ਨਵਾਂਸ਼ਹਿਰ . ਮਾਛੀਵਾੜਾ ਦੇ ਇਕ ਨਸ਼ੇੜੀ ਨੇ ਗਰੀਬੀ ਤੇ ਨਸ਼ੇ ਕਾਰਨ ਸਵਾ ਮਹੀਨੇ ਦਾ ਬੱਚਾ ਕਿਸੇ ਵਿਅਕਤੀ ਨੂੰ 50 ਹਜ਼ਾਰ ਰੁਪਏ ’ਚ ਗੋਦ ਦੇ ਦਿੱਤਾ। ਹੁਣ ਬੱਚੇ ਦੀ ਦਾਦੀ ਨੇ ਮੰਗ ਕੀਤੀ ਹੈ ਕੇ ਸਾਡਾ ਬੱਚਾ ਵਾਪਸ ਦਵਾਇਆ ਜਾਵੇ ਅਸੀ ਜੋ ਰੁਪਏ ਲਏ ਹਨ ਉਹ ਅਸੀਂ ਵਾਪਸ ਦੇਣ ਨੂੰ ਤਿਆਰ ਹਾਂ । ਦਾਦੀ ਪਾਰਵਤੀ ਨੇ ਦੱਸਿਆ ਕਿ ਉਸਦੇ ਪੁੱਤਰ ਦੇ ਘਰ ਪਤਨੀ ਤੋਂ ਦੂਜਾ ਲੜਕਾ ਪੈਦਾ ਹੋਇਆ ਤੇ ਘਰੇਲੂ ਕਲੇਸ਼ ਕਾਰਨ ਇਹ ਪਤੀ-ਪਤਨੀ ਮਾਛੀਵਾੜਾ ਵਿਖੇ ਆ ਕੇ ਰਹਿਣ ਲੱਗ ਪਏ। ਘਰ ’ਚ ਗਰੀਬੀ ਤੇ ਪਤੀ ਨਸ਼ਿਆਂ ਦਾ ਆਦੀ ਹੋਣ ਕਾਰਨ ਗੁਆਂਢ ਰਹਿੰਦੀ ਇੱਕ ਔਰਤ ਨੇ ਨਵਜੰਮਿਆ ਬੱਚਾ ਆਪਣੇ ਕਿਸੇ ਪਹਿਚਾਣ ਵਾਲੇ ਪਰਿਵਾਰ ਨੂੰ ਗੋਦ ਦਿਵਾ ਦਿੱਤਾ।  ਗੋਦ ਲੈਣ ਵਾਲੇ ਪਰਿਵਾਰ ਕੋਲ ਪਿਛਲੇ 14 ਸਾਲਾਂ ਤੋਂ ਘਰ ’ਚ ਕੋਈ ਔਲਾਦ ਨਹੀਂ ਹੋ ਰਹੀ ਸੀ ਜਿਸ ਕਾਰਨ ਦੋਵਾਂ ਪਰਿਵਾਰਾਂ ਨੇ ਤਹਿਸੀਲ ’ਚ ਜਾ ਕੇ ਹਲਫ਼ੀਆ ਬਿਆਨ ਤਿਆਰ ਕਰਵਾ ਲਿਆ ਕਿ ਅੱਜ ਤੋਂ ਬਾਅਦ ਇਹ ਨਵਜੰਮਿਆ ਬੱਚਾ ਗੋਦ ਦੇ ਦਿੱਤਾ ਹੈ ਉਹਨਾਂ ਦੱਸਿਆ ਕਿ ਸਾਨੂੰ ਨਹੀਂ ਪਤਾ ਕੇ 20 ਹਜਾਰ ਜਾ ਫੇਰ 50 ਹਜਾਰ ਇਹਨਾਂ ਨਗਦ ਦੇ ਦਿੱਤੇ ਹਨ ਜਾ ਨਹੀਂ। ਇਹ ਬੱਚਾ ਫਰਵਰੀ ਮਹੀਨੇ ’ਚ ਗੋਦ ਦੇ ਦਿੱਤਾ ਹੁਣ ਉਹ ਆਪਣੇ ਬੱਚੇ ਨੂੰ ਵਾਪਿਸ ਲੈਣਾ ਚਾਹੁੰਦੀ ਹੈ ਜਿਸ ਸਬੰਧੀ ਉਨ੍ਹਾਂ ਬੱਚਾ ਗੋਦ ਲੈਣ ਵਾਲੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਵੀ ਕੀਤਾ ਪਰ ਜਦੋਂ ਪਰਿਵਾਰ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਇਸ ਸਬੰਧੀ ਮਾਛੀਵਾੜਾ ਥਾਣਾ ’ਚ ਸ਼ਿਕਾਇਤ ਦੇ ਦਿੱਤੀ।

ਉਹਨਾਂ ਦੱਸਿਆ ਕਿ ਬੱਚਾ ਲੈਣ ਤੋਂ ਪਹਿਲਾਂ ਉਹਨਾਂ ਦੱਸਿਆ ਸੀ ਕਿ ਸਾਡੇ ਕੋਲ ਜਮੀਨ ਜਾਇਦਾਦ ਬਹੁਤ ਹੈ ਪਰ ਸਾਨੂੰ ਹੁਣ ਪਤਾ ਲੱਗਿਆ ਹੈ ਕੇ ਉਹ ਆਪ ਕਰਾਏ ਦੇ ਮਕਾਨ ਵਿਚ ਰਹਿੰਦੇ ਹਨ ਇਸ ਲਈ ਅਸੀਂ ਆਪਣਾ ਬੱਚਾ ਵਾਪਸ ਲੈਣ ਚਹੁੰਦੇ ਹਾਂ। ਗਰੀਬ ਪਰਿਵਾਰ ਦੇ ਹੱਕ ’ਚ ਨਿੱਤਰੀ ਇੱਕ ਸਾਬਕਾ ਸਰਪੰਚਣੀ, ਜੋ ਕਿ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨਾਲ ਰਾਜ਼ੀਨਾਮੇ ’ਚ ਆਈ ਸੀ, ਉਸਨੇ ਆਪਣੇ ਘਰੋਂ 50 ਹਜ਼ਾਰ ਰੁਪਏ ਮੰਗਵਾ ਕੇ ਬੱਚਾ ਵਾਪਿਸ ਦੇਣ ਦੀ ਗੱਲ ਕਹੀ ਅਤੇ ਉਸ ਨੇ ਕਿਹਾ ਕੇ ਬੱਚਾ ਵਾਪਸ ਕਰਵਾਇਆ ਜਾਵੇ ਅਤੇ ਨਾਲ ਹੀ ਪੁਲਿਸ ਉਤੇ ਇਲਜਾਮ ਲਗਾਇਆ ਹੈ ਕਿ ਪੁਲਿਸ ਸਾਡੇ ਥਾਣੇ ਵਿਚ ਗੇੜੇ ਲਗਵਾ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਐਸ ਐਚ ਓ ਸੁਖਵੀਰ ਸਿੰਘ ਨੇ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਅੱਜ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਹੋਇਆ ਹੈ ਸੀ ਪਰ ਦੋਨਾਂ ਵਿਚੋ ਇਕ ਹੀ ਪਾਰਟੀ ਆਈ ਸੀ । ਉਹਨਾਂ ਕਿਹਾ ਕਿ ਦੋਨਾਂ ਪਾਰਟੀਆਂ ਦੇ ਬਿਆਨ ਲਿਖ ਕੇ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ।