<p><strong>ਜਲੰਧਰ&comma; 31 ਅਕਤੂਬਰ &vert;<&sol;strong> ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ਵਿੱਚ ਦੇਰ ਰਾਤ ਇੱਕ ਟੈਂਟ ਹਾਊਸ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਗੋਦਾਮ ਵਿੱਚ ਰੱਖੀਆਂ 1300 ਕੁਰਸੀਆਂ ਸਮੇਤ ਸਾਰਾ ਸਾਮਾਨ ਸੜ ਗਿਆ। ਇਸ ਘਟਨਾ ਵਿੱਚ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।<&sol;p>&NewLine;<p>ਜਾਣਕਾਰੀ ਮੁਤਾਬਕ &&num;8216&semi;ਬਿੱਲਾ ਟੈਂਟ ਐਂਡ ਸਾਊਂਡ ਸਰਵਿਸ&&num;8217&semi; ਦੇ ਮਾਲਕ ਰਣਜੀਤ ਕੁਮਾਰ ਬਿੱਲਾ ਨੇ ਕਰੀਬ 15 ਤੋਂ 20 ਦਿਨ ਪਹਿਲਾਂ ਹੀ ਨਵਾਂ ਗੋਦਾਮ ਤਿਆਰ ਕੀਤਾ ਸੀ। ਰਾਤ ਕਰੀਬ 12 ਵਜੇ ਅਚਾਨਕ ਗੋਦਾਮ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ।<&sol;p>&NewLine;<p>ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਨਕੋਦਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਾਲਾਂਕਿ&comma; ਉਦੋਂ ਤੱਕ ਗੋਦਾਮ ਵਿੱਚ ਪਿਆ ਸਾਰਾ ਸਾਮਾਨ ਸੜ ਚੁੱਕਾ ਸੀ ਅਤੇ ਗੋਦਾਮ ਦਾ ਸ਼ੈੱਡ ਵੀ ਨੁਕਸਾਨਿਆ ਗਿਆ।<&sol;p>&NewLine;<p>ਗੋਦਾਮ ਵਿੱਚ 1300 ਕੁਰਸੀਆਂ&comma; ਮੇਜ਼&comma; 10 ਕੂਲਰ&comma; ਪੱਖੇ&comma; ਟੈਂਟ ਦਾ ਸਾਮਾਨ&comma; ਪੀਟਰ ਰੇਹੜਾ ਅਤੇ ਹੋਰ ਜ਼ਰੂਰੀ ਸਮੱਗਰੀ ਰੱਖੀ ਹੋਈ ਸੀ। ਪਲਾਸਟਿਕ ਅਤੇ ਕੱਪੜੇ ਦਾ ਸਾਮਾਨ ਹੋਣ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ।<&sol;p>&NewLine;<p>ਟੈਂਟ ਹਾਊਸ ਦੇ ਮਾਲਕ ਰਣਜੀਤ ਕੁਮਾਰ ਬਿੱਲਾ ਨੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਰੰਜਿਸ਼ ਤਹਿਤ ਜਾਣਬੁੱਝ ਕੇ ਅੱਗ ਲਗਾਉਣ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਤਿਆਰ ਕੀਤੇ ਗੋਦਾਮ ਦੇ ਸੜ ਕੇ ਤਬਾਹ ਹੋਣ ਕਾਰਨ ਉਨ੍ਹਾਂ ਨੂੰ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।<&sol;p>&NewLine;<p>ਪੀੜਤ ਮਾਲਕ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;