ਨਵੀਂ ਦਿੱਲੀ. ਦਿੱਲੀ ਚੋਣਾਂ ਵਿੱਚ ਹੋਈ ਵੋਟਿੰਗ ਨੂੰ ਲੈ ਕੇ ਮਿਲੇ ਤਾਜਾ ਰੁਝਾਨਾਂ ਮੁਤਾਬਿਕ ਆਮ ਆਦਮੀ ਪਾਰਟੀ 45 ਤੋਂ 55 ਸੀਟਾਂ ਜਿੱਤ ਸਕਦੀ ਹੈ। ਅਰਵਿੰਦ ਕੇਜਰੀਵਾਲ ਦੀ ਜਿੱਤ ਲੱਗਭਗ ਤੈਅ ਹੀ ਹੈ। ਕੇਜਰੀਵਾਲ ਨੂੰ ਲਗਾਤਾਰ ਤੀਜੀ ਵਾਰ ਪੋਲ ਹੋਈਆਂ ਕੁਲ ਵੋਟਾਂ ਵਿੱਚੋਂ 50 ਪ੍ਰਤੀਸ਼ਤ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ। ਦੂਜੇ ਪਾਸੇ ਭਾਜਪਾ ਨੇ ਵੀ ਆਪਣੀ ਸਥਿਤੀ ਮਜਬੂਤ ​​ਕੀਤੀ ਹੈ। ਆਪ 53 ਸੀਟਾਂ ਨਾਲ ਅੱਗੇ ਚਲ ਰਹੀ ਹੈ, ਭਾਜਪਾ 17 ਸੀਟਾਂ ਤੇ ਅੱਗੇ ਚਲ ਰਹੀ ਹੈ। ਜਦਕਿ ਕਾਂਗਰਸ ਪਾਰਟੀ ਦੇ ਹੱਥ ਖਾਲੀ ਹਨ। ਦਿੱਲੀ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਲੌਕ ਸਥਾਨਕ ਮੁੱਦਿਆਂ ਨੂੰ ਤਰਜੀਹ ਦਿੰਦੇ ਹਨ। ਭਾਜਪਾ ਦਿੱਲੀ ‘ਚ 22 ਸਾਲਾਂ ਦੇ ਸੱਤਾ ਦੇ ਸੋਕੇ ਨੂੰ ਖਤਮ ਨਹੀਂ ਕਰ ਸਕੀ।

ਭਾਜਪਾ ਦੀਆਂ ਵੋਟਾਂ ਦਾ ਧਰੁਵੀਕਰਨ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ

ਦਿੱਲੀ ਚੌਣਾਂ ਵਿੱਚ ਸ਼ਾਹੀਨਬਾਗ ਨੇ ਮਾਹੌਲ ਬਦਲਣ ਦੀ ਕੋਸ਼ਿਸ਼ ਕੀਤੀ। ਪਰ ਕੇਜਰੀਵਾਲ ਨੇ ਲੋਕਾਂ ਦਾ ਧਿਆਨ ਸਥਾਨਕ ਮੁੱਦਿਆਂ ‘ਤੇ ਕੇਂਦਰਤ ਕਰਨਾ ਜਾਰੀ ਰੱਖਿਆ। ਉਹ ਬਿਜਲੀ ਅਤੇ ਪਾਣੀ ਵਰਗੇ ਬੁਨਿਆਦੀ ਮੁੱਦੇ ਉਠਾਉਂਦੇ ਰਹੇ। ਨਤੀਜੇਆਂ ਦੇ ਰੁਝਾਨ ਦੇਖ ਕੇ ਵੀ ਲੱਗਦਾ ਹੈ ਕਿ ਦਿੱਲੀ ਦੇ ਲੋਕਾਂ ਨੇ ਸਥਾਨਕ ਮੁੱਦਿਆਂ ‘ਤੇ ਵੋਟ ਦਿੱਤੀ ਹੈ। ਕੇਜਰੀਵਾਲ ਦੀ ਪਾਰਟੀ ਝੁੱਗੀਆਂ, ਅਨਿਯਮਿਤ ਕਾਲੋਨੀਆਂ ਅਤੇ ਦਿਹਾਤੀ ਖੇਤਰਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ। ਇਹ ਸੰਕੇਤ ਦਿੰਦਾ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ 200 ਯੂਨਿਟ ਬਿਜਲੀ ਮੁਫਤ ਕੀਤੀ, ਪਾਣੀ ਦੇ ਬਿੱਲ ਨੂੰ ਘਟਾ ਦਿੱਤਾ, ਸਰਕਾਰੀ ਸਕੂਲਾਂ ਦੀ ਸਥਿਤੀ ਸੁਧਾਰਨ ਲਈ ਕੰਮ ਕੀਤਾ ਅਤੇ ਮੁਹੱਲਾ ਕਲੀਨਿਕ ਖੋਲ੍ਹੇ, ਇਹ ਲੋਕਾਂ ਨੂੰ ਪਸੰਦ ਆਇਆ। ਭਾਜਪਾ ਦੇ ਧਾਰਾ 370, ਐਨਆਰਸੀ ਅਤੇ ਰਾਮ ਮੰਦਰ ਵਰਗੇ ਮੁੱਦੇ ਦੱਬ ਗਏ।

