ਅੰਮ੍ਰਿਤਸਰ, 21 ਨਵੰਬਰ | ਪਿੰਡ ਬਾਲੀਆ ਮੰਝਪੁਰ ਦੀ ਵਿਆਹੁਤਾ ਔਰਤ ਨੇ ਨਾਜ਼ਾਇਜ ਸਬੰਧਾਂ ਕਾਰਨ ਆਪਣੇ 2 ਆਸ਼ਕਾਂ ਕੋਲੋਂ ਆਪਣੇ ਸਾਬਕਾ ਫ਼ੌਜੀ ਪਤੀ ਨੂੰ ਮਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ (42) ਸਪੁੱਤਰ ਪ੍ਰੇਮ ਸਿੰਘ ਵਾਸੀ ਬਾਲੀਆ ਮੰਝਪੁਰ, ਹਾਲ ਵਾਸੀ ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਦੇ ਗੈਰ ਮਰਦਾਂ ਨਾਲ ਨਾਜ਼ਾਇਜ ਸਬੰਧ ਸਨ, ਜਿਸ ਕਰ ਕੇ ਉਸ ਦਾ ਪਤੀ ਉਸ ਨੂੰ ਰੋਕਦਾ ਸੀ।

ਬੀਤੀ ਰਾਤ ਜਦੋਂ ਉਸ ਦਾ ਪਤੀ ਆਪਣੇ ਕਮਰੇ ਵਿਚ ਸੁੱਤਾ ਪਿਆ ਸੀ ਤਾਂ ਉਕਤ ਔਰਤ ਨੇ ਆਪਣੇ ਆਸ਼ਕਾਂ ਨੂੰ ਸੱਦ ਲਿਆ ਅਤੇ ਉਨ੍ਹਾਂ ਨੇ ਰਲ ਕੇ ਸੁਖਦੇਵ ਸਿੰਘ ਦਾ ਸਿਰਹਾਣੇ ਨਾਲ ਮੂੰਹ ਘੁੱਟ ਕੇ ਉਸ ਨੂੰ ਮਾਰ ਦਿੱਤਾ। ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ‘ਤੇ ਤੇਜਿੰਦਰ ਸਿੰਘ ਬੱਲ ਚੌਕੀ ਇੰਚਾਰਜ ਨੇ ਉਕਤ ਔਰਤ ਅਤੇ ਉਸ ਦੇ 2 ਆਸ਼ਕ ਕਾਤਲਾਂ, ਜਿਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੁੱਲਰ ਬੇਟ, ਜ਼ਿਲਾ ਕਪੂਰਥਲਾ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀਆਂ ਖਿਲਾਫ ਥਾਣਾ ਬਿਆਸ ਵਿਖੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)