ਬਠਿੰਡਾ/ਭਗਤਾ ਭਾਈ ਕਾ, 10 ਨਵੰਬਰ | ਪਿੰਡ ਕੋਠਾ ਗੁਰੂ ਵਿਚ ਸਵੇਰੇ ਇਕ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਗਏ। ਫਾਇਰਿੰਗ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਗੁਰਸ਼ਾਂਤ ਸਿੰਘ ਆਪਣੇ ਪਿਤਾ ਦੀ ਬਰਸੀ ਮਨਾਉਣ ਲਈ ਆਪਣੇ ਪਿੰਡ ਵਿਚਲੇ ਘਰ ਵਿਚ ਆਇਆ ਸੀ।
ਇਸ ਦੌਰਾਨ ਹੀ ਉਨ੍ਹਾਂ ਦੇ ਗੁਆਂਢੀ ਸਵਰਨਜੀਤ ਸਿੰਘ ਨੇ ਰੰਜਿਸ਼ਨ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਗੁਰਸ਼ਾਂਤ ਸਿੰਘ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ। ਉਕਤ ਵਿਅਕਤੀ ਆਪਣੇ ਚੁਬਾਰੇ ‘ਤੇ ਚੜ੍ਹ ਗਿਆ ਤੇ ਉਥੋਂ ਲਗਾਤਾਰ ਫਾਇਰਿੰਗ ਕੀਤੀ। ਇਕ ਜ਼ਖ਼ਮੀ ਘਰ ਵਿਚ ਡਿੱਗ ਗਿਆ। ਜਦੋਂ ਲੋਕ ਨੇੜੇ ਗਏ ਤਾਂ ਉਕਤ ਵਿਅਕਤੀ ਚੁਬਾਰੇ ਤੋਂ ਮੁੜ ਫਾਇਰਿੰਗ ਸ਼ੁਰੂ ਕਰ ਦਿੰਦਾ ਹੈ।