ਜੀਂਦ (ਹਰਿਆਣਾ) | ਜੀਂਦ ਦੇ ਸਫੀਦੋਂ ਇਲਾਕੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ‘ਚ ਮੋਟਰਸਾਈਕਲ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਨਾਲ ਇਕੋ ਮੋਟਰਸਾਈਕਲ ‘ਤੇ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਟਰੱਕ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ।

ਮਰਨ ਵਾਲੇ 2 ਨੌਜਵਾਨ ਯੂਪੀ ਦੇ ਮੁਜ਼ੱਫਰਨਗਰ, ਇਕ ਸ਼ਾਮਲੀ ਦਾ ਤੇ ਇਕ ਜੀਂਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਨੌਜਵਾਨ ਸਵੇਰੇ ਇਕੋ ਮੋਟਰਸਾਈਕਲ ‘ਤੇ ਕੰਮ ‘ਤੇ ਜਾ ਰਹੇ ਸਨ ਕਿ ਹਾਦਸਾ ਵਾਪਰ ਗਿਆ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਆਪਣੀ ਸਾਈਡ ‘ਤੇ ਜਾ ਰਿਹਾ ਸੀ, ਮੋਟਰਸਾਈਕਲ ਦੀ ਸਪੀਡ ਜ਼ਿਆਦਾ ਹੋਣ ਕਾਰਨ ਬੈਲੰਸ ਵਿਗੜ ਗਿਆ ਤੇ ਟਰੱਕ ‘ਚ ਜਾ ਵੱਜਾ।