ਸਿੰਘ ਹਰਪ੍ਰੀਤ। (ਕੇਨੈਡਾ)

ਕੁਦਰਤ  ਨੇ ਹਰੇਕ  ਨੂੰ  ਕਿਸੇ  ਨਾ  ਕਿਸੇ  ਕਲਾ
ਨਾਲ ਨਿਵਾਜਿਆ ਹੁੰਦਾ ,ਲਿਖਣਾ ,ਪੜ੍ਹਨਾ ਜ਼ਿੰਦਗ਼ੀ
ਦਾ ਵੱਡਮੁਲਾ ਖਜਾਨਾ ਹੁੰਦਾ, ਆਪਣੇ ਅੰਦਰਲੇ ਜਜਬਾਤਾਂ ਨੂੰ ਸ਼ਬਦਾਂ ਵਿੱਚ ਚਿਨ ਕੇ ਰੂਹ ਵਿੱਚੋ
ਬਾਹਰ ਕੱਢ ਹੋਰਾਂ ਦੇ ਸਨਮੁੱਖ ਪੇਸ਼ ਕਰਨਾ ਨਿਰੰਕਾਰ ਦੀ ਰਹਿਮਤ ਸਦਕਾ ਹੁੰਦਾ .ਪਰ ਜਦੋ

ਨਿੱਕੀ ਉਮਰੇ ਜ਼ਿੰਦਗ਼ੀ ਦਾ ਅਹਿਮ ਮੋੜ ਜਵਾਨੀ ਹੋਵੇ ਤਾ ਉਸ ਵਕਤ ਨੂੰ ਸੰਭਾਲ ਕੇ ਖੂਬਸੂਰਤ ਤੁਕਬੰਦੀ ਕਰ ਸਮਾਜ ਦੀਆਂ ਕੁਰੀਤੀਆਂ ਨੂੰ ਜਾਹਰ ਕਰਨਾ  ਤਾ ਆਪਣੇ ਆਪ  ਵਿੱਚ ਵੱਡੀ   ਕੁਰਬਾਨੀ ਦਾ  ਮਾਰਗ ਹੁੰਦਾ  , ਬਾਲੜੀ  ਉਮਰ  ਚੜ੍ਹਦੀ ਜਵਾਨੀ  ਸਮਾਜ ਦੀਆਂ  ਗਿਰਾਵਟਾਂ ,ਗ਼ਲਤ  ਨੂੰ ਸਿੱਧੀ  ਭਾਸ਼ਾ ਅੰਦਰ  ਕਲਮਬੰਦ  ਕਰਨ  ਵਾਲੀ  ਰਚਨਾ ਦਾ ਲਿਖਾਰੀ  ਜਦੋ ਇੱਕ  ਧੀ  ਦੀ ਅਰਜੋਈ ਨੂੰ ਦਿਲ ਟੁੰਬਵੇਂ ਅਲਫਾਜ਼ਾਂ  ਵਿੱਚ ਪਰੋ ਕੇ ਕਾਗਜ ਦੀ  ਹਿੱਕ ਤੇ  ਉੱਕਰ ਦਾ  ਤਾ  ਮਨ ਉਡਾਰੀ ਭਰਦਾ  ਹੋਰ ਨੇੜੇ  ਤੋ ਏਨਾ ਬੋਲਾਂ  ਦੇ  ਰਚਨਹਾਰੇ ਨੂੰ ਜਾਣਾ ਤਾ ਲੱਭਦੇ  ਲੱਭਦੇ  ਮੇਰੀ  ਬਹੁਤ  ਹੀ  ਪਿਆਰੀ ਦੋਸਤ “ਪ੍ਰੀਤ ਰਿਆੜ”  ਨਾਲ  ਗੁਫ਼ਤਗੂ ਹੁੰਦੀ ਹੈ  ਤਾ ਰੱਬ ਦੀ  ਬੰਦਗੀ  ਵਰਗੇ  ਸ਼ਬਦਾਂ  ਦੀ  ਜਾਦੂਗਰਨੀ  “ਪ੍ਰੀਤ ਰਿਆੜ” ਨਾਲ  ਏਨਾ ਬੋਲਾਂ  ਦੇ  ਸਿਰਜਨਹਾਰੇ ਲਿਖਾਰੀ  “ਅਰਜ਼ਪ੍ਰੀਤ” ਨੂੰ  ਨੇੜੇ  ਤੋ  ਜਾਨਣ  ਦੀ  ਤਮੰਨਾ ਨੇ  ਜਨਮ  ਲਿਆ  ਜਿਸ

