ਚੰਡੀਗੜ੍ਹ. ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਦਾ ਰਿਜ਼ਲਟ ਕੁਝ ਹੀ ਦੇਰ ਵਿਚ ਐਲਾਨ ਦਿੱਤਾ ਜਾਵੇਗਾ। ਪਹਿਲਾਂ ਰਿਜ਼ਲਟ ਸਿੱਖਿਆ ਮੰਤਰੀ ਨੇ ਐਲਾਨ ਕਰਨਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਪ੍ਰੈਸ ਕਾਨਫਰੰਸ ‘ਤੇ ਰੋਕ ਲੱਗਣ ਨਾਲ ਰਿਜ਼ਲ ਸਿੱਧੇ ਐਲਾਨ ਕੇ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਜਾਵੇਗਾ। ਇਸ ਸਾਲ ਬੋਰਡ ਪ੍ਰੀਖਿਆ ਵਿਚ 3 ਲੱਖ ਤੋਂ ਵਧ ਵਿਦਿਆਰਥੀ ਬੈਠੇ ਸਨ ਪਰ ਕੋਰੋਨਾ ਮਹਾਮਾਰੀ ਕਾਰਨ ਕੁਝ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਨਹੀਂ ਹੋ ਸਕੀਆਂ।

ਇਸ ਵਾਰ ਬੋਰਡ ਨੇ ਟੌਪ ਥ੍ਰੀ ਪੁਜੀਸ਼ਨ ਨਹੀਂ ਕੱਢੇਗਾ। ਇਹੀ ਨਹੀਂ ਇਸ ਵਾਰ ਫਸਟ, ਸੈਕੰਡ ਜਾਂ ਥਰਡ ਪੁਜ਼ੀਸ਼ਨ ਵੀ ਨਹੀਂ ਆਏਗੀ। ਸ਼ਾਮ ਤਕ ਰਿਜ਼ਲਟ ਆ ਜਾਵੇਗਾ। ਪ੍ਰੀਖਿਆ ਬੋਰਡ ਦੀ ਵੈੱਬਸਾਈਟ pseb.ac.in ‘ਤੇ ਦੇਖਿਆ ਜਾ ਸਕਦਾ ਹੈ। ਅੱਜ ਆਰਟਸ, ਕਾਮਰਸ ਤੇ ਸਾਇੰਸ ਤਿੰਨ ਸਟ੍ਰੀਮ ਦੇ ਨਤੀਜੇ ਐਲਾਨੇ ਜਾਣਗੇ। ਇਸ ਵਾਰ ਕੋਈ ਡਵੀਜ਼ਨ ਨਾ ਐਲਾਨੇ ਜਾਣ ਕਾਰਨ ਪੰਜਾਬ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਇਨਾਮੀ ਰਕਮ ਵੀ ਨਹੀਂ ਦਿੱਤੀ ਜਾਵੇਗੀ।

ਵਿਦਿਆਰਥੀਆਂ ‘ਚ ਪ੍ਰੀਖਿਆ ਨੂੰ ਲੈ ਕੇ ਕੁਝ ਸਮੇਂ ਤਕ ਦੁਚਿੱਤੀ ਦੀ ਸਥਿਤੀ ਬਣੀ ਰਹੀ। ਹਾਲਾਂਕਿ ਬਾਅਦ ਵਿਚ ਸਰਕਾਰ ਨੇ ਬਾਕੀ ਵਿਸ਼ਿਆਂ ਦੀ ਪ੍ਰੀਖਿਆ ਨਾ ਕਰਾਉਣ ਦਾ ਐਲਾਨ ਕਰ ਦਿੱਤਾ। 12ਵੀਂ ਤੋਂ ਬਾਅਦ ਸਟੂਡੈਂਟਸ ਵਿਦੇਸ਼ ਵਿਚ ਪੜ੍ਹਾਈ ਲਈ ਚਲੇ ਜਾਂਦੇ ਹਨ। ਇਸ ਲਈ ਰਿਜ਼ਲਟ ਵਿਚ ਦੇਰੀ ਕਾਰਨ ਵਿਦਿਆਰਥੀ ਪ੍ਰੇਸ਼ਾਨ ਸਨ।