ਨਵੀਂ ਦਿੱਲੀ | ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਹੀ ਇਕੋ-ਇਕ ਉਪਾਅ ਹੈ। ਭਾਰਤ ’ਚ ਫਿਲਹਾਲ 2 ਡੋਜ਼ ਵਾਲੀ ਕੋਵੀਸ਼ੀਲਡ, ਕੋਵੈਕਸੀਨ ਤੇ ਸਪੂਤਨਿਕ-ਵੀ ਵੈਕਸੀਨ ਲਗਾਈ ਜਾ ਰਹੀ ਹੈ।
ਇਸ ਦੌਰਾਨ ਕਈ ਵਾਰ ਇਹ ਸਵਾਲ ਮਨ ’ਚ ਆਉਂਦਾ ਹੈ ਕਿ ਆਖਰੀ ਟੀਕੇ ਦੀ ਦੂਜੀ ਡੋਜ਼ ਕਿੰਨੀ ਜ਼ਰੂਰੀ ਹੈ? ਜੇ ਕਿਸੇ ਕਾਰਨ ਤੈਅ ਸਮੇਂ ’ਚ ਦੂਜੀ ਡੋਜ਼ ਨਾ ਲਗਵਾ ਸਕੇ ਤਾਂ ਕੀ ਕਰਨਾ ਚਾਹੀਦਾ ਹੈ?
ਇਸ ਲਈ ਹੈ ਜ਼ਰੂਰੀ : ਖੋਜਾਂ ’ਚ ਇਹ ਸਾਹਮਣੇ ਆਇਆ ਹੈ ਕਿ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਵੀ ਸੰਕਰਮਣ ਤੋਂ ਕਾਫੀ ਹੱਦ ਤੱਕ ਬਚਾਉਣ ’ਚ ਸਮਰੱਥ ਹੈ। ਪਹਿਲੀ ਡੋਜ਼ ਤੋਂ ਬਾਅਦ ਸਰੀਰ ’ਚ ਕੁਝ ਹੱਦ ਤੱਕ ਐਂਟੀਬਾਡੀ ਬਣ ਜਾਂਦੀ ਹੈ ਪਰ ਉਹ ਪੂਰੀ ਤਰ੍ਹਾਂ ਬਚਾਉਣ ਲਈ ਪ੍ਰਾਪਤ ਨਹੀਂ ਹੈ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਨ੍ਹਾਂ 2 ਡੋਜ਼ ਵਾਲੇ ਟੀਕਿਆਂ ਨੂੰ ਵਿਆਪਕ ਖੋਜ ਤੋਂ ਬਾਅਦ ਵਿਕਸਿਤ ਕੀਤਾ ਗਿਆ ਹੈ। ਸੰਕਰਮਣ ਤੋਂ ਮਜ਼ਬੂਤ ਸੁਰੱਖਿਆ ਬਣਾਉਣ ਲਈ ਦੋਵੇਂ ਡੋਜ਼ ਲਗਵਾਉਣਾ ਜ਼ਰੂਰੀ ਹੈ। ਹਰ ਵਿਅਕਤੀ ਦਾ ਇਹ ਯਤਨ ਰਹਿਣਾ ਚਾਹੀਦਾ ਕਿ ਤੈਅ ਸ਼ਡਿਊਲ ਅਨੁਸਾਰ ਸਹੀ ਸਮੇਂ ’ਤੇ ਦੂਜੀ ਡੋਜ਼ ਲਗਾਈ ਜਾਵੇ।