ਜਲੰਧਰ, 28 ਜੁਲਾਈ

ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਦੀ ਅਗਵਾਈ ਹੇਠ ਪੰਜਾਬ ਅਤੇ ਰਾਊਂਡਗਲਾਸ ਨੇ ਦੇਸ਼ ਦੀ ਸਭ ਤੋਂ ਵੱਡੀ ਇਨਾਮੀ ਜੂਨੀਅਰ ਹਾਕੀ ਲੀਗ ਸ਼ੁਰੂ ਕਰਨ ਲਈ ਇੱਕ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਹ ਪੰਜਾਬ ਵਿੱਚ ਖੇਡਾਂ ਦੇ ਵਿਕਾਸ ਅਤੇ ਖਾਸ ਕਰਕੇ ਹਾਕੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਦੀ ਸਫਲ ਸਾਂਝੇਦਾਰੀ ਤੋਂ ਬਾਅਦ, ਹਾਕੀ ਪੰਜਾਬ ਦੇ ਪ੍ਰਧਾਨ ਸ਼੍ਰੀ ਨਿਤਿਨ ਕੋਹਲੀ ਅਤੇ ਰਾਊਂਡਗਲਾਸ ਦੇ ਸੰਸਥਾਪਕ ਸ਼੍ਰੀ ਸੰਨੀ (ਗੁਰਪ੍ਰੀਤ) ਸਿੰਘ ਦੀ ਅਗਵਾਈ ਹੇਠ ਹਾਕੀ ਪੰਜਾਬ ਅਤੇ ਰਾਊਂਡਗਲਾਸ 31 ਅਗਸਤ ਤੋਂ 27 ਸਤੰਬਰ ਤੱਕ ਇਸ ਰਾਸ਼ਟਰੀ ਪੱਧਰ ਦੀ ਜੂਨੀਅਰ ਹਾਕੀ ਲੀਗ ਦੀ ਮੇਜ਼ਬਾਨੀ ਕਰ ਰਹੇ ਹਨ।

ਇਹ ਜੂਨੀਅਰ ਹਾਕੀ ਲੀਗ 31 ਅਗਸਤ ਨੂੰ ਸ਼ੁਰੂ ਹੋਵੇਗੀ ਅਤੇ 27 ਸਤੰਬਰ ਨੂੰ ਖਤਮ ਹੋਵੇਗੀ। ਇਸ ਵਿੱਚ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਹਨਾਂ ਵਿੱਚੋਂ ਤਿੰਨ ਪੰਜਾਬ ਤੋਂ ਅਤੇ ਬਾਕੀ ਪੰਜ ਦੇਸ਼ ਦੇ ਹੋਰ ਹਿੱਸਿਆਂ ਤੋਂ ਹੋਣਗੀਆਂ। ਇਸ ਜੂਨੀਅਰ ਹਾਕੀ ਲੀਗ ਦਾ ਉਦਘਾਟਨ ਮੋਹਾਲੀ ਵਿੱਚ ਹੋਵੇਗਾ ਜਦੋਂ ਕਿ ਫਾਈਨਲ ਜਲੰਧਰ ਵਿੱਚ ਕੀਤਾ ਜਾਵੇਗਾ।

ਇਸ ਜੂਨੀਅਰ ਹਾਕੀ ਲੀਗ ਦੀ ਸ਼ੁਰੂਆਤ ਹਾਕੀ ਪੰਜਾਬ ਦੇ ਪ੍ਰਧਾਨ ਸ੍ਰੀ ਨਿਤਿਨ ਕੋਹਲੀ ਅਤੇ ਰਾਊਂਡਗਲਾਸ ਦੇ ਸੰਸਥਾਪਕ ਸ੍ਰੀ ਸੰਨੀ ਵਿਚਕਾਰ ਵਿਚਾਰ-ਵਟਾਂਦਰੇ ਦਾ ਨਤੀਜਾ ਹੈ। ਜੂਨੀਅਰ ਲੀਗ ਦੀ ਪੂਰੀ ਸਪਾਂਸਰਸ਼ਿਪ ਰਾਊਂਡਗਲਾਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਲੀਗ ਦਾ ਪ੍ਰਬੰਧਨ ਰਾਊਂਡਗਲਾਸ ਅਤੇ ਹਾਕੀ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਵੇਗਾ।

ਰਾਊਂਡਗਲਾਸ ਪਹਿਲਾਂ ਹੀ ਫੁੱਟਬਾਲ, ਗੋਲਫ, ਟੈਨਿਸ ਅਤੇ ਹਾਕੀ ਵਰਗੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਰਾਜ ਵਿੱਚ ਕਈ ਸਿਖਲਾਈ ਕੇਂਦਰ ਸਥਾਪਤ ਕਰਨ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਮੋਹਾਲੀ ਵਿੱਚ ਆਉਣ ਵਾਲਾ ਰਾਊਂਡਗਲਾਸ ਟ੍ਰੇਨਿੰਗ ਕੈਂਪਸ ਲੀਗ ਲਈ ਇੱਕ ਕੇਂਦਰੀ ਹੱਬ ਅਤੇ ਪੰਜਾਬ ਹਾਕੀ ਦੇ ਵਿਕਾਸ ਲਈ ਇੱਕ ਸ਼ੁਰੂਆਤ ਵਜੋਂ ਕੰਮ ਕਰੇਗਾ।

ਜਦੋਂ ਕਿ ਜੂਨੀਅਰ ਹਾਕੀ ਲੀਗ ਬਿਨਾਂ ਸ਼ੱਕ ਇੱਕ ਵੱਡਾ ਆਕਰਸ਼ਣ ਹੈ, ਇਹ ਪੰਜਾਬ ਵਿੱਚ ਖੇਡਾਂ ਦੇ ਵਿਕਾਸ ਲਈ ਸ੍ਰੀ ਨਿਤਿਨ ਕੋਹਲੀ ਦੀ ਦੂਰਦਰਸ਼ੀ ਪਹੁੰਚ ਦਾ ਸਿਰਫ਼ ਇੱਕ ਪਹਿਲੂ ਹੈ।