ਨਵੀਂ ਦਿੱਲੀ . ਔਰਤਾਂ ਕੀ ਚਾਹੁੰਦੀਆਂ ਹਨ? ਦਹਾਕਿਆਂ ਤੋਂ ਇਹ ਸਵਾਲ ਆਮ ਆਦਮੀ ਤੋਂ ਲੈ ਕੇ, ਮਨੋਵਿਗਿਆਨੀਆਂ ਤੇ ਵਿਗਿਆਨੀਆਂ ਤੱਕ ਨੂੰ ਤੰਗ ਕਰਦਾ ਰਿਹਾ ਹੈ।ਸਿਗਮੰਡ ਫਰਾਇਡ ਵਰਗੇ ਮਹਾਨ ਮਨੋਵਿਗਿਆਨੀ ਹੋਣ ਜਾਂ ਹਾਲੀਵੁੱਡ ਦੇ ਅਦਾਕਾਰ ਮੇਲ ਗਿਬਸਨ, ਸਾਰੇ ਇਸ ਸਵਾਲ ਨੂੰ ਲੈ ਕੇ ਪ੍ਰੇਸ਼ਾਨ ਰਹੇ ਹਨ।ਇਸ ਬੁਝਾਰਤ ਸਬੰਧੀ ਹਜ਼ਾਰਾ ਕਿਤਾਬਾਂ, ਲੇਖ, ਬਲਾਗ ਪੋਸਟ ਲਿਖੇ ਜਾ ਚੁੱਕੇ ਹਨ। ਲੱਖਾਂ ਵਾਰ ਇਸ ਮਸਲੇ ‘ਤੇ ਬਹਿਸ ਹੋ ਚੁੱਕੀ ਹੈ। ਮਰਦ ਹੀ ਕਿਉਂ, ਖ਼ੁਦ ਔਰਤਾਂ ਵੀ ਇਸ ਮਸਲੇ ‘ਤੇ ਅਕਸਰ ਚਰਚਾ ਕਰਦੀਆਂ ਨਜ਼ਰ ਆਉਂਦੀਆਂ ਹਨ।ਪਰ ਇਸ ‘ਤੇ ਵੱਡੀਆਂ-ਵੱਡੀਆਂ ਚਰਚਾਵਾਂ, ਹਜ਼ਾਰਾਂ ਕਿਤਾਬਾਂ, ਸਾਲਾਂ ਦੀ ਖੋਜ ਦੇ ਬਾਵਜੂਦ ਔਰਤਾਂ ਦੀ ਖਾਹਿਸ਼ਾਂ ਦੀ ਕੋਈ ਇੱਕ ਪਰਿਭਾਸ਼ਾ, ਕੋਈ ਇੱਕ ਦਾਇਰਾ ਤੈਅ ਨਹੀਂ ਹੋ ਸਕਿਆ ਹੈ।ਅਤੇ ਨਾ ਹੀ ਇਹ ਤੈਅ ਹੋ ਸਕਿਆ ਕਿ ਆਖਿਰ ਉਨ੍ਹਾਂ ਅੰਦਰ ਖਾਹਿਸ਼ਾਂ ਜਾਗਦੀ ਕਿਵੇਂ ਹੈ? ਉਨ੍ਹਾਂ ਨੂੰ ਕਿਸ ਤਰ੍ਹਾਂ ਸੰਤੁਸ਼ਟ ਕੀਤਾ ਜਾ ਸਕਦਾ ਹੈ?ਭਾਵੇਂ ਸਾਲਾਂ ਦੀ ਮਿਹਨਤ ਬਰਬਾਦ ਹੋਈ ਹੋਵੇ, ਅਜਿਹਾ ਵੀ ਨਹੀਂ ਹੈ। ਅੱਜ ਅਸੀਂ ਕਾਫ਼ੀ ਹੱਦ ਤਕ ਔਰਤਾਂ ਦੀ ਸੈਕਸ ਸਬੰਧੀ ਖੁਆਇਸ਼ਾਂ ਨੂੰ ਸਮਝ ਸਕਦੇ ਹਾਂ।ਅਸੀਂ ਹੁਣ ਔਰਤਾਂ ਦੀ ਕਾਮ ਵਾਸਨਾ ਬਾਰੇ ਪਹਿਲਾਂ ਤੋਂ ਚੱਲੇ ਆ ਰਹੇ ਖ਼ਿਆਲਾਂ ਦੇ ਦਾਇਰੇ ਤੋਂ ਬਾਹਰ ਆ ਰਹੇ ਹਾਂ।