕਾਰ ਬਣਦਿਆਂ ਹੀ ਪੈਸੇ ਦੇਣਾ ਚਾਹੁੰਦੇ ਸੀ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲਾਗੂ ਕਰਨ ਵਿੱਚ ਹੀ ਮੋਦੀ ਸਰਕਾਰ ਨੇ ਵੱਡੇ ਅੜਿੱਕੇ ਡਾਹੇ। ਮੋਦੀ ਸਰਕਾਰ ਨੇ ਪੰਜਾਬ ਦਾ ਪੈਸਾ ਰੋਕ ਲਿਆ। ਅਸੀਂ ਅਦਾਲਤ ਦਾ ਸਹਾਰਾ ਲਿਆ। ਇਨ੍ਹਾਂ ਨੇ ਤਰ੍ਹਾਂ-ਤਰ੍ਹਾਂ ਨਾਲ ਯੋਜਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ&comma; ਪਰ ਅਸੀਂ ਵੀ ਮਜ਼ਬੂਤ ਹਾਂ। ਭਗਵੰਤ ਮਾਨ ਨੇ ਯੋਜਨਾ ਰੁਕਣ ਨਹੀਂ ਦਿੱਤੀ। ਹੁਣ ਹਰ ਮਹੀਨੇ ਮਾਵਾਂ-ਧੀਆਂ ਦਾ ਪੈਸਾ ਆ ਰਿਹਾ ਹੈ। ਇਸ ਯੋਜਨਾ ਤਹਿਤ ਹਰ ਔਰਤ ਨੂੰ 1000 ਰੁਪਏ ਮਿਲਣੇ ਹਨ। ਸਰਕਾਰ 3-3 ਮਹੀਨਿਆਂ ਦਾ ਪੈਸਾ ਇਕੱਠਾ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਰਹੀ ਹੈ। 3 ਮਹੀਨਿਆਂ ਦੇ 3 ਹਜ਼ਾਰ ਰੁਪਏ ਜਨਰਲ ਵਰਗ ਦੀਆਂ ਔਰਤਾਂ ਨੂੰ ਅਤੇ ਦਲਿਤ ਸਮਾਜ ਦੀਆਂ ਔਰਤਾਂ ਨੂੰ 1500 ਰੁਪਏ ਮਹੀਨੇ ਦੇ ਹਿਸਾਬ ਨਾਲ 4500 ਰੁਪਏ ਮਿਲ ਰਹੇ ਹਨ। ਜਿਨ੍ਹਾਂ ਔਰਤਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਲਈ ਸੀ&comma; ਉਨ੍ਹਾਂ ਨੂੰ ਪਹਿਲਾਂ 3 ਹਜ਼ਾਰ ਰੁਪਏ ਮਿਲ ਗਏ ਅਤੇ ਬਾਕੀਆਂ ਨੂੰ ਬਾਅਦ ਵਿੱਚ ਮਿਲ ਰਹੇ ਹਨ। ਸਾਰੀਆਂ ਔਰਤਾਂ ਨੂੰ ਪਹਿਲੀ ਦਸੰਬਰ ਤੱਕ ਪੂਰੇ ਪੈਸੇ ਮਿਲ ਜਾਣਗੇ। ਇਸ ਤੋਂ ਬਾਅਦ ਸਾਰੀਆਂ ਔਰਤਾਂ ਨੂੰ ਹਰ ਤਿੰਨ ਮਹੀਨਿਆਂ ਵਿੱਚ 3000-3000 ਜਾਂ 4500-4500 ਰੁਪਏ ਮਿਲਿਆ ਕਰਨਗੇ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਜ਼ਾਰ ਰੁਪਏ ਬਹੁਤੇ ਜ਼ਿਆਦਾ ਨਹੀਂ ਹੁੰਦੇ&comma; ਪਰ ਘੱਟ ਵੀ ਨਹੀਂ ਹੁੰਦੇ। ਅਸੀਂ ਇਹ ਨਹੀਂ ਕਹਿ ਰਹੇ ਕਿ ਹਜ਼ਾਰ ਰੁਪਏ ਵਿੱਚ ਘਰ ਦਾ ਪੂਰਾ ਖਰਚਾ ਚੱਲ ਜਾਵੇਗਾ। ਪਰ ਅੱਜ ਪੈਟਰੋਲ&comma; ਡੀਜ਼ਲ&comma; ਗੈਸ&comma; ਸਬਜ਼ੀਆਂ ਅਤੇ ਰਾਸ਼ਨ ਸਮੇਤ ਸਭ ਕੁਝ ਮਹਿੰਗਾ ਹੋ ਗਿਆ ਹੈ। ਜਦੋਂ ਮੋਦੀ ਸਰਕਾਰ ਨੇ ਦੇਸ਼ ਵਿੱਚ ਇੰਨੀ ਮਹਿੰਗਾਈ ਕਰ ਰੱਖੀ ਹੈ&comma; ਤਾਂ ਭਗਵੰਤ ਮਾਨ ਨੇ ਹਜ਼ਾਰ ਰੁਪਏ ਦੇ ਕੇ ਥੋੜ੍ਹਾ ਜਿਹਾ ਸਹਾਰਾ ਦਿੱਤਾ ਹੈ। ਜਦੋਂ ਘਰ ਦਾ ਖਰਚਾ ਨਹੀਂ ਚੱਲਦਾ ਅਤੇ ਕੋਈ ਹਜ਼ਾਰ ਰੁਪਏ ਦੇ ਜਾਵੇ&comma; ਤਾਂ ਔਰਤ ਖੁੱਲ੍ਹੇ ਹੱਥ ਨਾਲ ਘਰ ਚਲਾ ਸਕਦੀ ਹੈ। ਕਹਿੰਦੇ ਹਨ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਜ਼ਿਆਦਾ ਵੱਡਾ ਹੁੰਦਾ ਹੈ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਔਰਤਾਂ ਨੂੰ ਮਿਲ ਰਹੇ ਹਜ਼ਾਰ ਰੁਪਏ ਨੂੰ ਲੈ ਕੇ ਕਈ ਭਾਵੁਕ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਇੱਕ ਗਰੀਬ ਔਰਤ ਦੇ ਘਰ ਵਿੱਚ ਉਸ ਦੇ ਪਿਤਾ ਬਿਮਾਰ ਹਨ। ਉਹ ਮੈਡੀਕਲ ਸਟੋਰ ਤੋਂ ਉਧਾਰ ਦਵਾਈ ਲਿਆਉਂਦੀ ਹੈ। ਜਦੋਂ ਪੈਸੇ ਆਉਂਦੇ ਹਨ&comma; ਉਹ ਦੇ ਦਿੰਦੀ ਹੈ। ਇਸ ਵਾਰ ਜਦੋਂ ਉਹ ਦਵਾਈ ਲੈਣ ਪਹੁੰਚੀ ਤਾਂ ਮੈਡੀਕਲ ਸਟੋਰ ਵਾਲਾ ਉਧਾਰ ਖਾਤੇ ਵਿੱਚ ਲਿਖਣ ਲੱਗਾ&comma; ਪਰ ਔਰਤ ਨੇ ਉਸ ਨੂੰ ਰੋਕ ਦਿੱਤਾ ਅਤੇ ਪੂਰੇ ਪੈਸੇ ਦੇ ਦਿੱਤੇ। ਔਰਤ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੈਸੇ ਦਿੱਤੇ ਹਨ। ਬਹੁਤ ਸਾਰੀਆਂ ਔਰਤਾਂ ਨੇ ਨਵੇਂ ਕੱਪੜੇ ਖਰੀਦੇ ਹਨ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਮਾਵਾਂ-ਧੀਆਂ ਯੋਜਨਾ ਅਤੇ ਮੁਫ਼ਤ ਬਿਜਲੀ ਬੰਦ ਕਰ ਦੇਣਗੇ। ਕਾਂਗਰਸ ਦੇ ਇੱਕ ਬਹੁਤ ਵੱਡੇ ਆਗੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਸ ਦੀ ਕੀ ਲੋੜ ਹੈ। ਇਸ ਨਾਲ ਸਰਕਾਰ &&num;8216&semi;ਤੇ ਬਹੁਤ ਬੋਝ ਪੈ ਰਿਹਾ ਹੈ। ਮਾਵਾਂ-ਧੀਆਂ ਯੋਜਨਾ ਅਤੇ ਮੁਫ਼ਤ ਬਿਜਲੀ ਬੰਦ ਹੋਣੀ ਚਾਹੀਦੀ ਹੈ। ਕਾਂਗਰਸ ਨੇ ਅਧਿਕਾਰਤ ਤੌਰ &&num;8216&semi;ਤੇ ਐਲਾਨ ਕਰ ਦਿੱਤਾ ਹੈ ਕਿ ਉਸ ਦੀ ਸਰਕਾਰ ਬਣੇਗੀ ਤਾਂ ਬੰਦ ਕਰ ਦੇਵੇਗੀ। ਜਦੋਂ ਪੰਜਾਬ ਦੇ ਲੋਕ ਕਾਂਗਰਸ ਨੂੰ ਵੋਟ ਹੀ ਨਹੀਂ ਪਾਉਣਗੇ ਤਾਂ ਉਸ ਦੀ ਸਰਕਾਰ ਕਿੱਥੋਂ ਬਣੇਗੀ&quest;<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਇਸ ਨੂੰ ਮੁਫ਼ਤ ਦੀ ਰਿਓੜੀ ਕਹਿੰਦੇ ਹਨ। ਸਰਕਾਰੀ ਪੈਸਾ ਜਨਤਾ ਦਾ ਹੈ। ਮਾਵਾਂ-ਧੀਆਂ ਨੂੰ ਮਿਲ ਰਿਹਾ ਪੈਸਾ ਉਨ੍ਹਾਂ ਦਾ ਹੀ ਹੈ। ਮੋਦੀ ਜੀ ਕਹਿੰਦੇ ਹਨ ਕਿ ਮੁਫ਼ਤ ਦੀ ਰਿਓੜੀ ਬੰਦ ਹੋਣੀ ਚਾਹੀਦੀ ਹੈ। ਦਿੱਲੀ ਵਿੱਚ ਜਦੋਂ ਤੋਂ ਭਾਜਪਾ ਦੀ ਸਰਕਾਰ ਬਣੀ ਹੈ&comma; ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਚੱਲ ਰਹੀਆਂ ਸਾਰੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਦਿੱਲੀ ਵਿੱਚ ਮੁਹੱਲਾ ਕਲੀਨਿਕ ਬੰਦ ਕਰ ਦਿੱਤੇ ਹਨ। ਹੁਣ ਮੁਫ਼ਤ ਬਿਜਲੀ ਵੀ ਬੰਦ ਕਰਨ ਜਾ ਰਹੇ ਹਨ। ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਮਿਲਣੀਆਂ ਬੰਦ ਹੋ ਗਈਆਂ ਹਨ&comma; ਤੀਰਥ ਯਾਤਰਾ ਸਕੀਮ ਵੀ ਬੰਦ ਕਰ ਦਿੱਤੀ ਹੈ। ਇਨ੍ਹਾਂ ਪਾਰਟੀਆਂ ਤੋਂ ਬਚ ਕੇ ਰਹਿਣਾ ਹੈ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਸਾਰੀਆਂ ਸਕੀਮਾਂ ਇੱਕੋ ਸ਼ਰਤ &&num;8216&semi;ਤੇ ਜਾਰੀ ਰਹਿ ਸਕਦੀਆਂ ਹਨ ਕਿ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਪਵੇਗਾ। ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣੇਗੀ&comma; ਤਾਂ ਹੀ ਇਹ ਸਾਰੀਆਂ ਸਕੀਮਾਂ ਜਾਰੀ ਰਹਿਣਗੀਆਂ। ਇਸ ਲਈ ਕਾਂਗਰਸ&comma; ਭਾਜਪਾ ਜਾਂ ਅਕਾਲੀ ਦਲ ਨੂੰ ਵੋਟ ਪਾਉਣ ਦੀ ਗਲਤੀ ਨਹੀਂ ਕਰਨੀ ਹੈ। ਦਿੱਲੀ ਦੇ ਲੋਕ ਭਾਜਪਾ ਨੂੰ ਵੋਟ ਪਾ ਕੇ ਹੁਣ ਪਛਤਾ ਰਹੇ ਹਨ। ਇਹ ਲੋਕ ਸਾਰੀਆਂ ਯੋਜਨਾਵਾਂ ਬੰਦ ਕਰ ਦੇਣਗੇ। ਸਾਰੀਆਂ ਔਰਤਾਂ ਨੂੰ ਅਪੀਲ ਹੈ ਕਿ ਭਗਵੰਤ ਮਾਨ ਨੇ ਤੁਹਾਡੀ ਮਦਦ ਕੀਤੀ ਹੈ। ਜਿਹੜਾ ਸਾਡੀ ਮਦਦ ਕਰਦਾ ਹੈ&comma; ਉਸ ਦਾ ਹੱਥ ਕਦੇ ਨਹੀਂ ਛੱਡਣਾ ਚਾਹੀਦਾ। ਤੁਸੀਂ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋਵੋ&comma; ਪਰ ਇਸ ਵਾਰ ਹਰ ਔਰਤ ਦੀ ਵੋਟ ਆਮ ਆਦਮੀ ਪਾਰਟੀ ਨੂੰ ਪੈਣੀ ਚਾਹੀਦੀ ਹੈ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਆਪਣੀ ਵੋਟ ਆਮ ਆਦਮੀ ਪਾਰਟੀ ਨੂੰ ਤਾਂ ਪਾਓਗੀਆਂ ਹੀ&comma; ਪਰ ਆਪਣੇ ਘਰ ਦੇ ਮਰਦਾਂ ਨਾਲ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰੋ। ਸਭ ਨੂੰ ਮੁਫ਼ਤ ਬਿਜਲੀ ਦਿੱਤੀ&comma; ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ&comma; ਦਿਨ ਵੇਲੇ ਸਿੰਚਾਈ ਲਈ ਬਿਜਲੀ ਦਿੱਤੀ&comma; 10 ਲੱਖ ਦਾ ਸਿਹਤ ਬੀਮਾ ਵੀ ਕਰਵਾਇਆ। ਅੱਜ ਤੱਕ ਪੰਜਾਬ ਵਿੱਚ ਕੋਈ ਵੀ ਅਜਿਹੀ ਪਾਰਟੀ ਨਹੀਂ ਆਈ&comma; ਜਿਸ ਨੇ ਔਰਤਾਂ ਦੇ ਖਾਤਿਆਂ ਵਿੱਚ ਹਜ਼ਾਰ ਰੁਪਏ ਪਾਏ ਹੋਣ&comma; 10 ਲੱਖ ਦਾ ਬੀਮਾ ਕੀਤਾ ਹੋਵੇ ਜਾਂ ਤੀਰਥ ਯਾਤਰਾ ਕਰਵਾਈ ਹੋਵੇ। ਆਪਣੇ ਪੁੱਤਰਾਂ ਨੂੰ ਵੀ ਸਮਝਾਓ ਕਿ ਭਗਵੰਤ ਮਾਨ ਸਰਕਾਰ ਨੇ 70 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਰਿਸ਼ਵਤ ਤੋਂ ਦਿੱਤੀਆਂ ਹਨ। ਮੈਰਿਟ &&num;8216&semi;ਤੇ ਸਭ ਨੂੰ ਨੌਕਰੀ ਮਿਲੇਗੀ।<&sol;p>&NewLine;<p>ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਗਾਰੰਟੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀਆਂ ਯੋਜਨਾਵਾਂ ਜਾਰੀ ਰੱਖੇਗੀ। ਕਿਸੇ ਦੀ ਹਿੰਮਤ ਨਹੀਂ ਹੈ ਕਿ ਇੱਕ ਵੀ ਯੋਜਨਾ ਨੂੰ ਬੰਦ ਕਰ ਦੇਵੇ। ਤੀਰਥ ਯਾਤਰਾ&comma; ਸਿਹਤ ਬੀਮਾ&comma; ਮਾਵਾਂ-ਧੀਆਂ&comma; ਮੁਫ਼ਤ ਬਿਜਲੀ ਸਮੇਤ ਸਾਰੀਆਂ ਯੋਜਨਾਵਾਂ ਚਾਲੂ ਰਹਿਣਗੀਆਂ। ਇਨ੍ਹਾਂ ਨੂੰ ਚਾਲੂ ਰੱਖਣ ਲਈ ਪੰਜਾਬ ਦੀ ਜਨਤਾ ਭਗਵੰਤ ਮਾਨ ਨੂੰ ਆਪਣਾ ਆਸ਼ੀਰਵਾਦ ਦੇਵੇ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;