<p><strong>ਲੁਧਿਆਣਾ&comma; 29 ਨਵੰਬਰ&vert;<&sol;strong> ਬੀਤੇ ਦਿਨ ਲੁਧਿਆਣਾ ਦੇ ਢੋਲੇਵਾਲ ਨੇੜੇ ਇੱਕ ਪੈਟਰੋਲ ਪੰਪ ਦੇ ਮੈਨੇਜਰ ਅਤੇ ਉਸ ਦੇ ਅਸਿਸਟੈਂਟ ਨੂੰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੁੱਟ ਲਿਆ ਸੀ। ਮੁਲਜ਼ਮਾਂ ਨੇ ਉਨ੍ਹਾਂ ਕੋਲੋਂ 25 ਲੱਖ ਰੁਪਏ ਵਾਲਾ ਬੈਗ ਖੋਹ ਲਿਆ ਸੀ। ਸੂਤਰਾਂ ਮੁਤਾਬਕ ਪੁਲਿਸ ਨੇ ਇਸ ਮਾਮਲੇ &OpenCurlyQuote;ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।<&sol;p>&NewLine;<p>10 ਸਾਲ ਪੁਰਾਣੇ ਅਸਿਸਟੈਂਟ ਮੈਨੇਜਰ ਮਲਕੀਤ ਦੀ ਨੀਅਤ ਹੀ ਇਨ੍ਹਾਂ ਪੈਸਿਆਂ &OpenCurlyQuote;ਤੇ ਖਰਾਬ ਹੋ ਗਈ ਸੀ ਅਤੇ ਉਸ ਨੇ ਆਪਣੇ ਦੋ ਸਾਥੀਆਂ ਦੀ ਮਦਦ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ।<&sol;p>&NewLine;<p>ਸੂਤਰਾਂ ਅਨੁਸਾਰ ਬਦਮਾਸ਼ਾਂ ਨੇ ਅਸਿਸਟੈਂਟ ਮੈਨੇਜਰ ਮਲਕੀਤ ਦੀ ਮਿਲੀਭੁਗਤ ਨਾਲ ਇਸ ਲੁੱਟ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਝਪਟਮਾਰ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਕਿਸ ਸਮੇਂ ਪੈਸੇ ਜਮ੍ਹਾਂ ਕਰਵਾਉਣ ਲਈ ਜਾਣਾ ਹੈ ਅਤੇ ਪੈਸੇ ਕਿਸ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਹਨ।<&sol;p>&NewLine;<p>ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰਕੇ 24 ਘੰਟਿਆਂ ਵਿੱਚ ਬਦਮਾਸ਼ਾਂ ਨੂੰ ਫੜ ਲਿਆ ਹੈ। ਪੁਲਿਸ ਅੱਜ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਮਾਮਲੇ ਸਬੰਧੀ ਵੇਰਵੇ ਦੇਵੇਗੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;