 ” ਅਰਜ਼ਪ੍ਰੀਤ” ਦੀ ਲਿਖਤ ਨੇ ਮੈਨੂੰ ਧੁਰ ਅੰਦਰੋਂ ਸੋਚਣ ਵਾਸਤੇ ਮਜਬੂਰ ਕਰ ਦਿੱਤਾ  ਕੀ “ਧੀਆਂ” ਦੀ ਅਵਾਜ  ਦਰਦ  ਰੂਪੀ  ਸ਼ਬਦਾਂ  ਰਾਹੀ ਬੁਲੰਦ  ਕਰਨ  ਵਾਲੀਆਂ ਕਲਮਾ  ਜਿੰਦਾ ਨੇ  , “ਅਰਜ਼ਪ੍ਰੀਤ”  ਦੀ  ਸ਼ਾਹ  ਅਸਵਾਰ  ਰਚਨਾ  ਦੇ  ਬੋਲ ਨੇ  ,

ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ
ਅੱਬਾ ਮੈਂ ਮੰਨਦੀ ਕਿ ਧੀ ਹਾਂ
ਪਰ ਅੱਬਾ ਮੈਂ ਤੇਰੀ ਵੀ ਹਾਂ
ਤੇਰਾ ਤੇ ਮਾਂ ਦਾ ਮੈਂ ਹਿੱਸਾ
ਦੋਹਾਂ ਦਾ ਇੱਕ ਸਾਂਝਾ ਕਿੱਸਾ
ਦਾਦੀ ਮਾਂ ਨੂੰ ਗੱਲ ਸਮਝਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ
ਜਦ ਅੱਬਾ ਤੂੰ ਕੰਮ ਤੋਂ ਆਇਆ
ਸਬਜੀ ਭਾਜੀ ਨਾਲ ਲਿਆਇਆ
ਭੱਜ ਕੇ ਤੈਥੋਂ ਝੋਲਾ ਫੜ ਲਉਂ
ਤੇਰੀ ਚਿੰਤਾ ਮੱਥੇ ਮੜ ਲਉਂ
ਬੱਸ ਤੂੰ ਤੱਕ ਮੈਨੂੰ ਮੁਸਕਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ
ਬਾਲਣ ਲੈਣ ਮੈਂ ਭੱਜੀ ਜਾਵਾਂ
ਲਕੜੀ ਪਾਥੀ ਚੁਗ ਲੈ ਆਵਾਂ
ਮਾਂ ਪਕਾਉਂਦੀ ਰੋਟੀ ਪਾਣੀ
ਕੋਲ ਬੈਠ ਕੇ ਸਿਖਦੀ ਰਾਣੀ
ਭਾਵੇਂ ਨਾ ਤੂੰ ਪੜ੍ਹਨੇ ਪਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ
ਅੱਬਾ ਘਰ ਦੀਆਂ ਕੰਧਾ ਕੱਚੀਆਂ
ਪਰ ਮੈਂ ਆਖਾਂ ਬਿਲਕੁੱਲ ਸੱਚੀਆਂ
ਤੇਰੇ ਦੁੱਧ ਨੂੰ ਜਾਗ ਹੈ ਲਾਉਣਾ
ਤੇਰੀ ਪੱਗ ਨੂੰ ਦਾਗ਼ ਨਈਂ ਲਾਉਣਾ
ਜਿੱਥੇ ਚਾਹੇ ਵਿਆਹ ਕਰਵਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਵੀਂ
ਜੇ ਕਿਧਰੇ ਮੈਂ ਪੜ੍ਹ ਗਈ ਅੱਬਾ
ਵੀਰ ਬਰਾਬਰ ਖੜ੍ਹ ਗਈ ਅੱਬਾ
ਤੇਰੇ ਨਾਂ ਨੂੰ ਚੰਨ ਨੇ ਲਾਉਣੇ
ਘਰ-ਬਾਰ ਮੈਂ ਪੱਕੇ ਕਰਵਾਉਣੇ
ਫਿਰ ਤੂੰ ਮੈਨੂੰ ਜੱਫੀ ਪਾਵੀਂ
ਅੱਬਾ ਇਹ ਨਾ ਕਹਿਰ ਕਮਾਵੀਂ
ਕੁੱਖ ਦੇ ਵਿੱਚ ਨਾ ਮਾਰ ਮੁਕਾਂਵੀ,
,

ਜਦੋ ਇਹ ਇੱਕ ਲਾਡਲੀ ਧੀ  ਦੀ ਅਰਜ ਪੜ੍ਹੀ  ,ਤਾ  ਦਿਲ  ਕੀਤਾ ਇਸ  ਮਾਣਮੱਤੇ  ਲਿਖਾਰੀ ਵਾਰੇ ਜਰੂਰ ਲਿਖਾ , ਮੇਰੀ ਹੈਰਾਨੀ  ਦੀ  ਕੋਈ ਹੱਦ  ਨਾ   ਰਹੀ  ਜਦੋ  ਮੈ ਇਸ ਕੋਹੇਨੂਰ ਹੀਰੇ ਵਰਗੇ  ਲਿਖਾਰੀ ਦੀ  ਅਣਜੰਮੀਆਂ ਧੀਆਂ  ਵਾਰੇ  ਲਿਖਤ  ਮਗਰੋਂ   ,ਮੁਹੱਬਤ ਇਸ਼ਕ  ਦੀ  ਬਾਤ ਪੇਸ਼  ਕਰਦੀ  ਲਿਖਤ  ਪੜ੍ਹੀ  ਤਾ  ਦਿਲ  ਬਾਗੋ  ਬਾਗ਼ ਕਰ   ਉੱਠਿਆ   , ਉਸ  ਰਚਨਾ  ਦੇ  ਬੋਲ  ਨੇ  ,,,,,

