ਚੰਡੀਗੜ੍ਹ | ਪੰਜਾਬ ਸਰਕਾਰ ਨੇ 125 ਸਕੇਅਰ ਯਾਰਡ ਤੋਂ ਘੱਟ ਪਲਾਟਾਂ ਦੇ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਹਨ, ਇਸ ਦੇ ਨਾਲ ਹੀ 125 ਸਕੇਅਰ ਯਾਰਡ ਤੋਂ ਵੱਧ ਦੇ ਮਕਾਨਾਂ ਦੇ ਬਿੱਲ 50 ਰੁਪਏ ਪ੍ਰਤੀ ਮਹੀਨਾ ਤੈਅ ਕਰ ਦਿੱਤੇ ਹਨ।

ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਅੱਜ ਤੋਂ ਸ਼ਹਿਰੀ ਖੇਤਰਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ ਸਰਕਾਰ ਸਿੱਧੇ ਪੀਐੱਸਪੀਸੀਐੱਲ ਨੂੰ ਕਰੇਗੀ।

ਇਸ ਤੋਂ ਇਲਾਵਾ ਮਿਤੀ 21-10-2021 ਨੂੰ ਘਰੇਲੂ ਕੁਨੈਕਸ਼ਨਾਂ (ਮੁੱਖ ਰਕਮ, ਵਿਆਜ ਤੇ ਜੁਰਮਾਨੇ ਸਮੇਤ) ਲਈ ਪਾਣੀ ਦੀ ਸਪਲਾਈ ਤੇ ਸੀਵਰੇਜ ਉਪਭੋਗਤਾ ਖਰਚਿਆਂ ਦੇ ਬਕਾਏ ਵੀ ਮੁਆਫ ਕਰ ਦਿੱਤੇ ਗਏ ਹਨ।