ਰੋਹਤਕ | ਗਨੌਰ ‘ਚ ਜੀਵਨਾਨੰਦ ਪਬਲਿਕ ਸਕੂਲ ਵਿੱਚ ਵੀਰਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਸਕੂਲ ਦੇ ਇਕ ਕਮਰੇ ਦੀ ਛੱਤ ਡਿੱਗਣ ਨਾਲ ਤੀਜੀ ਜਮਾਤ ਦੇ 27 ਬੱਚੇ ਮਲਬੇ ਹੇਠ ਦੱਬ ਗਏ। ਇਸ ਦੇ ਨਾਲ ਹੀ ਛੱਤ ‘ਤੇ ਮਿੱਟੀ ਪਾਉਣ ਦੇ ਕੰਮ ‘ਚ ਲੱਗੇ 3 ਮਜ਼ਦੂਰ ਵੀ ਮਲਬੇ ‘ਚ ਦੱਬ ਕੇ ਜ਼ਖਮੀ ਹੋ ਗਏ।
ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੋਂ 7 ਬੱਚਿਆਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਸਕੂਲ ਵਿੱਚ ਭਗਦੜ ਮਚ ਗਈ।
ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਤੋਂ ਬਾਅਦ ਐੱਸਡੀਐੱਮ ਸੁਰਿੰਦਰ ਦੁਹਾਨ, ਸਿਵਲ ਸਰਜਨ ਜੈ ਕਿਸ਼ੋਰ ਅਤੇ ਮਾੜੀ ਥਾਣੇ ਦੇ ਇੰਚਾਰਜ ਦੇਵੇਂਦਰ ਕੁਮਾਰ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।