ਗੜ੍ਹਸ਼ੰਕਰ। ਇਥੋਂ ਦੇ ਨੇੜਲੇ ਪਿੰਡ ਸਤਨੌਰ ਦੀ ਇੱਕ ਔਰਤ ਨੇ ਆਪਣੇ ਜੇਠ ਦੇ ਉੱਪਰ ਤੰਗ ਪ੍ਰੇਸ਼ਾਨ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ ਹਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਉੱਧਰ ਦੂਜੇ ਪਾਸੇ ਜੇਠ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰ ਰਹੇ ਹਨ।

ਜਾਣਕਾਰੀ ਦਿੰਦੇ ਹੋਏ ਜਸਵੀਰ ਕੌਰ ਪਤਨੀ ਚਰਨਜੀਤ ਸਿੰਘ ਨੇ ਆਪਣੀਆਂ ਧੀਆਂ ਨੂੰ ਨਾਲ ਲੈਕੇ ਮੀਡੀਆ ਦੇ ਵਿੱਚ ਆਰੋਪ ਲਗਾਇਆ ਕਿ ਉਨ੍ਹਾਂ ਦਾ ਜੇਠ ਅਸ਼ੋਕ ਕੁਮਾਰ ਉਰਫ਼ ਮਲਕੀਤ ਸਿੰਘ ਪੁੱਤਰ ਨਰੰਜਨ ਪਿੰਡ ਸਤਨੌਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਅਸ਼ਲੀਲ ਹਰਕਤਾਂ ਕਰਦਾ ਹੈ।

ਜਸਵੀਰ ਕੌਰ ਨੇ ਆਰੋਪ ਲਗਾਇਆ ਕਿ ਉਨ੍ਹਾਂ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਉਸਦੀ ਦੋਨਾਂ ਧੀਆਂ ਦੀ ਸ਼ਾਦੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀਆਂ ਧੀਆਂ ਉਨ੍ਹਾਂ ਨੂੰ ਮਿਲਣ ਆਉਂਦੀਆਂ ਹਨ ਤਾਂ ਕੁੱਟਮਾਰ ਕਰਕੇ ਗਾਲੀ ਗਲੌਚ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਠ ਤੋਂ ਦੁੱਖੀ ਹੋਕੇ ਇਸਦੀ ਸ਼ਿਕਾਇਤ ਐਸ ਐਸ ਪੀ ਹੁਸ਼ਿਆਰਪੁਰ ਨੂੰ ਦਿੱਤੀ ਹੈ ਪਰ ਜੇਠ ਅਸ਼ੋਕ ਕੁਮਾਰ ਨੇ ਵਿਧਾਇਕ ਗੜ੍ਹਸ਼ੰਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਸ਼ਹਿ ਨਾਲ ਉਲਟਾ ਉਨ੍ਹਾਂ ਤੇ ਹੀ ਪਰਚਾ ਦਰਜ ਕਰ ਦਿੱਤਾ

ਜਸਵੀਰ ਕੌਰ ਨੇ ਹੁਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਧਰ ਇਸ ਸਬੰਧ ਦੇ ਵਿੱਚ ਜੇਠ ਅਸ਼ੋਕ ਕੁਮਾਰ ਆਪਣੇ ਤੇ ਲੱਗੇ ਦੋਸ਼ਾਂ ਨੂੰ ਗ਼ਲਤ ਦੱਸਿਆ। ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਦੇ ਐਸ ਐਚ ਓ ਕਰਨੈਲ ਸਿੰਘ ਨੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਦੀ ਗੱਲ ਕਹੀ ਹੈ।