<p><strong>ਕਪੂਰਥਲਾ&comma; 27 ਜਨਵਰੀ &vert;<&sol;strong> ਕਪੂਰਥਲਾ ਦੇ ਔਜਲਾ ਫਾਟਕ ਨੇੜੇ ਰਹਿਣ ਵਾਲਾ 12 ਸਾਲ ਦਾ ਵਿਦਿਆਰਥੀ ਸ਼ੱਕੀ ਹਾਲਾਤ &&num;8216&semi;ਚ ਲਾਪਤਾ ਹੋ ਗਿਆ। 3 ਦਿਨਾਂ ਤੋਂ ਲਾਪਤਾ ਵਿਦਿਆਰਥੀ ਦੀ ਮਾਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ-2 &lpar;ਅਰਬਨ ਅਸਟੇਟ&rpar; ਦੀ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਤਫ਼ਤੀਸ਼ੀ ਅਫ਼ਸਰ ਏਐਸਆਈ ਦਿਲਬਾਗ ਸਿੰਘ ਨੇ ਵੀ ਕੀਤੀ ਹੈ।<&sol;p>&NewLine;<p>ਜਾਣਕਾਰੀ ਅਨੁਸਾਰ ਲਾਪਤਾ ਵਿਦਿਆਰਥੀ ਦੀ ਮਾਤਾ ਕੁਸਮ ਦੇਵੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਸ਼ੁਭਮ ਮੰਡੀ ਸਕੂਲ ਕਪੂਰਥਲਾ ਵਿਚ 5ਵੀਂ ਜਮਾਤ ਦਾ ਵਿਦਿਆਰਥੀ ਹੈ। 24 ਜਨਵਰੀ ਦੀ ਸ਼ਾਮ ਕਰੀਬ 6 ਵਜੇ ਉਸ ਦਾ ਲੜਕਾ  ਟਿਊਸ਼ਨ ਤੋਂ ਘਰ ਆਇਆ&comma; ਆਪਣਾ ਬੈਗ ਘਰ ਵਿਚ ਰੱਖ ਕੇ ਬਾਹਰ ਖੇਡਣ ਚਲਾ ਗਿਆ ਪਰ ਅਜੇ ਤਕ ਕੋਈ ਅਤਾ-ਪਤਾ ਨਹੀਂ ਲੱਗਾ।ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੀ ਕਈ ਥਾਵਾਂ ’ਤੇ ਭਾਲ ਕਰਨ ਦੇ ਬਾਵਜੂਦ ਉਹ ਕਿਧਰੇ ਨਹੀਂ ਮਿਲਿਆ। ਸ਼ੁਭਮ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ &&num;8216&semi;ਚ ਪਤਾ ਲੱਗਾ ਕਿ ਸ਼ੁਭਮ ਘਰ &&num;8216&semi;ਚ ਪਏ 8 ਹਜ਼ਾਰ 500 ਰੁਪਏ ਵੀ ਲੈ ਗਿਆ ਹੈ।<&sol;p>&NewLine;<p>ਸਿਟੀ ਥਾਣਾ-2 ਅਰਬਨ ਸਟੇਟ ਦੀ ਪੁਲਿਸ ਨੇ ਕੁਸਮ ਦੇਵੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 346 ਆਈ&period;ਪੀ&period;ਸੀ&period; ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵਿਦਿਆਰਥੀ ਦੀ ਭਾਲ ਵਿਚ ਲੱਗੀ ਹੋਈ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;