ਰੋਪੜ, 29 ਨਵੰਬਰ | ਰੋਪੜ ਜੇਲ ਵਿਚ ਗੈਂਗਸਟਰ ਕਾਲੀ ਸ਼ੂਟਰ ਦੀ ਸਿਹਤ ਅਚਾਨਕ ਵਿਗੜ ਗਈ ਹੈ। ਉਸ ਨੂੰ ਇਲਾਜ ਲਈ ਚੰਡੀਗੜ੍ਹ ਪੀਜੀਆਈ ਲਿਜਾਇਆ ਗਿਆ। ਕਾਲੀ ‘ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ ‘ਚੋਂ ਫਰਾਰ ਕਰਨ ਦਾ ਦੋਸ਼ ਹੈ।

ਇਸ ਮਾਮਲੇ ਵਿਚ ਗੈਂਗਸਟਰ ਕਾਲੀ ਸ਼ੂਟਰ ਦੀ ਸਜ਼ਾ ਦਾ ਫੈਸਲਾ 1 ਦਸੰਬਰ ਨੂੰ ਮੋਹਾਲੀ ਅਦਾਲਤ ਵਿਚ ਹੋਣਾ ਹੈ। ਸੁਰੱਖਿਆ ਦਾ ਹਵਾਲਾ ਦਿੰਦਿਆਂ ਪੁਲਿਸ ਨੇ ਮੁਲਜ਼ਮਾਂ ਨੂੰ ਪਿਛਲੀ ਤਰੀਕ ’ਤੇ ਅਦਾਲਤ ਵਿਚ ਪੇਸ਼ ਨਹੀਂ ਕੀਤਾ ਸੀ।