<p><strong>ਕਪੂਰਥਲਾ&comma; 10 ਨਵੰਬਰ &vert;<&sol;strong> ਅੰਮ੍ਰਿਤਸਰ ਨੈਸ਼ਨਲ ਹਾਈਵੇ &OpenCurlyQuote;ਤੇ ਢਿੱਲਵਾਂ ਟੋਲ ਪਲਾਜ਼ਾ ਨੇੜੇ ਅੰਮ੍ਰਿਤਸਰ ਵੱਲੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਦਾ ਸੰਤੁਲਨ ਵਿਗੜ ਗਿਆ ਤੇ ਉਸ ਦੀ ਡਿਵਾਈਡਰ ਟੱਪ ਕੇ ਸਾਹਮਣੇ ਅੰਮ੍ਰਿਤਸਰ ਨੂੰ ਜਾ ਰਹੇ ਕੈਂਟਰ ਨਾਲ ਟੱਕਰ ਹੋ ਗਈ&comma; ਜਿਸ ਨਾਲ ਕੈਂਟਰ ਸਵਾਰ ਦੀ ਮੌਕੇ &OpenCurlyQuote;ਤੇ ਮੌਤ ਹੋ ਗਈ&comma; ਜਦਕਿ ਦੂਸਰੇ ਕੈਂਟਰ &OpenCurlyQuote;ਚ ਸਵਾਰ 2 ਜ਼ਖ਼ਮੀ ਵਿਅਕਤੀਆਂ ਨੂੰ ਨੇੜੇ ਦੇ ਹਸਪਤਾਲ &OpenCurlyQuote;ਚ ਦਾਖਲ ਕਰਵਾਇਆ ਗਿਆ।<&sol;p>&NewLine;<p>ਇਸ ਦੌਰਾਨ ਥਾਣਾ ਮੁਖੀ ਢਿਲਵਾਂ ਬਲਬੀਰ ਸਿੰਘ ਪੁਲਿਸ ਪਾਰਟੀ ਸਣੇ ਮੌਕੇ &OpenCurlyQuote;ਤੇ ਪੁੱਜੇ ਤੇ ਸੜਕ ਨੂੰ ਖਾਲ੍ਹੀ ਕਰਵਾ ਕੇ ਟ੍ਰੈਫਿਕ ਬਹਾਲ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਢਿਲਵਾਂ ਬਲਬੀਰ ਸਿੰਘ ਨੇ ਦੱਸਿਆ ਕਿ ਇਕ ਕੈਂਟਰ ਜੋ ਕਿ ਅੰਮ੍ਰਿਤਸਰ ਵੱਲੋਂ ਆ ਰਿਹਾ ਸੀ&comma; ਜਿਸ ਨੂੰ ਮਨੀਸ਼ ਕੁਮਾਰ ਵਾਸੀ ਚੁਗਿੱਟੀ ਚਲਾ ਰਿਹਾ ਸੀ। ਉਕਤ ਜਗ੍ਹਾ ਨੇੜੇ ਸੰਤੁਲਨ ਵਿਗੜਨ ਕਾਰਨ ਡਿਵਾਈਡਰ ਪਾਰ ਕਰਕੇ ਦੂਜੇ ਪਾਸਿਓਂ ਅੰਮ੍ਰਿਤਸਰ ਨੂੰ ਜਾ ਰਹੇ ਕੈਂਟਰ &OpenCurlyQuote;ਚ ਸਿੱਧੀ ਟੱਕਰ ਮਾਰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ &OpenCurlyQuote;ਚ ਰਖਵਾ ਦਿੱਤਾ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ &OpenCurlyQuote;ਤੇ ਅਗਲੀ ਕਾਰਵਾਈ ਅਮਲ &OpenCurlyQuote;ਚ ਲਿਆਂਦੀ ਜਾਵੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;