ਪਹਿਲਾਂ ਕਿਹਾ ਜਾਂਦਾ ਸੀ ਕਿ ਔਰਤਾਂ ਦੀ ਚਾਹਤ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ। ਉਹ ਸੈਕਸ ਦੀ ਭੁੱਖੀ ਹੈ। ਉਨ੍ਹਾਂ ‘ਚ ਜ਼ਬਰਦਸਤ ਕਾਮ ਵਾਸਨਾ ਹੈ।ਪਰ ਹੁਣ ਵਿਗਿਆਨੀ ਮੰਨਣ ਲੱਗੇ ਹਨ ਕਿ ਔਰਤਾਂ ਦੀ ਸੈਕਸ ਦੀ ਚਾਹਤ ਨੂੰ ਕਿਸੇ ਇੱਕ ਪਰਿਭਾਸ਼ਾ ਦੇ ਦਾਇਰੇ ‘ਚ ਨਹੀਂ ਸਾਂਭਿਆ ਜਾ ਸਕਦਾ।ਇਹ ਵੱਖ-ਵੱਖ ਔਰਤਾਂ ‘ਚ ਵੱਖ-ਵੱਖ ਹੁੰਦੀ ਹੈ ਅਤੇ ਕਈ ਵਾਰ ਤਾਂ ਇੱਕ ਹੀ ਔਰਤ ਅੰਦਰ ਸੈਕਸ ਦੀ ਖਾਹਿਸ਼ ਦੇ ਵੱਖਰੇ ਦੌਰ ਪਾਏ ਜਾਂਦੇ ਹਨ।ਅਮਰੀਕਾ ਦੀ ਰਟਗਰਸ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਬੇਵਰਲੀ ਵਿਹਪਲ ਕਹਿੰਦੇ ਹਨ, ‘ਹਰ ਔਰਤ ਕੁਝ ਵੱਖਰਾ ਚਾਹੁੰਦੀ ਹੈ।’ਕਈ ਨਵੀਆਂ ਖੋਜਾਂ ਨਾਲ ਇਹ ਸਾਫ ਹੋ ਗਿਆ ਹੈ ਕਿ ਸੈਕਸ ਦੇ ਮਾਮਲੇ ‘ਚ ਔਰਤਾਂ ਤੇ ਮਰਦਾਂ ਦੀਆਂ ਖਾਹਿਸ਼ਾਂ ਅਤੇ ਜ਼ਰੂਰਤਾਂ ‘ਚ ਕੋਈ ਖ਼ਾਸ ਫਰਕ ਨਹੀਂ ਹੁੰਦਾ।ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਮਰਦਾਂ ਨੂੰ, ਔਰਤਾਂ ਦੇ ਮੁਕਾਬਲੇ ਸੈਕਸ ਦੀ ਵੱਧ ਚਾਹਤ ਹੁੰਦੀ ਹੈ।ਪਰ ਬਹੁਤ ਸਾਰੀਆਂ ਖੋਜਾਂ ‘ਚ ਇਹ ਗੱਲ ਸਾਫ ਹੋ ਗਈ ਹੈ ਕਿ ਕੁਝ ਮਾਮੂਲੀ ਹੇਰ-ਫੇਰ ਦੇ ਨਾਲ ਔਰਤਾਂ ਤੇ ਮਰਦਾਂ ‘ਚ ਸੈਕਸ ਦੀਆਂ ਖਾਹਿਸ਼ਾਂ ਇੱਕੋ ਤਰ੍ਹਾਂ ਹੀ ਹੁੰਦੀਆਂ ਹਨ।ਪਹਿਲਾਂ ਜਦੋਂ ਇਹ ਸਵਾਲ ਕੀਤਾ ਜਾਂਦਾ ਸੀ ਕਿ ਮਹੀਨੇ ‘ਚ ਤੁਹਾਨੂੰ ਕਿੰਨੀ ਵਾਰ ਸੈਕਸ ਦੀ ਜ਼ਰੂਰਤ ਮਹਿਸੂਸ ਹੋਈ? ਤਾਂ ਜਵਾਬ ਅਜਿਹੇ ਮਿਲਦੇ ਸਨ ਜਿਨ੍ਹਾਂ ਤੋਂ ਲਗਦਾ ਸੀ ਕਿ ਮਰਦਾਂ ਨੂੰ ਜ਼ਿਆਦਾ ਵਾਰ ਜ਼ਰੂਰਤ ਮਹਿਸੂਸ ਹੋਈ।ਪਰ ਜਦੋਂ ਇਹੀ ਸਵਾਲ ਘੁੰਮਾ ਕੇ ਕੀਤਾ ਗਿਆ ਕਿ ਕੁਝ ਖ਼ਾਸ ਮੌਕਿਆਂ ‘ਤੇ, ਸਾਥੀ ਨਾਲ ਨੇੜਤਾ ‘ਤੇ, ਗੱਲਬਾਤ ਦੌਰਾਨ, ਤੁਹਾਨੂੰ ਕਿੰਨੀ ਵਾਰੀ ਸੈਕਸ ਦੀ ਖਾਹਿਸ਼ਾਂ ਹੋਈ? ਤਾਂ ਮਰਦਾਂ ਅਤੇ ਔਰਤਾਂ ਦੇ ਜਵਾਬ ਲਗਭਗ ਇੱਕ ਬਰਾਬਰ ਚਾਹਤ ਜ਼ਾਹਿਕ ਕਰਨ ਵਾਲੇ ਸਨ।ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਲੋਰੀ ਬ੍ਰਾਟੋ ਕਹਿੰਦੇ ਹਨ ਕਿ ਇਸ ਨਾਲ ਸਾਡੀ ਇਹ ਧਾਰਨਾ ਟੁੱਟਦੀ ਹੈ ਕਿ ਔਰਤਾਂ ਨੂੰ ਸੈਕਸ ‘ਚ ਘੱਟ ਦਿਲਚਸਪੀ ਹੁੰਦੀ ਹੈ। ਹਾਂ, ਉਨ੍ਹਾਂ ਦੀਆਂ ਖੁਆਇਸ਼ਾਂ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਹੋਰ ਗੱਲ ਜਿਹੜੀ ਹੁਣ ਚੰਗੇ ਢੰਗ ਨਾਲ ਸਮਝੀ ਜਾ ਰਹੀ ਹੈ ਕਿ ਔਰਤਾਂ ਅੰਦਰ ਸੈਕਸ ਦੀ ਚਾਹਤ ਉਨ੍ਹਾਂ ਦੇ ਪੀਰੀਅਡਜ਼ ਦੇ ਹਿਸਾਬ ਨਾਲ ਵੱਧਦੀ-ਘੱਟਦੀ ਰਹਿੰਦੀ ਹੈ।ਪੀਰੀਅਡਜ਼ ਜਾਂ ਮਹਾਵਾਰੀ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਸੈਕਸ ਦੀ ਵੱਧ ਲੋੜ ਮਹਿਸੂਸ ਹੁੰਦੀ ਹੈ।ਵਰਜਿਨਿਆ ਯੂਨੀਵਰਸਿਟੀ ਦੀ ਮਨੋਵਿਗਿਆਨੀ ਏਨਿਟਾ ਕਲੇਟਨ ਕਹਿੰਦੇ ਹਨ ਕਿ, ਸੈਕਸ ਸਾਡੀ ਬੁਨਿਆਦੀ ਜ਼ਿੰਮੇਵਾਰੀ, ਯਾਨਿ ਬੱਚੇ ਪੈਦਾ ਕਰਨ ਦਾ ਜ਼ਰੀਆ ਹੈ।ਇਸ ਲਈ ਜਦੋਂ ਔਰਤਾਂ ਦੇ ਅੰਦਰ ਅੰਡਾਣੂ ਬਣਨ ਲਗਦੇ ਹਨ ਤਾਂ ਉਨ੍ਹਾਂ ਨੂੰ ਸੈਕਸ ਦੀ ਵੱਧ ਲੋੜ ਮਹਿਸੂਸ ਹੁੰਦੀ ਹੈ।