ਜਲੰਧਰ (ਕਮਲ) | ਜਲੰਧਰ ਵੈਸਟ ‘ਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਗ੍ਰੀਨ ਐਨੀਵਿਊ ‘ਚੋਂ ਸਾਹਮਣੇ ਆਇਆ ਹੈ, ਜਿਥੇ ਇਕ ਪਰਿਵਾਰ ਦੇ ਮੈਂਬਰ ਭੋਗਪੁਰ ਵਿਆਹ ਗਏ ਹੋਏ ਸਨ, ਪਿੱਛੋਂ ਉਨ੍ਹਾਂ ਦੇ ਘਰ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।

ਚੋਰੀ ਦੀ ਇਹ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਗੁਆਂਢੀਆਂ ਨੇ ਜਦੋਂ ਘਰ ਦੇ ਦਰਵਾਜ਼ੇ ਟੁੱਟੇ ਦੇਖੇ ਤਾਂ ਉਨ੍ਹਾਂ ਘਰ ਦੇ ਮਾਲਕਾਂ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਅੱਜ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਘਰੋਂ ਲੱਖਾਂ ਦਾ ਸੋਨਾ ਗਾਇਬ ਸੀ, ਜਿਸ ਤੋਂ ਬਾਅਦ ਘਰ ਦੇ ਮਾਲਕ ਅਸ਼ਵੰਤ ਸਿੰਘ ਨੇ ਥਾਣਾ ਭਾਰਗੋ ਕੈਂਪ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪੁੱਜੇ ਏਐੱਸਆਈ ਵਿਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਕੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਉਥੇ ਹੀ ਇਸ ਮਾਮਲੇ ‘ਚ ਕਾਂਗਰਸੀ ਵਰਕਰ ਰਾਜਾ ਦਾ ਕਹਿਣਾ ਹੈ ਕਿ ਜਲੰਧਰ ਵੈਸਟ ਵਿੱਚ ਲਗਾਤਾਰ ਚੋਰੀ-ਡਕੈਤੀ ਦੇ ਮਾਮਲੇ ਵਧ ਰਹੇ ਹਨ। ਗ੍ਰੀਨ ਐਨੀਵਿਊ ਦੀ ਵੱਡੀ ਗਰਾਊਂਡ ‘ਚ ਰਾਤ ਵੇਲੇ ਸ਼ਰਾਰਤੀ ਅਨਸਰ ਵੀ ਨਸ਼ਾ ਕਰਦੇ ਹਨ ਤੇ ਸ਼ਰਾਬ ਪੀਂਦੇ ਹਨ ਪਰ ਪੁਲਿਸ ਇਨ੍ਹਾਂ ‘ਤੇ ਨੱਥ ਨਹੀਂ ਪਾ ਰਹੀ, ਜੋ ਕਿ ਜਲੰਧਰ ਵੈਸਟ ਦੀ ਪੁਲਿਸ ‘ਤੇ ਇਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।