ਹੁਸ਼ਿਆਰਪੁਰ, 5 ਫਰਵਰੀ | ਵਿਦੇਸ਼ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਦੇ ਨੌਜਵਾਨ ਦੀ ਪੁਰਤਗਾਲ ਵਿਚ ਸੜਕ ਹਾਦਸੇ ‘ਚ ਮੌਤ ਹੋ ਗਈ। 15 ਮਹੀਨੇ ਪਹਿਲਾਂ ਰੋਜ਼ਗਾਰ ਲਈ ਪੁਰਤਗਾਲ ਗਏ 26 ਸਾਲ ਦੇ ਤਜਿੰਦਰ ਸਿੰਘ ਤੇਜੀ ਪੁੱਤਰ ਭਗਵੰਤ ਸਿੰਘ ਦੀ ਹਾਦਸੇ ਵਿਚ ਜਾਨ ਚੱਲੀ ਗਈ।
ਇਸ ਖ਼ਬਰ ਉਪਰੰਤ ਪਿੰਡ ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਸਦਮੇ ‘ਚ ਹੈ। ਇਸ ਦੌਰਾਨ ਪਰਿਵਾਰ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਨੌਜਵਾਨ ਤਜਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਲਈ ਮਦਦ ਦੀ ਅਪੀਲ ਕੀਤੀ ਹੈ।