&NewLine;<p class&equals;"wp-block-paragraph">ਮੀਰਾ ਦੇ ਮਹਿਲਾਂ ਦਾ ਬੂਹਾ ਜਦੋਂ ਵੇਲੇ ਦੇ ਸੰਤਾਂ-ਸਾਧਾਂ ਲਈ ਖੁੱਲ੍ਹ ਗਿਆ ਅਤੇ ਭਜਨ-ਬੰਦਗੀ ਦੀਆਂ ਸੁਰਾਂ ਨਾਲ ਦੁਆਲੇ ਦੀਆਂ ਪੌਣਾਂ ਇਲਾਹੀ ਸੁਗੰਧ ਨਾਲ ਭਿੱਜ ਗਈਆਂ ਤਾਂ ਵੇਲੇ ਦੇ ਕੱਟੜਵਾਦੀਆਂ ਕੋਲੋਂ ਇਹ ਸਹਿ ਸਕਣਾ ਮੁਸ਼ਕਿਲ ਹੋ ਗਿਆ।&nbsp&semi;ਉਨ੍ਹਾਂ ਦੀਆਂ ਅੱਖਾਂ ਨੂੰ ਮੀਰਾ ਦੀ ਪਾਕਿ ਰੂਹ ਦਾ ਦੀਦਾਦ ਨਹੀਂ ਸੀ ਹੋ ਸਕਦਾ&comma;&nbsp&semi;ਇਸ ਲਈ ਉਹ ਕ੍ਰੋਧ ਤੇ ਈਰਖਾ ਨਾਲ ਭਰ ਗਏ।&nbsp&semi;ਉਸ ਵੇਲੇ ਇਕ ਸਾਜ਼ਿਸ਼ ਰਚੀ ਗਈ&comma;&nbsp&semi;ਉਹ ਵੀ ਪਰਮਾਤਮਾ ਦੇ ਨਾਂ ਉੱਤੇ।&nbsp&semi;ਇਕ ਨੌਜਵਾਨ ਬ੍ਰਾਹਮਣ ਮਰਦ ਨੂੰ ਪੈਸੇ ਦਾ ਲਾਲਚ ਦੇ ਕੇ ਮੀਰਾ ਕੋਲ ਭੇਜਿਆ ਗਿਆ&comma;&nbsp&semi;ਜਿਸ ਨੇ ਜੀਭ ਉੱਪਰ ਕੁਫ਼ਰ ਧਰ ਕੇ ਮੀਰਾ ਨੂੰ ਆਖਿਆ ਕਿ ਉਸ ਨੂੰ ਪਰਮਾਤਮਾ ਦਾ ਆਦੇਸ਼ ਹੋਇਆ ਹੈ ਕਿ ਇਕ ਰਾਤ ਮੀਰਾ ਦੀ ਸੇਜ ਮਾਣੀ ਜਾਵੇ।<&sol;p>&NewLine;&NewLine;&NewLine;&NewLine;<p class&equals;"wp-block-paragraph">ਮੀਰਾ ਨੇ ਸਹਿਜ ਮਨ ਨਾਲ ਇਹ ਸੁਣਿਆ ਤੇ ਆਖਿਆ&comma; &&num;8221&semi;ਚੰਗੀ ਗੱਲ ਹੈ&comma;&nbsp&semi;ਸੰਧਿਆ ਵੇਲੇ ਆ ਜਾਣਾ।&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਨੌਜਵਾਨ ਬ੍ਰਾਹਮਣ ਨੇ ਘਰ ਜਾ ਕੇ ਰੇਸ਼ਮੀ ਕੱਪੜੇ ਪਹਿਨੇ&comma;&nbsp&semi;ਸਜਿਆ&comma;&nbsp&semi;ਸੰਵਰਿਆ ਤੇ ਇਤਰ-ਫੁਲੇਲ ਲਗਾ ਕੇ ਸੰਧਿਆ ਵੇਲੇ ਮੀਰਾ ਦੇ ਦਰਵਾਜ਼ੇ&nbsp&semi;&&num;8216&semi;ਤੇ ਆ ਗਿਆ।&nbsp&semi;ਦਰਬਾਨ ਨੇ ਉਸ ਨੂੰ ਅੰਦਰ ਲੈ ਆਂਦਾ&comma;&nbsp&semi;ਜਿੱਥੇ ਮੀਰਾ ਸੰਤਾਂ-ਸਾਧਾਂ ਨਾਲ ਰਲ ਕੇ ਭਜਨ ਬੰਦਗੀ&nbsp&semi;&&num;8216&semi;ਚ ਲੀਨ ਸੀ।