ਕਲੇਟਨ ਕਹਿੰਦੇ ਹਨ, “ਅੱਜ ਦੇ ਦੌਰ ਵਿੱਚ ਸੈਕਸ ਤੇ ਬੱਚੇ ਪੈਦਾ ਕਰਨ ਨੂੰ ਵੱਖ-ਵੱਖ ਕੀਤਾ ਜਾ ਰਿਹਾ ਹੈ। ਕੁਦਰਤੀ ਤੌਰ ‘ਤੇ ਤਾਂ ਦੋਵੇਂ ਇੱਕੋ ਹੀ ਹਨ।ਪਹਿਲਾਂ ਡਾਕਟਰ ਵੀ ਮੰਨਦੇ ਸਨ ਕਿ ਮਰਦਾਂ ਦਾ ਹਾਰਮੋਨ ਟੇਸਟੋਸਟੇਰਾਨ, ਔਰਤਾਂ ‘ਚ ਕਾਮ ਵਾਸਨਾ ਜਗਾਉਂਦਾ ਹੈ।ਇਸ ਲਈ ਜਦੋਂ ਔਰਤਾਂ ਸੈਕਸ ਦੀ ਘੱਟ ਖੁਆਇਸ਼ ਦੀ ਪ੍ਰਸ਼ਾਨੀ ਲੈ ਕੇ ਡਾਕਟਰਾਂ ਕੋਲ ਜਾਂਦੀਆਂ ਸਨ ਤਾਂ ਉਨ੍ਹਾ ਨੂੰ ਟੇਸਟੋਸਟੇਰਾਨ ਲੈਣ ਦਾ ਨੁਸਖਾ ਦੱਸਿਆ ਜਾਂਦਾ ਸੀ।ਸਗੋਂ ਬਹੁਤ ਸਾਰੇ ਡਾਕਟਰ ਅੱਜ ਵੀ ਇਸ ਇਲਾਜ ਦਾ ਸੁਝਾਅ ਘੱਟ ਕਾਮ ਵਾਸਨਾ ਮਹਿਸੂਸ ਕਰਨ ਵਾਲੀਆਂ ਔਰਤਾਂ ਨੂੰ ਦੇ ਰਹੇ ਹਨ।ਜਦਕਿ ਬਹੁਤੀਆਂ ਖੋਜਾਂ ਤੋਂ ਬਾਅਦ ਇਹੀ ਪਤਾ ਲਗਿਆ ਕਿ ਔਰਤਾਂ ‘ਚ ਸੈਕਸ ਦੀ ਇੱਛਾ ਨਾਲ ਟੇਸਟੋਸਟੇਰਾਨ ਦਾ ਕੋਈ ਸੰਬੰਧ ਨਹੀਂ ਹੈ।ਮਿਸ਼ੀਗਨ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਸਰੀ ਵਾਨ ਏੰਡਰਜ਼ ਕਹਿੰਦੇ ਹਨ, “ਸੈਕਸ ਦੀ ਚਾਹਤ ਦੇ ਅਸਰ ਨਾਲ ਹਾਰਮੋਨ ਦਾ ਵਹਾਅ ਤੇਜ਼ ਹੁੰਦਾ ਹੈ ਅਤੇ ਲੋਕ ਸਮਝਦੇ ਉਲਟਾ ਹਨ।ਉਨ੍ਹਾਂ ਨੂੰ ਲੱਗਦਾ ਹੈ ਕਿ ਹਾਰਮੌਨ ਦੇ ਵੱਧ ਰਿਸਾਵ ਨਾਲ ਸੈਕਸ ਦੀ ਚਾਹਤ ਪੈਦਾ ਹੁੰਦੀ ਹੈ, ਬਲਕਿ ਉਹ ਤਾਂ ਇਹ ਵੀ ਕਹਿੰਦੇ ਹਨ ਕਿ ਸੈਕਸ ਦੀ ਇੱਛਾ ਦਾ ਹਾਰਮੌਨ ਨਾਲ ਕੋਈ ਸਬੰਧੀ ਹੀ ਨਹੀਂ ਹੈ।ਸੈਕਸ ਦੌਰਾਨ ਵੀ ਔਰਤਾਂ ਨੂੰ ਵੱਖ-ਵੱਖ ਅਹਿਸਾਸ ਹੁੰਦੇ ਹਨ। ਉਹ ਮਰਦਾਂ ਵਾਂਗ ਉਤੇਜਨਾ, ਤਸੱਲੀ ਆਦਿ ਦੇ ਅਹਿਸਾਸ ਨਾਲ ਰੂਬਰੂ ਹੋਣ, ਅਜਿਹਾ ਜ਼ਰੂਰੀ ਨਹੀਂ।