<p><strong>ਮਧੁਬਨੀ &lpar;ਬਿਹਾਰ&rpar;&comma; 24 ਅਪ੍ਰੈਲ &vert; <&sol;strong>ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਮਧੁਬਨੀ ਜ਼ਿਲ੍ਹੇ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ &&num;8216&semi;ਤੇ ਆਯੋਜਿਤ ਇੱਕ ਵੱਡੇ ਕਾਰਜਕ੍ਰਮ ਨੂੰ ਸੰਬੋਧਨ ਕੀਤਾ। ਇਸ ਮੌਕੇ &&num;8216&semi;ਤੇ ਉਨ੍ਹਾਂ ਨੇ ਰਾਜ ਨੂੰ ₹13&comma;480 ਕਰੋੜ ਤੋਂ ਵੱਧ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਅਤੇ ਪਹਲਗਾਮ ਆਤੰਕੀ ਹਮਲੇ &&num;8216&semi;ਚ ਜਾਨ ਗੁਆ ਚੁੱਕੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।<&sol;p>&NewLine;<p>ਆਪਣੀ ਗੱਲ ਦੀ ਸ਼ੁਰੂਆਤ ਮੋਦੀ ਨੇ ਮੌਨ ਰੱਖ ਕੇ ਕੀਤੀ। ਉਨ੍ਹਾਂ ਨੇ ਕਿਹਾ&comma; &&num;8220&semi;ਤੁਸੀਂ ਜਿਥੇ ਵੀ ਹੋ&comma; ਉਥੇ ਹੀ ਬੈਠ ਕੇ 22 ਅਪ੍ਰੈਲ ਨੂੰ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਿਆਰੇ ਖੋਏ ਹਨ&comma; ਉਹਨਾਂ ਦੀ ਯਾਦ ਵਿਚ ਕੁਝ ਪਲ ਮੌਨ ਰੱਖੋ।&&num;8221&semi; ਇਸ ਤੋਂ ਬਾਅਦ ਉਨ੍ਹਾਂ ਨੇ ਆਤੰਕਵਾਦ &&num;8216&semi;ਤੇ ਤਿੱਖਾ ਹਮਲਾ ਕਰਦਿਆਂ ਕਿਹਾ&comma; &&num;8220&semi;ਅੱਜ ਬਿਹਾਰ ਦੀ ਧਰਤੀ ਤੋਂ ਮੈਂ ਸਾਰੀ ਦੁਨੀਆ ਨੂੰ ਕਹਿਣਾ ਚਾਹੁੰਦਾ ਹਾਂ – ਭਾਰਤ ਹਰ ਇਕ ਆਤੰਕੀ ਅਤੇ ਉਸਦੇ ਸਰਪ੍ਰਸਤ ਦੀ ਪਛਾਣ ਕਰੇਗਾ&comma; ਉਹਨਾਂ ਦਾ ਪਿੱਛਾ ਕਰੇਗਾ ਅਤੇ ਉਹਨਾਂ ਨੂੰ ਸਜ਼ਾ ਦਿਲਾ ਕੇ ਹੀ ਛੱਡੇਗਾ।&&num;8221&semi;<&sol;p>&NewLine;<p>ਉਨ੍ਹਾਂ ਕਿਹਾ ਕਿ ਭਾਰਤ ਦੀ ਆਤਮਾ ਨੂੰ ਆਤੰਕਵਾਦ ਕਦੇ ਵੀ ਨਹੀਂ ਤੋੜ ਸਕਦਾ। ਹੁਣ ਆਤੰਕਵਾਦ ਨੂੰ ਬਖ਼ਸ਼ਿਆ ਨਹੀਂ ਜਾਵੇਗਾ। &&num;8220&semi;ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਨਿਆਂ ਮਿਲੇ। ਪੂਰਾ ਦੇਸ਼ ਇਸ ਸੰਕਲਪ ਵਿਚ ਇਕਜੁੱਟ ਹੈ। ਮੈਂ ਉਹਨਾਂ ਸਾਰਿਆਂ ਦੇਸ਼ਾਂ ਅਤੇ ਨੇਤਾਵਾਂ ਦਾ ਧੰਨਵਾਦ ਕਰਦਾ ਹਾਂ&comma; ਜਿਨ੍ਹਾਂ ਨੇ ਇਸ ਔਖੇ ਸਮੇਂ ਵਿਚ ਭਾਰਤ ਦਾ ਸਾਥ ਦਿੱਤਾ।