ਵਿਆਹ ਤੋਂ ਪਹਿਲਾਂ ਲਾਪਤਾ ਹੋਇਆ ਨੌਜਵਾਨ, ਹੱਥ ‘ਚ ਫੋਟੋ ਫੜ ਕੇ ਰੋਂਦੀ ਮਾਂ ਦੀ ਨਹੀਂ ਦੇਖੀ ਜਾਂਦੀ ਹਾਲਤ
ਪਟਿਆਲਾ, 4 ਜਨਵਰੀ | ਪੰਜਾਬ ਦੇ ਪਟਿਆਲਾ ਜ਼ਿਲੇ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ 28 ਸਾਲਾ ਨੌਜਵਾਨ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਗੁਰੂ ਨਾਨਕ ਨਗਰ ਵਿਚ ਘਰੋਂ ਲਾਪਤਾ ਹੋ ਗਿਆ ਹੈ। ਨੌਜਵਾਨ ਦੀ ਪਛਾਣ ਗੁਰਸਿਮਰਨ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 28 ਸਾਲ ਹੈ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਹੈ, ਜਦਕਿ ਉਸ ਦੀ ਭੈਣ ਦੀ ਪਹਿਲਾਂ ਹੀ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ।
ਜਾਣਕਾਰੀ ਦਿੰਦੇ ਹੋਏ ਗੁਰਸਿਮਰਨ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਪਿਛਲੇ ਸਾਲ 17 ਅਪ੍ਰੈਲ ਨੂੰ ਮੰਗਣੀ ਹੋਈ ਸੀ ਅਤੇ ਇਸ ਸਾਲ 8 ਫਰਵਰੀ ਨੂੰ ਵਿਆਹ ਹੋਣ ਜਾ ਰਿਹਾ ਹੈ। ਇਸ ਦੌਰਾਨ 31 ਦਸੰਬਰ ਨੂੰ ਨਵੇਂ ਸਾਲ ਦੇ ਮੌਕੇ ‘ਤੇ ਉਹ ਕੰਮ ‘ਤੇ ਗਿਆ ਸੀ ਅਤੇ 4 ਦਿਨ ਬੀਤ ਜਾਣ ‘ਤੇ ਵੀ ਘਰ ਵਾਪਸ ਨਹੀਂ ਆਇਆ। ਉਸ ਦੀ ਮਾਂ ਆਪਣੇ ਪੁੱਤਰ ਦੀ ਤਸਵੀਰ ਹੱਥ ਵਿਚ ਫੜ ਕੇ ਰੋ ਰਹੀ ਹੈ ਅਤੇ ਉਸ ਨੂੰ ਪੁਕਾਰ ਰਹੀ ਹੈ। ਆਪਣੇ ਪੁੱਤਰ ਨੂੰ ਦੇਖਣ ਲਈ ਤਰਸਦੀ ਮਾਂ ਦੀ ਇਹ ਹਾਲਤ ਅਣਦੇਖੀ ਹੈ। ਫਿਲਹਾਲ ਇਸ ਮਾਂ ਦੀ ਦੇਖ-ਭਾਲ ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਮਾਂ ਨੂੰ ਉਦੋਂ ਹੀ ਸਬਰ ਹੋਵੇਗਾ ਜਦੋਂ ਉਸ ਦਾ ਪੁੱਤਰ ਉਸ ਦੀਆਂ ਅੱਖਾਂ ਸਾਹਮਣੇ ਆਵੇਗਾ।
Related Post