ਵਿਆਹ ਦੇ 17 ਸਾਲ ਬਾਅਦ ਵੀ ਦਾਜ ਦੀ ਮੰਗ ਤੋਂ ਪ੍ਰੇਸ਼ਾਨ ਔਰਤ ਨੇ ਕੀਤੀ ਸੀ ਖੁਦਕੁਸ਼ੀ

ਫਰਾਰ ਆਰੋਪੀ ਸ਼ੈਲੀ ਤੇ ਉਸ ਦੇ ਪਤੀ ਨੀਰਜ ਨੰਦਾ ਦੀ ਤਲਾਸ਼ ‘ਚ ਛਾਪੇਮਾਰੀ

ਜਲੰਧਰ | ਜੀਟੀਬੀ ਨਗਰ ‘ਚ ਸਥਿਤ ਕੋਠੀ ਨੰਬਰ 10 ‘ਚ ਸਹੁਰਿਆਂ ਤੋਂ ਤੰਗ ਆ ਕੇ ਇਕ ਔਰਤ ਵੱਲੋਂ ਫਾਹਾ ਲਗਾਉਣ ਤੋਂ ਬਾਅਦ ਪਤੀ ਲਵਲੀਨ ਛਾਬੜਾ, ਜੇਠ ਆਸ਼ੀਸ਼ ਤੇ ਉਸ ਦੀ ਪਤਨੀ ਮੀਨਾਕਸ਼ੀ ਛਾਬੜਾ ਨੂੰ ਕੋਰਟ ‘ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।

ਨਣਾਨ ਸ਼ੈਲੀ ਤੇ ਉਸ ਦੇ ਪਤੀ ਨੀਰਜ ਨੰਦਾ ਦੀ ਤਲਾਸ਼ ‘ਚ ਛਾਪੇਮਾਰੀ ਜਾਰੀ ਹੈ। ਆਰੋਪੀਆਂ ਦੇ ਰਿਸ਼ਤੇਦਾਰਾਂ ਤੋਂ ਵੀ ਪੁਲਿਸ ਪੁੱਛਗਿੱਛ ਕਰ ਰਹੀ ਹੈ।

ਐੱਸ.ਐੱਚ.ਓ. ਸੁਰਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਮ੍ਰਿਤਕ ਪ੍ਰਿਆ ਦੇ ਕਮਰੇ ‘ਚੋਂ ਫੋਰੈਂਸਿਕ ਟੀਮ ਵੱਲੋਂ ਲਏ ਗਏ ਫਿੰਗਰਪ੍ਰਿੰਟ, ਬਲੱਡ ਸੈਂਪਲ ਤੇ ਹੋਰ ਚੀਜ਼ਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਕੁਝ ਦਿਨਾਂ ਬਾਅਦ ਆਏਗੀ।

ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਸੰਸਕਾਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜੀਟੀਬੀ ਨਗਰ ‘ਚ ਕੋਠੀ ਨੰਬਰ 10 ‘ਚ ਸਹੁਰਿਆਂ ਵੱਲੋਂ ਦਾਜ ਦੀ ਮੰਗ ਤੋਂ ਤੰਗ ਆ ਕੇ ਇਕ ਔਰਤ ਨੇ ਫਾਹਾ ਲਗਾ ਕੇ ਜਾਨ ਦੇ ਦਿੱਤੀ ਸੀ। ਔਰਤ ਨੇ ਸੁਸਾਈਡ ਕਰਨ ਤੋਂ ਪਹਿਲਾਂ ਆਪਣੀ ਬਾਂਹ ਦੀਆਂ ਨਾੜਾਂ ਕੱਟੀਆਂ, ਜਿਸ ਤੋਂ ਬਾਅਦ ਉਸ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਸੀ।

ਸੁਸਾਈਡ ਦਾ ਸਵੇਰੇ ਉਦੋਂ ਪਤਾ ਲੱਗਾ ਜਦੋਂ ਬੱਚਿਆਂ ਦੇ ਸਕੂਲ ਜਾਣ ਦਾ ਟਾਈਮ ਹੋਇਆ ਤਾਂ ਉਹ ਆਪਣੀ ਮੰਮੀ ਨੂੰ ਦੇਖਣ ਲਈ ਉਨ੍ਹਾਂ ਦੇ ਕਮਰੇ ‘ਚ ਗਏ, ਜਿੱਥੇ ਦਰਵਾਜ਼ਾ ਬੰਦ ਹੋਣ ‘ਤੇ ਉਨ੍ਹਾਂ ਨੇ ਪਿਤਾ ਨੂੰ ਦੱਸਿਆ। ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਦਰਵਾਜ਼ਾ ਤੋੜਿਆ ਤਾਂ ਔਰਤ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਪੁਲਿਸ ਨੂੰ ਮ੍ਰਿਤਕਾ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਕੇ ਕਾਰਵਾਈ ਕਰਦੇ ਹੋਏ ਔਰਤ ਦੇ ਪਤੀ, ਜੇਠ, ਜੇਠਾਣੀ, ਨਣਾਨ ਤੇ ਉਸ ਦੇ ਪਤੀ ਖਿਲਾਫ਼ ਕੇਸ ਦਰਜ ਕਰਕੇ ਨਾਮਜ਼ਦ ਕਰ ਲਿਆ। ਮਾਮਲੇ ‘ਚ ਪਤੀ, ਜੇਠ ਤੇ ਜੇਠਾਣੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