ਔਰਤਾਂ ਦੇ ਮਾਮਲੇ ‘ਚ ਸੈਕਸ ਪਹਿਲਾਂ ਤੋਂ ਖਿੱਚੀ ਲਕੀਰ ‘ਤੇ ਚੱਲਣ ਵਾਲੀ ਚੀਜ਼ ਨਹੀਂ। ਸਭ ਕੁਝ ਉਲਟ-ਪੁਲਟ ਹੋ ਜਾਂਦਾ ਹੈ।
- ਸਵੈ-ਸਹਾਇਤਾ ਸਮੂਹਾਂ ਰਾਹੀਂ ਭਾਰਤ ‘ਚ ਮੁਸਲਿਮ ਔਰਤਾਂ ਦਾ ਸਸ਼ਕਤੀਕਰਨ
ਲੇਖਕ : ਫਿਰੋਜ਼ ਸਾਬਰੀ ਭਾਰਤ ਜਿਸ ਦੀ ਆਬਾਦੀ ਮਰਦਾਂ ਅਤੇ ਔਰਤਾਂ ਵਿਚ ਲਗਭਗ ਬਰਾਬਰ ਵੰਡੀ…
- Karwa Chauth 2024 : ਜਾਣੋ 20 ਜਾਂ 21 ਅਕਤੂਬਰ ਨੂੰ ਕਦੋਂ ਰੱਖਿਆ ਜਾਵੇਗਾ ਕਰਵਾ ਚੌਥ ਦਾ ਵਰਤ , ਚੰਦਰਮਾ ਦੀ ਸਹੀ ਤਾਰੀਖ ਤੇ ਸਮਾਂ
ਨੈਸ਼ਨਲ ਡੈਸਕ | ਹਿੰਦੂ ਧਰਮ ਵਿਚ ਵਿਆਹ ਨਾਲ ਸਬੰਧਤ ਵਰਤ ਰੱਖਣ ਦੀ ਪਰੰਪਰਾ ਸਦੀਆਂ ਤੋਂ…
- ਤੂੰ ਕਰ ਅਦਾ…
ਕੋਮਲ ਤੂੰ ਕਰ ਅਦਾ ਹਕ ਮੈਨੂੰ ਹਰ ਪਲ ਤੱਕਣ ਦਾ ਤੇਰੇ ਨਿੱਕੇ-ਨਿੱਕੇ ਹਾਸਿਆਂ 'ਤੇ ਅੱਖ…
- ਸਫਲਤਾ ਦਾ ਸ਼ਕਤੀਕਰਨ : ਮੁਸਲਿਮ ਔਰਤਾਂ ਦੀ ਜਿੱਤ
ਮੁਸਲਿਮ ਔਰਤਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਭਾਰਤ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਨੂੰ ਪਾਰ ਕਰਨ…
- ਫਿਰੋਜ਼ਪੁਰ : ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌ.ਤ, 3 ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ
ਫਿਰੋਜ਼ਪੁਰ, 25 ਫਰਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਸਬਾ ਮੱਲਾਂਵਾਲਾ ਦੀ ਇਕ…