&nbsp&semi;ਨੌਜਵਾਨ ਨੇ ਵੇਖਿਆ ਕਿ ਉਸ ਸਾਧ ਮੰਡਲੀ ਦੇ ਵਿਚਕਾਰ ਇਕ ਸੇਜ ਬਣੀ ਹੋਈ ਸੀ।&nbsp&semi;ਇਹ ਵੇਖ ਕੇ ਉਸ ਦੇ ਪੈਰ ਕੰਬਣ ਲੱਗੇ।&nbsp&semi;ਮੀਰਾ ਨੇ ਉਸ ਨੂੰ ਵੇਖਿਆ ਤੇ ਆਖਿਆ&comma; &&num;8221&semi;ਆਓ&comma;&nbsp&semi;ਸੇਜ ਤਿਆਰ ਹੈ&&num;8230&semi;।&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਨੌਜਵਾਨ ਦੀ ਜ਼ੁਬਾਨ ਜਿਵੇਂ ਗੂੰਗੀ ਹੋ ਗਈ ਸੀ।&nbsp&semi;ਲੜਖੜਾਉਂਦੀ ਜ਼ੁਬਾਨ ਨਾਲ ਬੋਲਿਆ&comma; &&num;8221&semi;ਸੇਜ&&num;8230&semi;ਪਰ ਸਾਰਿਆਂ ਦੇ ਸਾਹਮਣੇ&excl;&&num;8221&semi;<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਮੀਰਾ ਨੇ ਕਿਹਾ&comma; &&num;8221&semi;ਹਾਂ&excl;&nbsp&semi;ਪਰਮਾਤਮਾ ਸਭ ਥਾਂ ਹੈ&comma;&nbsp&semi;ਸਭ ਕੁਝ ਵੇਖਦਾ ਹੈ।&nbsp&semi;ਜੇ ਇਹ ਉਸ ਦਾ ਹੁਕਮ ਹੈ ਤਾਂ ਉਸ ਦੇ ਸੰਤਾਂ ਕੋਲੋਂ ਵੀ ਮੈਨੂੰ ਕੋਈ ਓਹਲਾ ਨਹੀਂ&comma;&nbsp&semi;ਉਹ ਵੀ ਪਰਮਾਤਮਾ ਦਾ ਹੀ ਰੂਪ ਹਨ।&&num;8221&semi;<&sol;p>&NewLine;&NewLine;&NewLine;&NewLine;<p class&equals;"wp-block-paragraph">ਇਹ ਵੇਖ ਅਤੇ ਸੁਣ ਕੇ ਉਸ ਨੌਜਵਾਨ ਨੇ ਮੀਰਾ ਦੇ ਪੈਰ ਫੜ ਲਏ&comma;&nbsp&semi;ਉਸ ਮਾਫ਼ੀ ਵਾਸਤੇ ਜੋ ਰੱਬ ਦੀ ਕਿਰਨ ਵਰਗੀ ਮੀਰਾ ਹੀ ਦੇ ਸਕਦੀ ਸੀ।<&sol;p>&NewLine;&NewLine;&NewLine;&NewLine;<p class&equals;"wp-block-paragraph"><&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;