ਜਲੰਧਰ | ਲਾਂਬੜਾ ਥਾਣਾ ਹਲਕੇ ‘ਚ ਇਕ ਗਊਸ਼ਾਲਾ ਸੰਚਾਲਕ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਆਤਮਹੱਤਿਆ ਦਾ ਯਤਨ ਕੀਤਾ। ਉਸ ਨੇ ਆਪਣੀ ਮੌਤ ਹੋਣ ‘ਤੇ ਇਕ ਕਾਂਗਰਸੀ ਵਿਧਾਇਕ ਸੁਰਿੰਦਰ ਸਿੰਘ, ਪੁਲਿਸ ਅਫ਼ਸਰ ਪੁਸ਼ਪ ਬਾਲੀ ਸਮੇਤ 5 ਲੋਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ।
ਗਊਸ਼ਾਲਾ ਸੰਚਾਲਕ ਧਰਮਵੀਰ ਬਖਸ਼ੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨੂੰ ਬਿਨਾਂ ਕਿਸੇ ਸ਼ਿਕਾਇਤ ਦੇ ਵਾਰ-ਵਾਰ ਤੰਗ ਕੀਤਾ ਜਾ ਰਿਹਾ ਹੈ ਤੇ ਉਸ ਦੀ ਗਊਸ਼ਾਲਾ ਤੇ ਹਨੂਮਾਨ ਮੰਦਰ ਨੂੰ ਤੋੜਨ ਦੀ ਲਗਾਤਾਰ ਧਮਕੀ ਦਿੱਤੀ ਜਾ ਰਹੀ ਹੈ। ਇਸ ਤੋਂ ਪ੍ਰੇਸ਼ਾਨ ਹੋ ਕੇ ਉਹ ਆਪਣੀ ਜਾਨ ਦੇ ਰਿਹਾ ਹੈ।
ਮਾਮਲੇ ‘ਚ ਜਿਨ੍ਹਾਂ ਲੋਕਾਂ ‘ਤੇ ਧਰਮਵੀਰ ਨੇ ਦੋਸ਼ ਲਗਾਏ, ਉਨ੍ਹਾਂ ਵਿੱਚੋਂ ਕਿਸੇ ਦਾ ਵੀ ਪੱਖ ਹੁਣ ਤੱਕ ਸਾਹਮਣੇ ਨਹੀਂ ਆ ਸਕਿਆ। ਧਰਮਵੀਰ ਨੂੰ ਇਕ ਨਿੱਜੀ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉਥੇ ਹੀ ਮਾਮਲੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮਹਿਕਮੇ ‘ਚ ਹੜਕੰਪ ਮਚਿਆ ਹੈ। ਦਿਹਾਤ ਪੁਲਿਸ ਦੇ ਅਫਸਰ ਵੀਡੀਓ ਦੀ ਜਾਂਚ ਵਿੱਚ ਜੁਟੇ ਹਨ। ਧਰਮਵੀਰ ਦੀ ਹਾਲਤ ਗੰਭੀਰ ਹੋਣ ਕਾਰਨ ਪੁਲਿਸ ਹੁਣ ਤੱਕ ਉਸ ਦਾ ਬਿਆਨ ਨਹੀਂ ਦਰਜ ਕਰ ਸਕੀ।
ਉਥੇ ਦੀ ਦਿਹਾਤ ਪੁਲਿਸ ਦੀ ਇਕ ਟੀਮ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ। ਫੇਸਬੁੱਕ ਲਾਈਵ ਦੌਰਾਨ ਧਰਮਵੀਰ ਨੇ ਦੋਸ਼ ਲਗਾਇਆ ਕਿ ਉਹ ਗੋਵਿੰਦ ਗਊਧਾਮ ਨਾਂ ਤੋਂ ਇਕ ਗਊਸ਼ਾਲਾ ਲਾਂਬੜਾ ਇਲਾਕੇ ‘ਚ ਚਲਾਉਂਦਾ ਹੈ। ਕਾਂਗਰਸ ਸਰਕਾਰ ਤੋਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹੈ।
ਕਰਤਾਰਪੁਰ ਦੇ ਵਿਧਾਇਕ ਸੁਰਿੰਦਰ ਸਿੰਘ ਚੌਧਰੀ, ਸੀਆਈਏ ਸਟਾਫ ਦੇ ਇੰਚਾਰਜ ਪੁਸ਼ਪ ਬਾਲੀ, ਸੰਜੀਵ ਕਾਲਾ, ਗੌਤਮ ਮੋਹਨ ਤੇ ਸ਼੍ਰੀ ਰਾਮ ਮੋਹਨ ਉਸ ਨੂੰ ਬਿਨਾਂ ਗੱਲ ਦੇ ਪ੍ਰੇਸ਼ਾਨ ਕਰ ਰਹੇ ਹਨ। ਕਾਂਗਰਸੀ ਵਿਧਾਇਕ ਬਿਨਾਂ ਕਿਸੇ ਗੱਲ ਦੇ ਉਨ੍ਹਾਂ ਦੇ ਲੋਕਾਂ ਨੂੰ ਚੁੱਕਵਾ ਦਿੰਦਾ ਹੈ।
ਧਰਮਵੀਰ ਨੇ ਦੋਸ਼ ਲਾਇਆ ਕਿ ਉਨ੍ਹਾਂ ਆਪਣੀ ਜੇਬ ‘ਚੋਂ ਪੈਸੇ ਲਗਾ ਕੇ ਗਊਸ਼ਾਲਾ ਬਣਵਾਈ ਹੈ ਤੇ ਲੋਕ ਉਸ ਨੂੰ ਤੋੜਨ ਦੀ ਧਮਕੀ ਦੇ ਰਹੇ ਹਨ, ਜਿਸ ਕਾਰਨ ਪ੍ਰੇਸ਼ਾਨ ਹੋ ਕੇ ਉਹ ਜ਼ਹਿਰ ਪੀ ਕੇ ਆਪਣੀ ਜਾਨ ਦੇ ਰਿਹਾ ਹੈ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।