ਦਿਲ ਨੂੰ ਲਾਵਣ ਰੋਗ ਅਵੱਲੇ
ਆਸ਼ਿਕ ਸ਼ਾਇਰ ਦੋਵੇਂ ਝੱਲੇ।
ਦੋਵੇਂ ਹੀ ਨੇ ਮੇਰੇ ਅੰਦਰ।
ਲੋਕ ਕਹਿਣ ਅਸੀਂ ਕੱਲਮ ‘ਕੱਲੇ।
ਚੁੱਪ ਚੁਪੀਤੀ ਇਸ਼ਕਾਂ ਨੀਤੀ।
ਸਾਡੀ ਵਾਰੀ ਪੈ ਗਏ ਹੱਲੇ।
ਕਵਿਤਾ ਮੇਰੀ ਤਾਂ ਹੈ ਹੱਡ ਬੀਤੀ।
ਉੁਹ ਕਹਿਣ ਜੀ ਬੱਲੇ-ਬੱਲੇ।
ਇਸ਼ਕੇ ਦੇ ਵਿੱਚ ਬੁੱਧ ਨ੍ਹੀਂ ਬਣਨਾ।
ਅਸੀਂ ਤਾਂ ਫਿਰਨਾਂ ਗਲ਼ੀ ਮੁਹੱਲੇ।
ਖ਼ੈਰ ਹੈ ਮੰਗਣੀ ਓਹਦੇ ਦਰ ਤੋਂ।
ਕੁੱਝ ਤਾਂ ਪਾਵੇ ਸਾਡੇ ਪੱਲੇ।
ਕੀ ਹੈ ਤੇਰੇ ਮੇਰੇ ਹੱਥ ਵਿੱਚ।
ਓਹ ਜਿਵੇਂ ਚਲਾਉਂਦਾ ਤਿਵੇਂ ਈ ਚੱਲੇ।
ਜ਼ਿਮੀਂਦਾਰ ਨਹੀਂ ਕਿਸੇ ਨੇ ਜਾਣਾ।
ਐਵੇਂ ਫਿਰੇਂ ਜ਼ਮੀਨਾਂ ਮੱਲੇ।
ਜਿਹੜੇ ਦਰ ‘ਤੇ ਮੁਕਤੀ ਮਿਲਣੀ।
ਮੈਂ ਤਾਂ ਚੱਲਿਆ ਉੁਹਦੇ ਵੱਲੇ।
ਕਾਦਰ ਦੀ ਕੁਦਰਤ ਵਿੱਚ ਵੱਸਣਾ।
ਰਹੀਮ ਰਹਿਮਤਾਂ ਆਪੇ ਘੱਲੇ।,
“ਅਰਜ਼ਪ੍ਰੀਤ” ਦੀ ਕਲਮ ਕੋਲ ਦਰਦ ,ਮੁਹੱਬਤ

,ਫ਼ਿਕਰਮੰਦੀ, ਖੁਸ਼ਹਾਲੀ, ਵਰਗੇ ਸ਼ਬਦਾਂ ਦਾ ਸਮੁੰਦਰ ਹੈ,  ਇਸ ਹੀਰੇ ਲਿਖਾਰੀ “ਅਰਜ਼ਪ੍ਰੀਤ” ਦੀ ਸਦਾਬਹਾਰ ਕਿਤਾਬ “ਅਰਜ਼ੋਈਆਂ ” ਦੇ ਦੋ ਆਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਨੇ। ਬਹੁਤ ਜਲਦ ਕਿਤਾਬ “ਸੁਰਮੇ ਦੇ ਦਾਗ਼“ਆ ਰਹੀ ਹੈ,ਮੇਰੀ ਦੁਵਾ ਮਾਂ ਦੀ  ਅਸੀਸ ਦੇ ਬੋਲਾਂ ਵਰਗੇ ਇਸ ਕਵੀ ਦੀ ਕਲਮ ਪੰਜਾਬ ਪੰਜਾਬੀਅਤ ਦਾ ਸੂਰਜ ਬਣ ਚਮਕੇ .”ਅਰਜ਼ਪ੍ਰੀਤ”  ਇਕੱਲੇ ਬਟਾਲੇ ਦਾ ਪੁੱਤਰ ਨਾ ਹੋ ਕੇ ਦੁਨੀਆ ਭਰ ਅੰਦਰ ਵੱਸਦੇ ਪੰਜਾਬੀਆਂ ਦਾ ਸਪੁੱਤਰ ਬਣੇ। ਦੁਆਵਾਂ।