ਦਿੱਲੀ ਦੇ ਇੱਕ ਆਮ ਆਦਮੀ ਨੂੰ ਅਪਣਾ ਸਿਰਫ ਝਾੜੂ ਹੀ ਮਹਿਸੂਸ ਹੋਇਆ। ਭਾਜਪਾ ਨੇ ਐਨਆਰਸੀ, ਸੀਏਏ ਵਰਗੇ ਮੁੱਦੇ ਜ਼ੋਰ-ਸ਼ੋਰ ਨਾਲ ਉਠਾਏ। ਆਪਣੀ ਚੋਣ ਮੁਹਿੰਮ ਵਿਚ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸ਼ਾਹੀਨ ਬਾਗ ਦਾ ਵੀ ਜ਼ਿਕਰ ਕੀਤਾ ਸੀ। ਰੁਝਾਨਾਂ ਮੁਤਾਬਿਕ ਸ਼ਾਹੀਨਬਾਗ ਦੇ ਓਖਲਾ ਵਿਧਾਨ ਸਭਾ ਹਲਕੇ ਵਿੱਚ ‘ਆਪ’ ਹੀ ਜਿੱਤ ਵੱਲ ਵਧ ਰਹੀ ਹੈ। ਇਹ ਸਾਫ ਹੈ ਕਿ ਵੋਟਾਂ ਨੂੰ ਧਰੁਵੀਕਰਨ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਪਰ ਭਾਜਪਾ ਵੀ ਆਪਣਾ ਵੋਟ ਪ੍ਰਤੀਸ਼ਤ ਵਧਾਉਣ ਵਿਚ ਸਫਲ ਰਹੀ ਹੈ।

ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦਿੱਲੀ ਮੁੜ ਜਿੱਤਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਜਸ਼ਨ ਦੀਆਂ ਇਹ ਤਸਵੀਰਾਂ ਜਲੰਧਰ ਤੋਂ ਹਨ।

ਆਪ ਨੂੰ ਮਿਲਿਆ ਕੇਜਰੀਵਾਲ ਦੀ ਨਿੱਜੀ ਚੱਰਿਤਰ ਤੇ ਚੰਗੀ ਛਵੀ ਦਾ ਫਾਇਦਾ

‘ਆਪ’ ਨੂੰ ਅਰਵਿੰਦ ਕੇਜਰੀਵਾਲ ਦੀ ਸਾਫ ਅਤੇ ਚੰਗੇ ਚੱਰਿਤਰ ਵਾਲੀ ਛਵੀ ਦਾ ਵੀ ਲਾਭ ਹੋਇਆ। ਉਸ ਉੱਤੇ ਭ੍ਰਿਸ਼ਟਾਚਾਰ ਦੇ ਕਈ ਵੱਡੇ ਦੋਸ਼ ਲਗਾਏ ਗਏ ਪਰ ਇੱਕ ਵੀ ਸਾਬਿਤ ਨਾ ਹੋ ਸਕਿਆ। ਕੇਜਰੀਵਾਲ ਦਾ ਆਮ ਲੋਕਾਂ ਵਿੱਚ ਜਾਣਾ ਤੇ ਉਹਨਾਂ ਨਾਲ ਜੁੜੇ ਰਹਿਣਾ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਗਿਆ ਤੇ ਇਸਦਾ ਫਾਇਦਾ ਵੀ ਆਪ ਨੂੰ ਹੋਇਆ। ਦੂਜੇ ਪਾਸੇ ਭਾਜਪਾ ਦਾ ਕੋਈ ਚਿਹਰਾ ਨਹੀਂ ਸੀ। ਮਨੋਜ ਤਿਵਾੜੀ ਦਿੱਲੀ ਵਿਚ ਭਾਜਪਾ ਦੇ ਪ੍ਰਧਾਨ ਹਨ, ਪਰ ਉਨ੍ਹਾਂ ਨੂੰ ਕਦੇ ਸੀਐਮ ਉਮੀਦਵਾਰ ਨਹੀਂ ਕਿਹਾ ਗਿਆ। ਪਾਰਟੀ ਨੇ ਮੋਦੀ ਦੇ ਚਿਹਰੇ ‘ਤੇ ਭਰੋਸਾ ਕੀਤਾ ਕਿਉਂਕਿ ਉਸਨੇ ਕੁਝ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ਜਿੱਤੀਆਂ ਸਨ। ਇਸਦਾ ਅਰਥ ਇਹ ਹੈ ਕਿ ਪਾਰਟੀ ਸਥਾਨਕ ਚੋਣਾਂ ਦੇ ਰੁਝਾਨ ਨੂੰ ਨਹੀਂ ਸਮਝ ਸਕੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।