ਫਿਰੋਜ਼ਪੁਰ | ਫਿਰੋਜ਼ਪੁਰ ਜ਼ਿਲ੍ਹੇ ਵਿਚ ਇਕ ਖਾਤੇ ਵਿਚੋਂ 62 ਹਜ਼ਾਰ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਵਿਅਕਤੀ ਦੀ ਭਰਜਾਈ ਦੇ ਖਾਤੇ ‘ਚੋਂ ਵੀ ਪੈਸੇ ਕਢਵਾ ਲਏ ਗਏ। ਪੀੜਤ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਪੱਤਰ ਦੇ ਕੇ ਬੇਨਤੀ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ, ਨਹੀਂ ਤਾਂ ਉਹ ਨਾ ਤਾਂ ਪਰਿਵਾਰ ਦੇ ਗੁਜ਼ਾਰੇ ਲਈ ਕੋਈ ਕੰਮ ਕਰ ਸਕੇਗਾ ਅਤੇ ਨਾ ਹੀ ਬੈਂਕ ਦਾ ਕਰਜ਼ਾ ਮੋੜ ਸਕੇਗਾ।

ਘਟਨਾ ਮਮਦੋਟ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਲਖਮੀਰ ਦੀ ਹੈ। ਪੀੜਤ ਰਿੰਕੂ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਇਕ ਨਿੱਜੀ ਕੰਪਨੀ ਤੋਂ 62 ਹਜ਼ਾਰ ਰੁਪਏ ਦਾ ਕਰਜ਼ਾ ਪਾਸ ਕਰਵਾਇਆ ਸੀ। ਕਰਜ਼ੇ ਦੀ ਰਕਮ ਪ੍ਰਾਈਵੇਟ ਕੰਪਨੀ ਨੇ ਉਸ ਦੇ ਐਚਡੀਐਫਸੀ ਬੈਂਕ ਖਾਤੇ ਵਿਚ ਟਰਾਂਸਫਰ ਕੀਤੀ ਸੀ, ਜਿਸ ਦੀ ਮਮਦੋਟ ਵਿਚ ਬਰਾਂਚ ਹੈ।

ਰਿੰਕੂ ਅਨੁਸਾਰ ਕਰਜ਼ੇ ਦੀ ਇਹ ਰਕਮ ਉਸ ਦੇ ਖਾਤੇ ਵਿਚੋਂ ਕਿਸੇ ਅਣਪਛਾਤੇ ਵਿਅਕਤੀ ਨੇ ਕਢਵਾਈ। ਇਸ ਬਾਰੇ ਉਸ ਨੂੰ 30 ਜੂਨ ਨੂੰ ਸ਼ਾਮ 4 ਵਜੇ ਦੇ ਕਰੀਬ ਉਸ ਦੇ ਮੋਬਾਇਲ ’ਤੇ ਬੈਂਕ ਖਾਤੇ ’ਚੋਂ 62 ਹਜ਼ਾਰ ਰੁਪਏ ਕਢਵਾਉਣ ਦਾ ਸੁਨੇਹਾ ਮਿਲਣ ’ਤੇ ਪਤਾ ਲੱਗਾ। ਸੁਨੇਹਾ ਮਿਲਦੇ ਹੀ ਉਸ ਨੇ ਬੈਂਕ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਦੱਸਿਆ ਗਿਆ ਕਿ ਪੈਸੇ ਕਢਵਾ ਲਏ ਗਏ ਹਨ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਕਿਉਂਕਿ ਉਸ ਨੇ ਸਵੈ-ਰੁਜ਼ਗਾਰ ਲਈ ਕਰਜ਼ਾ ਲਿਆ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