- ਖੰਨਾ ਦੀ ਪ੍ਰਭਜੋਤ ਕੌਰ ਨੇ ਮਾਪਿਆਂ ਦਾ ਚਮਕਾਇਆਂ ਨਾਂ, ਸਖ਼ਤ ਮਿਹਨਤ ਸਦਕਾ ਬਣੀ ਜੱਜ
ਖੰਨਾ, 19 ਫਰਵਰੀ | ਖੰਨਾ ਦੀ ਧੀ ਪ੍ਰਭਜੋਤ ਕੌਰ ਨੇ ਜੱਜ ਬਣ ਕੇ ਪੰਜਾਬ ਤੇ…
- ਅਹਿਮ ਖਬਰ : ਮਾਨ ਸਰਕਾਰ ਨੇ ਗਰਭਵਤੀ ਔਰਤਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ
ਚੰਡੀਗੜ੍ਹ, 17 ਫਰਵਰੀ | ਪੰਜਾਬ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ…
- ਕਿਸਾਨਾਂ ਦੀ ਮਦਦ ਲਈ ਨੌਕਰੀ ਛੱਡ ਕੇ ਸ਼ੰਭੂ ਬਾਰਡਰ ਪੁੱਜੀ ਜਲੰਧਰ ਦੀ ਡਾਕਟਰ ਹੀਨਾ, ਕਿਹਾ – ਜਿੰਨੀ ਦੇਰ ਚੱਲੇਗਾ ਅੰਦੋਲਨ, ਕਰਾਂਗੀ ਸੇਵਾ
ਹਰਿਆਣਾ, 14 ਫਰਵਰੀ | ਕਿਸਾਨਾਂ ਦੇ ਮਾਰਚ ਵਿਚ ਮਹਿਲਾ ਡਾਕਟਰ ਵੀ ਪਹੁੰਚ ਗਈ ਹੈ ਜੋ…
- ਇਟਲੀ ‘ਚ ਤੇਲ ਟੈਂਕਰ ਦੀ ਪਹਿਲੀ ਡਰਾਈਵਰ ਕੁੜੀ ਬਣੀ ਪੰਜਾਬਣ, ਪ੍ਰਵਾਸੀ ਔਰਤਾਂ ਲਈ ਬਣੀ ਮਿਸਾਲ
ਫਤਿਹਗੜ੍ਹ ਸਾਹਿਬ, 7 ਫਰਵਰੀ | ਪੰਜਾਬ ਦੀ ਰਾਜਦੀਪ ਕੌਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੰਦਪੁਰ…
- ਇਟਲੀ ‘ਚ ਪਹਿਲੀ ਪੰਜਾਬਣ ਬਣੀ ਤੇਲ ਟੈਂਕਰ ਦੀ ਡਰਾਈਵਰ, ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਹੈ ਰਾਜਦੀਪ ਕੌਰ
ਚੰਡੀਗੜ੍ਹ, 7 ਫਰਵਰੀ | ਪੰਜਾਬ ਦੀ ਰਾਜਦੀਪ ਕੌਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਨੰਦਪੁਰ ਕਲੋੜ…