ਗੁਰਦਾਸਪੁਰ, 18 ਜੁਲਾਈ | ਅਪਰਵਾਰੀ ਦੁਆਬ ਨਹਿਰ ਵਿੱਚ ਇੱਕ ਨੌਜਵਾਨ ਦੇ ਰੁੜਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਸੰਨੀ (35) ਵਾਸੀ ਸੁਜਾਨਪੁਰ ਦੇ ਰੂਪ ‘ਚ ਹੋਈ ਹੈ। ਸੰਨੀ ਦੀ ਭੈਣ ਲੱਭੀ ਨੇ ਦੱਸਿਆ ਕਿ ਉਸ ਦਾ ਭਰਾ ਨਹਿਰ ‘ਚ ਨਹਾਓਣ ਨੂੰ ਗਿਆ ਸੀ ਤੇ ਅਚਾਨਕ ਉਸ ਦਾ ਪਿਆਰ ਤਿਲਕ ਗਿਆ ਤੇ ਉਹ ਨਹਿਰ ‘ਚ ਰੁੜ ਗਿਆ।
ਇਸ ਸਬੰਧੀ ਘਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਨੀ ਵਿਆਹਿਆ ਹੋਇਆ ਸੀ ਤੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ। ਉਸ ਦੇ 3 ਬੱਚੇ ਹਨ। ਇੱਕ ਬੱਚਾ ਸੰਨੀ ਕੋਲ ਸੀ, ਜਦਕਿ 2 ਬੱਚੇ ਉਸ ਦੀ ਘਰਵਾਲੀ ਲੈ ਗਈ ਸੀ। ਸੰਨੀ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਸੰਨੀ ਦੀ ਭੈਣ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਸੰਨੀ ਨੂੰ ਲੱਭਿਆ ਜਾਵੇ।