ਅੰਮ੍ਰਿਤਸਰ, 9 ਨਵੰਬਰ| ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਦੋਹਰੇ ਕਤਲ ਕਾਰਨ ਇਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ। ਪਿੰਡ ਪੰਧੇਰ ਕਲਾਂ ਵਿਚ ਇਕ ਨੌਜਵਾਨ ਨੇ ਹੀ ਮਾਤਾ-ਪਿਤਾ ਦੀ ਜਾਨ ਲੈ ਲਈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਨੂੰ ਉਸ ਦੇ ਮਾਪਿਆਂ ਨੇ ਸ਼ਰਾਬ ਪੀ ਕੇ ਵਿਆਹ ਵਿਚ ਜਾਣ ਤੋਂ ਰੋਕਿਆ ਸੀ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਹੈ। ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ‘ਚ ਪੈਂਦੇ ਪਿੰਡ ਪੰਧੇਰ ਕਲਾਂ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਿਚ ਹੀ ਇਕ ਨੌਜਵਾਨ ਦਾ ਵਿਆਹ ਸੀ। ਦੇਰ ਰਾਤ ਪਿੰਡ ਵਿਚ ਜਾਗੋ ਕੱਢੀ ਜਾ ਰਹੀ ਸੀ।