ਜਲੰਧਰ . ਮੌਜੂਦਾ ਦੌਰ ‘ਚ ਮੀਡੀਆ ਦੀ ਭੂਮਿਕਾ ‘ਤੇ ਡਿਸਕਸ਼ਨ ਲਈ ਦੋ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਜਲੰਧਰ ‘ਚ ਹੋਣ ਜਾ ਰਹੀ ਹੈ। ਗਲੋਬਲ ਮੀਡੀਆ ਅਕੈਡਮੀ ਵੱਲੋਂ ਇਹ ਕਾਨਫਰੰਸ 16 ਅਤੇ 17 ਜਨਵਰੀ ਨੂੰ ਸੀਟੀ ਇੰਸਟੀਟਿਊਟ ਦੇ ਸ਼ਾਹਪੁਰ ਕੈਂਪਸ ‘ਚ ਹੋਵੇਗੀ।
ਗਲੋਬਲ ਮੀਡੀਆ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਵਾਰ 6-7 ਮੁਲਕਾਂ ਤੋ ਮੀਡੀਆ ‘ਚ ਕੰਮ ਕਰ ਰਹੀਆਂ ਵੱਡੀਆਂ ਸਖਸ਼ੀਅਤਾਂ ਇਸ ‘ਚ ਸ਼ਾਮਿਲ ਹੋ ਰਹੀਆਂ ਹਨ। 16 ਨੂੰ ਕਾਨਫਰੰਸ ਦਾ ਉਦਘਾਟਨ ਸੈਂਟਰਲ ਯੂਨਿਵਰਸਟੀ ਬਠਿੰਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਕਰਣਗੇ। ਇਸ ਦੋ ਦਿਨਾਂ ਦੀ ਕਾਨਫਰੰਸ ‘ਚ ਚਾਰ ਸੈਸ਼ਨ ਹੋਣਗੇ। ਕਾਨਫਰੰਸ ‘ਚ ਅਜੋਕੀ ਸਥਿਤੀ ‘ਚ ਮੀਡੀਆ ਦੀ ਭੂਮਿਕਾ, ਵਿਦੇਸ਼ਾਂ ‘ਚ ਪੰਜਾਬੀ ਭਾਈਚਾਰਾ, ਪੰਜਾਬੀ ਫਿਲਮਾ ‘ਚ ਸੰਗੀਤ ਦੀ ਦਸ਼ਾ ਤੇ ਦਿਸ਼ਾ, ਸੋਸ਼ਲ ਮੀਡੀਆ : ਸਥਿਤੀ ਤੇ ਸੰਭਾਵਨਾਵਾ ਵਿਸ਼ਿਆਂ ‘ਤੇ ਪੈਨਲ ਡਿਸਕਸ਼ਨ ਹੋਵੇਗੀ। ਡਿਸਕਸ਼ਨ ‘ਚ ਦਿੱਲੀ, ਚੰਡੀਗੜ, ਪੰਜਾਬ ਅਤੇ ਹੋਰ ਸੂਬਿਆਂ ਤੋਂ ਸਖਸ਼ੀਅਤਾਂ ਹਿੱਸਾ ਲੈਣਗੀਆਂ।
ਅਕੈਡਮੀ ਦੇ ਉਪ ਚੇਅਰਮੈਨ ਸਤਨਾਮ ਸਿੰਘ ਮਾਣਕ ਨੇ ਦੱਸਿਆ ਕਿ ਕਾਨਫਰੰਸ ‘ਚ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ, ਹਾਂਗਕਾਂਗ ਵਰਗੇ ਮੁਲਕਾਂ ਤੋਂ ਵੀ ਕਈ ਸਖਸ਼ੀਅਤਾ ਆ ਰਹੀਆਂ ਹਨ।
ਅਕੈਡਮੀ ਦੇ ਸਕੱਤਰ ਦੀਪਕ ਬਾਲੀ ਨੇ ਕਿਹਾ ਕਿ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ‘ਚ ਪੇਸ਼ ਵਿਚਾਰਾਂ ਨੂੰ ਪੁਸਤਕ ਰੂਪ ‘ਚ ਵੀ ਸਾਂਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।
ਪੰਜਾਬੀ ਮੀਡੀਆ ‘ਤੇ ਵਿਚਾਰ ਵਟਾਂਦਰੇ ਲਈ ਜਲੰਧਰ ‘ਚ ਕੱਲ ਤੋਂ ਹੋਵੇਗੀ ਦੋ ਦਿਨਾਂ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ
Related Post