&&num;8221&semi;<&sol;p>&NewLine;<p>ਪ੍ਰਧਾਨ ਮੰਤਰੀ ਨੇ ਪਹਲਗਾਮ ਹਮਲੇ ਨੂੰ ਲੈ ਕੇ ਦੇਸ਼ ਦੀ ਏਕਤਾ ਅਤੇ ਗੁੱਸੇ ਨੂੰ ਵੀ ਜਤਾਇਆ। ਉਨ੍ਹਾਂ ਕਿਹਾ&comma; &&num;8220&semi;ਕਿਸੇ ਨੇ ਆਪਣਾ ਪੁੱਤਰ ਗਵਾਇਆ&comma; ਕਿਸੇ ਨੇ ਭਰਾ&comma; ਤੇ ਕਿਸੇ ਨੇ ਜੀਵਨ ਸਾਥੀ। ਕੋਈ ਬੰਗਾਲੀ ਬੋਲਦਾ ਸੀ&comma; ਕੋਈ ਕੰਨੜ&comma; ਕੋਈ ਮਰਾਠੀ&comma; ਕੋਈ ਓਡੀਆ&comma; ਕੋਈ ਗੁਜਰਾਤੀ&comma; ਤੇ ਕੋਈ ਇੱਥੋਂ ਬਿਹਾਰ ਦਾ ਲਾਲ ਸੀ। ਪਰ ਕਾਰਗਿਲ ਤੋਂ ਕੰਨਿਆਕੁਮਾਰੀ ਤਕ ਸਾਡਾ ਦਰਦ ਇੱਕੋ ਜਿਹਾ ਹੈ&comma; ਸਾਡਾ ਗੁੱਸਾ ਇੱਕੋ ਜਿਹਾ ਹੈ।&&num;8221&semi;<&sol;p>&NewLine;<p>ਪ੍ਰਧਾਨ ਮੰਤਰੀ ਨੇ ਸਾਫ਼ ਸ਼ਬਦਾਂ &&num;8216&semi;ਚ ਕਿਹਾ ਕਿ ਇਹ ਹਮਲਾ ਸਿਰਫ ਨਿਹੱਥੇ ਯਾਤਰੀਆਂ &&num;8216&semi;ਤੇ ਨਹੀਂ ਹੋਇਆ&comma; ਸਗੋਂ ਭਾਰਤ ਦੀ ਆਸਥਾ &&num;8216&semi;ਤੇ ਹਮਲਾ ਕਰਨ ਦੀ ਹਿੰਮਤ ਕੀਤੀ ਗਈ ਹੈ। &&num;8220&semi;ਹੁਣ ਸਮਾਂ ਆ ਗਿਆ ਹੈ ਕਿ ਆਤੰਕੀਆਂ ਦੀ ਬਚੀ-ਕੁਚੀ ਜ਼ਮੀਨ ਨੂੰ ਵੀ ਮਿੱਟੀ &&num;8216&semi;ਚ ਮਿਲਾ ਦਿੱਤਾ ਜਾਵੇ। ਜਿਨ੍ਹਾਂ ਨੇ ਇਹ ਹਮਲਾ ਕੀਤਾ ਅਤੇ ਜਿਨ੍ਹਾਂ ਨੇ ਇਸ ਦੀ ਸਾਜ਼ਿਸ਼ ਰਚੀ&comma; ਉਹਨਾਂ ਨੂੰ ਉਹਨਾਂ ਦੀ ਸੋਚ ਤੋਂ ਵੀ ਵਧੀਕ ਸਜ਼ਾ ਦਿੱਤੀ ਜਾਵੇਗੀ।&&num;8221&semi;<&sol;p>&NewLine;<p>ਪ੍ਰਧਾਨ ਮੰਤਰੀ ਦਾ ਇਹ ਭਾਸ਼ਣ ਭਾਰਤ ਦੀ ਆਤੰਕਵਾਦ ਖਿਲਾਫ਼ ਸਖ਼ਤ ਨੀਤੀ ਅਤੇ ਪੂਰੇ ਦੇਸ਼ ਦੀ ਏਕਤਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;