<p>ਪੰਜਾਬ ਵਿੱਚ ਨਸ਼ਿਆਂ ਅਤੇ ਗੈਰ-ਕਾਨੂੰਨੀ ਕਾਰੋਬਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਬਿਆਸ ਦੇ ਹਾਈਟੈਕ ਨਾਕੇ ’ਤੇ ਚੈਕਿੰਗ ਦੌਰਾਨ ਹਰਿਆਣਾ ਤੋਂ ਆ ਰਹੇ ਇੱਕ ਟਰੱਕ ਨੂੰ ਰੋਕ ਕੇ ਉਸ ਵਿੱਚੋਂ 30 ਲੱਖ 80 ਹਜ਼ਾਰ ਮਿਲੀਲੀਟਰ ਇਥੇਨੌਲ ਬਰਾਮਦ ਕੀਤਾ ਹੈ। ਪੁਲਿਸ ਮੁਤਾਬਕ ਇਸ ਕੈਮੀਕਲ ਨਾਲ ਕਰੀਬ 17 ਹਜ਼ਾਰ ਨਾਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਦੀਆਂ ਬੋਤਲਾਂ ਤਿਆਰ ਕੀਤੀਆਂ ਜਾ ਸਕਦੀਆਂ ਸਨ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ&comma; ਜਦਕਿ ਮੁੱਖ ਮੁਲਜ਼ਮਾਂ ਦੀ ਭਾਲ ਜਾਰੀ ਹੈ।<&sol;p>&NewLine;<p>ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਨਾਕਾਬੰਦੀ ਅਤੇ ਚੈਕਿੰਗ ਵਧਾਈ ਗਈ ਹੈ। ਇਸੇ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਬਿਆਸ ਨਾਕੇ ’ਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਚੈਕਿੰਗ ਦੌਰਾਨ ਹਰਿਆਣਾ ਵੱਲੋਂ ਆ ਰਹੇ ਟਰੱਕ ਨੂੰ ਰੋਕਿਆ ਗਿਆ&comma; ਜਿਸ ਦੀ ਤਲਾਸ਼ੀ ਲੈਣ ’ਤੇ ਵੱਡੀ ਮਾਤਰਾ ਵਿੱਚ ਇਥੇਨੌਲ ਮਿਲਿਆ।<&sol;p>&NewLine;<p>ਐੱਸਐੱਸਪੀ ਮੁਤਾਬਕ&comma; ਬਰਾਮਦ ਕੀਤੇ ਗਏ ਕੈਮੀਕਲ ਨਾਲ ਕਰੀਬ 17 ਹਜ਼ਾਰ ਬੋਤਲਾਂ ਨਾਜਾਇਜ਼ ਸ਼ਰਾਬ ਤਿਆਰ ਕਰਨ ਦੀ ਸਾਜ਼ਿਸ਼ ਸੀ। ਉਨ੍ਹਾਂ ਖਦਸ਼ਾ ਜਤਾਇਆ ਕਿ ਇਹ ਸ਼ਰਾਬ ਤਿਉਹਾਰਾਂ ਦੌਰਾਨ ਪਿੰਡਾਂ ਵਿੱਚ ਘੱਟ ਕੀਮਤ ’ਤੇ ਵੇਚੀ ਜਾਣੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਖੇਪ ਆਪਣੇ ਟਿਕਾਣੇ ’ਤੇ ਪਹੁੰਚ ਜਾਂਦੀ ਤਾਂ ਜ਼ਹਿਰੀਲੀ ਸ਼ਰਾਬ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ।<&sol;p>&NewLine;<p>ਪੁਲਿਸ ਨੇ ਮਾਮਲੇ ਵਿੱਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਬੁਲਾਇਆ ਅਤੇ ਥਾਣਾ ਬਿਆਸ ਵਿੱਚ ਆਬਕਾਰੀ ਐਕਟ ਤਹਿਤ ਐੱਫਆਈਆਰ ਨੰਬਰ 336&sol;26 ਦਰਜ ਕੀਤੀ ਹੈ।<&sol;p>&NewLine;<p>ਦੋ ਮੁਲਜ਼ਮ ਕਾਬੂ&comma; ਮੁੱਖ ਸਰਗਨਿਆਂ ਦੀ ਭਾਲ ਜਾਰੀ<&sol;p>&NewLine;<p>ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਸ ਨੈੱਟਵਰਕ ਦੇ ਮੁੱਖ ਸਰਗਨੇ ਜਿਤੇਂਦਰ&comma; ਵਾਸੀ ਮੱਤੇਵਾਲ ਅਤੇ ਰਾਜੂ&comma; ਵਾਸੀ ਗੋਲਡਨ ਗੇਟ ਅੰਮ੍ਰਿਤਸਰ ਦੇ ਨਾਮ ਸਾਹਮਣੇ ਆਏ ਹਨ। ਪੁਲਿਸ ਨੇ ਰਾਜਵਿੰਦਰ ਸਿੰਘ ਅਤੇ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਹੈ।<&sol;p>&NewLine;<p>ਪੁਲਿਸ ਅਨੁਸਾਰ&comma; ਜਿਤੇਂਦਰ ਕਥਿਤ ਤੌਰ ’ਤੇ ਇਨ੍ਹਾਂ ਵਿਅਕਤੀਆਂ ਨੂੰ ਹਰ ਚੱਕਰ ਦੇ 4 ਹਜ਼ਾਰ ਰੁਪਏ ਦੇ ਕੇ ਹਰਿਆਣਾ ਦੇ ਕਰਨਾਲ ਇਲਾਕੇ ਤੋਂ ਕੈਮੀਕਲ ਮੰਗਵਾਉਂਦਾ ਸੀ। ਨਾਕਿਆਂ ਦੀ ਰੇਕੀ ਕਰਨ ਅਤੇ ਟਰੱਕਾਂ ਨੂੰ ਰਸਤਾ ਦਿਖਾਉਣ ਲਈ ਕ੍ਰੇਟਾ&comma; ਇਨੋਵਾ ਅਤੇ ਫਾਰਚੂਨਰ ਵਰਗੀਆਂ ਗੱਡੀਆਂ ਦੀ ਵਰਤੋਂ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।<&sol;p>&NewLine;<p>ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਗੈਰ-ਕਾਨੂੰਨੀ ਕਾਰੋਬਾਰ ਦੀ ਪੂਰੀ ਸਪਲਾਈ ਚੇਨ ਦਾ ਖੁਲਾਸਾ ਕੀਤਾ ਜਾਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;