ਨਕੋਦਰ/ਜਲੰਧਰ | ਇਕ ਮਹੀਨਾ ਪਹਿਲਾਂ ਮਾਂ ਦੀ ਖੁਦਕੁਸ਼ੀ ਦਾ ਬਦਲਾ ਲੈਣ ਲਈ ਸ਼ਨੀਵਾਰ ਰਾਤ ਨੂੰ 3 ਧੀਆਂ ਨੇ 3 ਸਾਥੀਆਂ ਨਾਲ ਮਿਲ ਕੇ ਪਿੰਡ ਚੱਕ ਵੈਂਡਲ ‘ਚ 30 ਸਾਲਾ ਮਨਦੀਪ ਸਿੰਘ ਨਿੱਕੂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੂਹ ‘ਚ ਸੁੱਟ ਦਿੱਤਾ।

ਪੁਲਿਸ ਨੇ ਸੁਖਜੀਤ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਪਿੰਡ ਹੋਠੀਆਂ ਜ਼ਿਲ੍ਹਾ ਕਪੂਰਥਲਾ, ਸਰਬਜੀਤ ਕੌਰ ਪਤਨੀ ਸੁਖਜੀਤ ਸਿੰਘ ਵਾਸੀ ਪਿੰਡ ਮਹਿਤਪੁਰ, ਰਾਜਦੀਪ ਕੌਰ ਪਤਨੀ ਹਰਭਜਨ ਸਿੰਘ ਵਾਸੀ ਪਿੰਡ ਖਾਨਪੁਰ ਢੱਡਾਂ ਜ਼ਿਲ੍ਹਾ ਨਕੋਦਰ, ਦਿਲਬਾਗ ਸਿੰਘ, ਮੱਖਣ ਸਿੰਘ ਤੇ ਗੁਰਬਖਸ਼ ਦੇ ਖਿਲਾਫ ਧਾਰਾ 302, 450 ਤੇ 149 ਤਹਿਤ ਪਰਚਾ ਦਰਜ ਕਰ ਲਿਆ ਹੈ। ਸਾਰੇ ਆਰੋਪੀ ਫਰਾਰ ਹਨ। ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ 2 ਟੀਮਾਂ ਆਰੋਪੀਆਂ ਦੀ ਭਾਲ ਕਰ ਰਹੀਆਂ ਹਨ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਮਨਦੀਪ ਸਿੰਘ ਦੇ ਭਰਾ ਨੂਰਮਹਿਲ ਦੇ ਪਿੰਡ ਉੱਪਲਾਂ ਜਗੀਰ ਦੇ ਰਹਿਣ ਵਾਲੇ ਸੰਦੀਪ ਸਿੰਘ ਨੇ ਕਿਹਾ ਕਿ ਉਹ 3 ਭੈਣ-ਭਰਾ ਹਨ। ਸਭ ਤੋਂ ਵੱਡੀ ਭੈਣ ਕਸ਼ਮੀਰ ਕੌਰ ਦੀ ਕਰੀਬ 10 ਸਾਲ ਪਹਿਲਾਂ ਮੰਗਲ ਸਿੰਘ ਨਾਲ ਵਿਆਹ ਹੋਇਆ ਸੀ।

ਭੈਣ ਕਸ਼ਮੀਰ ਕੌਰ ਦਾ ਸਹੁਰਾ ਪਰਿਵਾਰ ਨਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਕੋਰਟ ਕੇਸ ਚੱਲ ਰਿਹਾ ਹੈ। ਇਕ ਮਹੀਨਾ ਪਹਿਲਾਂ ਪਿੰਡ ਵੈਂਡਲ ਵਾਸੀ 78 ਸਾਲਾ ਬਜ਼ੁਰਗ ਜੋਗਿੰਦਰ ਕੌਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।

ਇਸ ਮਾਮਲੇ ‘ਚ ਮ੍ਰਿਤਕ ਔਰਤ ਦੀਆਂ ਬੇਟੀਆਂ ਦੇ ਬਿਆਨ ‘ਤੇ ਥਾਣਾ ਨਕੋਦਰ ਸਦਰ ਦੀ ਪੁਲਿਸ ਨੇ ਜੋਗਿੰਦਰ ਕੌਰ ਦੇ ਬੇਟੇ ਮੰਗਲ ਸਿੰਘ, ਉਸ ਦੀ ਪਤਨੀ ਕਸ਼ਮੀਰ ਕੌਰ (ਸ਼ਿਕਾਇਤਕਰਤਾ ਦੀ ਭੈਣ) ਸਾਲ਼ਾ ਮਨਦੀਪ (ਮ੍ਰਿਤਕ) ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਪਰਚਾ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਦੇ ਜੀਜਾ, ਭੈਣ ਤੇ ਸਾਲ਼ਾ ਫਰਾਰ ਸਨ।

ਜੀਜਾ ਮੰਗਲ ਤੇ ਮਨਦੀਪ ਪਸ਼ੂਆਂ ਨੂੰ ਚਾਰਾ ਪਾਉਣ ਲਈ ਆਪਣੇ ਪਿੰਡ ਖੂਹ ‘ਤੇ ਜਾਂਦੇ ਸਨ। ਸ਼ਨੀਵਾਰ ਸ਼ਾਮ ਜਦ ਮਨਦੀਪ ਕਾਫੀ ਦੇਰ ਤੱਕ ਘਰ ਨਹੀਂ ਆਇਆ ਤਾਂ ਜੀਜਾ ਮੰਗਲ ਨੇ ਫੋਨ ਕਰਨੇ ਸ਼ੁਰੂ ਕਰ ਦਿੱਤੇ।

ਦੇਰ ਰਾਤ ਕਰੀਬ ਸਾਢੇ 11 ਵਜੇ ਜਦੋਂ ਖੂਹ ‘ਚ ਦੇਖਿਆ ਤਾਂ ਉਸ ਵਿੱਚ ਖੂਨ ਨਾਲ ਲੱਥਪਥ ਮਨਦੀਪ ਦੀ ਪਈ ਸੀ। ਇਸ ਤੋਂ ਬਾਅਦ ਮੌਕੇ ‘ਤੇ ਆਪਣੇ ਪਰਿਵਾਰ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਤਾਂ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਹੋਏ ਸਨ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਥਾਣਾ ਨਕੋਦਰ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