ਕਪੂਰਥਲਾ | ਰੇਲਵੇ ਸਟੇਸ਼ਨ ‘ਤੇ ਸਰਬੱਤ ਦਾ ਭਲਾ ਟਰੇਨ ਤੋਂ ਉਤਰਦੇ ਸਮੇਂ ਇਕ ਸਿਪਾਹੀ ਹੇਠਾਂ ਡਿੱਗ ਗਿਆ। ਇਸ ਘਟਨਾ ‘ਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਸਟੇਸ਼ਨ ‘ਤੇ ਮੌਜੂਦ ਜੀਆਰਪੀ ਟੀਮ ਨੇ ਜ਼ਖਮੀ ਸਿਪਾਹੀ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਜ਼ਖਮੀ ਫੌਜੀ ਦੀ ਪਛਾਣ ਮੁਕੇਸ਼ ਕੁਮਾਰ ਪੁੱਤਰ ਰਾਮ ਚੰਦਰ ਮਿਸ਼ਰਾ ਵਾਸੀ ਸਿਕੰਦਰਪੁਰ, ਜ਼ਿਲਾ ਹਮੀਰਪੁਰ ਯੂ.ਪੀ. ਜੋ ਕਿ ਪੁਰਾਣੀ ਛਾਉਣੀ ਕਪੂਰਥਲਾ ‘ਚ ਤਾਇਨਾਤ ਹੈ। ਜੀਆਰਪੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਸ਼ਕੀਲ ਮੁਹੰਮਦ ਅਤੇ ਟੀਮ ਦੇ ਹੋਰ ਮੈਂਬਰਾਂ ਨਾਲ ਰੇਲਵੇ ਸਟੇਸ਼ਨ ’ਤੇ ਮੌਜੂਦ ਸੀ।
ਨਵੀਂ ਦਿੱਲੀ ਤੋਂ ਲੋਹੀਆਂ ਖਾਸ ਜਾਣ ਵਾਲੀ ਸਰਬੱਤ ਦਾ ਭਲਾ ਰੇਲ ਗੱਡੀ ਦੁਪਹਿਰ 2 ਵਜੇ ਦੇ ਕਰੀਬ ਪਹੁੰਚੀ। ਟਰੇਨ ਰੁਕਣ ਹੀ ਵਾਲੀ ਸੀ ਕਿ ਇਕ ਸਿਪਾਹੀ ਚੱਲਦੀ ਟਰੇਨ ਤੋਂ ਹੇਠਾਂ ਉਤਰਨ ਲੱਗਾ। ਫਿਰ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਪਲੇਟਫਾਰਮ ‘ਤੇ ਡਿੱਗ ਪਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।