ਜਲੰਧਰ, 15 ਜਨਵਰੀ | ਅੱਜ ਸਵੇਰੇ ਸੀਆਈਏ ਸਟਾਫ਼ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ। ਇਸ ਘਟਨਾ ‘ਚ ਦੋ ਗੈਂਗਸਟਰ ਜ਼ਖਮੀ ਹੋ ਗਏ ਹਨ। ਦੋਵੇਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਨ। ਮੁਲਜ਼ਮ ਜਲੰਧਰ ਪੁਲਿਸ ਨੂੰ ਇੱਕ ਪੁਰਾਣੇ ਕੇਸ ਵਿਚ ਲੋੜੀਂਦੇ ਸਨ। ਇਹ ਮੁਕਾਬਲਾ ਸਿਟੀ ਪੁਲਿਸ ਵੱਲੋਂ ਵਡਾਲਾ ਚੌਕ ਨੇੜੇ ਕੀਤਾ ਗਿਆ। ਫਿਲਹਾਲ ਸਿਟੀ ਪੁਲਿਸ ਦੀਆਂ ਟੀਮਾਂ ਵਾਰਦਾਤ ਵਾਲੀ ਥਾਂ ‘ਤੇ ਜਾ ਰਹੀਆਂ ਹਨ।

ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਜਲੰਧਰ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਮੁਲਜ਼ਮਾਂ ਨੇ ਪੁਲਿਸ ਪਾਰਟੀ ’ਤੇ ਸਿੱਧੀ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਜਦੋਂ ਸੀ.ਆਈ.ਏ ਸਟਾਫ਼ ਸਿਟੀ ਦੀ ਟੀਮ ਨੇ ਜਵਾਬੀ ਕਾਰਵਾਈ ਕੀਤੀ ਤਾਂ ਮੁਲਜ਼ਮਾਂ ਦੀਆਂ ਲੱਤਾਂ ਵਿਚ ਗੋਲੀ ਮਾਰ ਕੇ ਕਾਬੂ ਕਰ ਲਿਆ ਗਿਆ।

ਇਹ ਮੁਕਾਬਲਾ ਪੁਲਿਸ ਵੱਲੋਂ ਵਡਾਲਾ ਚੌਕ ਨੇੜੇ ਸਥਿਤ ਦਿਓਲ ਨਗਰ ਵਿਚ ਕੀਤਾ ਗਿਆ। ਮੁਲਜ਼ਮ ਉਥੇ ਲੁਕੇ ਹੋਏ ਸਨ। ਜਦੋਂ ਪੁਲਿਸ ਟੀਮਾਂ ਵਿਸ਼ਵਕਰਮਾ ਮੰਦਰ ਨੇੜੇ ਪਹੁੰਚੀਆਂ ਤਾਂ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਇਹ ਮੁਕਾਬਲਾ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਦੀ ਟੀਮ ਵੱਲੋਂ ਕੀਤਾ ਗਿਆ। ਫਿਲਹਾਲ ਮੁਲਜ਼ਮਾਂ ਕੋਲੋਂ ਹਥਿਆਰ ਜ਼ਬਤ ਕੀਤੇ ਜਾ ਰਹੇ ਹਨ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)