ਚੰਡੀਗੜ੍ਹ| ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਮੰਤਰੀ ਬਾਜੇਕੇ ਨੂੰ ਲੈੇ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਮਾਮਲੇ ਵਿਚ ਮੰਤਰੀ ਬਾਜੇਕੇ ਅਸਾਮ ਦੀ ਜੇਲ੍ਹ ਵਿਚ ਬੰਦ ਹੈ।

ਅੰਮ੍ਰਿਤਪਾਲ ਸਣੇ ਕਈ ਹੋਰ ਬੰਦਿਆਂ ਉਤੇ ਐਨਐਸਏ ਲੱਗਾ ਹੈ, ਜਿਸਦੇ ਖਿਲਾਫ ਹੁਣ ਮੰਤਰੀ ਬਾਜੇਕੇ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਦੋਂ ਅੰਮ੍ਰਿਤਪਾਲ ਸੋਸ਼ਲ ਮੀਡੀਆ ਉਤੇ ਛਾਇਆ ਹੋਇਆ ਸੀ ਤਾਂ ਉਸੇ ਵੇਲੇ ਮੰਤਰੀ ਬਾਜੇਕੇ ਵੀ ਲਗਾਤਾਰ ਸੋਸ਼ਲ ਮੀਡੀਆ ਉਤੇ ਗਰਮਖਿਆਲੀ ਬਿਆਨ ਦੇ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਉਤੇ ਐਨਐਸਏ ਲਾ ਕੇ ਉਸਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਭੇਜ ਦਿੱਤਾ ਸੀ।