<p><strong>ਲੁਧਿਆਣਾ&comma; 6 ਫਰਵਰੀ&vert;<&sol;strong> ਲੁਧਿਆਣਾ ਦੇ ਪੱਖੋਵਾਲ ਰੋਡ ਨੇੜੇ ਥਰੀਕੇ ਰੋਡ &&num;8216&semi;ਤੇ ਇੱਕ ਤੇਜ਼ ਰਫਤਾਰ ਕਾਰ ਵੱਲੋਂ ਦਰੜੇ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ&comma; ਜਦਕਿ ਦੋ ਵਿਅਕਤੀ ਜਖਮੀ ਦੱਸੇ ਜਾ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ &&num;8216&semi;ਤੇ ਪੁਲਿਸ ਤਾਂ ਪਹੁੰਚੀ ਪਰ  ਹੱਦਬੰਦੀ ਨੂੰ ਲੈ ਕੇ ਪੁਲਿਸ ਉਲਝੀ ਦਿਸੀ। ਘਟਨਾ ਤੋਂ ਬਾਅਦ ਗੁੱਸੇ ਚ ਲੋਕਾਂ ਵੱਲੋਂ ਸੜਕ ਜਾਮ ਕੀਤੇ ਜਾਣ ਦੀ ਵੀ ਖਬਰ ਹੈ।<&sol;p>&NewLine;<p>ਦੱਸਿਆ ਜਾ ਰਿਹਾ ਹੈ ਕਿ ਦੋ ਕਾਰਾਂ ਆਪਸ ਵਿੱਚ ਰੇਸ ਲਗਾ ਰਹੀਆਂ ਸਨ ਕਿ ਇਸ ਦੌਰਾਨ ਇਕ ਕਾਰ ਦਾ ਸੰਤੁਲਨ ਵਿਗੜ ਗਿਆ&comma; ਜਿਹੜੀ ਸੜਕ ਕਿਨਾਰੇ ਅੱਗ ਸੇਕ ਰਹੇ ਲੋਕਾਂ ਉੱਪਰ ਚੜ੍ਹ ਗਈ। ਘਟਨਾ ਵਿੱਚ ਇੱਕ ਵਿਅਕਤੀ ਦੀ ਮੌਕੇ &&num;8216&semi;ਤੇ ਹੀ ਮੌਤ ਹੋ ਗਈ&comma; ਜਦਕਿ ਦੂਸਰੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਦੋ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ।<&sol;p>&NewLine;<p>ਉਥੇ ਹੀ ਸਥਾਨਕ ਲੋਕਾਂ ਤੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਆਰੋਪ ਲਗਾਇਆ ਕਿ ਮੌਕੇ &&num;8216&semi;ਤੇ ਪਹੁੰਚੀ ਪੁਲਿਸ ਨੇ ਵੀ ਆਰੋਪੀਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਮੌਕੇ &&num;8216&semi;ਤੇ ਮੌਜੂਦ ਲੋਕਾਂ ਨੇ ਇੱਕ ਲੜਕੀ ਦੀ ਵੀ ਵੀਡੀਓ ਬਣਾਈ&comma; ਜਿਹੜੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੀ ਕਾਰ ਵਿੱਚ ਮੌਜੂਦ ਦੱਸੀ ਜਾਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਲੜਕੀ ਦੇ ਨਾਲ ਇੱਕ ਹੋਰ ਲੜਕਾ ਵੀ ਸੀ&comma; ਜਿਹੜਾ ਮੌਕੇ ਤੋਂ ਫਰਾਰ ਹੋ ਗਿਆ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;