ਸ੍ਰੀ ਆਨੰਦਪੁਰ ਸਾਹਿਬ, 4 ਮਾਰਚ | ਹੋਲਾ ਮਹੱਲਾ ਦੇ ਮੱਦੇਨਜ਼ਰ ਲਗਾਈ ਵਿਸ਼ੇਸ਼ ਨਾਕਾਬੰਦੀ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਨੇ ਬਿਨਾਂ ਨੰਬਰ ਪਲੇਟ ਅਤੇ ਅੱਗੇ AK-47 ਮਾਡਲ ਲਗਾਈ ਮੋਡੀਫਾਈ ਮੋਟਰਸਾਈਕਲ ਸਵਾਰ ਜਲੰਧਰ ਦੇ ਸ਼ਾਹਕੋਟ ਨਿਵਾਸੀ ਦਿਲਜੀਤ ਨੂੰ ਰੋਕ ਕੇ ਮੋਟਰ ਵਾਹਨ ਐਕਟ ਤਹਿਤ ਚਾਲਾਨ ਕੱਟਿਆ, ਕਿਉਂਕਿ ਬਾਈਕ ਨਿਯਮਾਂ ਦੀ ਉਲੰਘਣਾ ਕਰਦੀ ਮਿਲੀ।
ਪੁਲਿਸ ਮੁਤਾਬਕ ਸ਼ਹਿਰ ਦੀ ਐਂਟਰੀ ‘ਤੇ ਹੁੱਲੜਬਾਜ਼ੀ ਅਤੇ ਹਾਦਸੇ ਰੋਕਣ ਲਈ ਨਾਕੇ ਲਗੇ ਹੋਏ ਹਨ। ਬਿਨਾਂ ਨੰਬਰ ਪਲੇਟ ਵੱਖਰੇ ਢੰਗ ਨਾਲ ਤਿਆਰ ਬਾਈਕ ਨੂੰ ਦੇਖ ਕੇ ਰੋਕਿਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਅੱਗੇ ‘ਹੋਲਾ ਮਹੱਲਾ’ ਲਿਖਿਆ ਸੀ ਅਤੇ ਪਿੱਛੇ ਨੰਬਰ ਪਲੇਟ ਲਈ ਥਾਂ ਹੀ ਨਹੀਂ ਛੱਡੀ ਗਈ।
ਪੁੱਛਗਿੱਛ ‘ਚ ਦਿਲਜੀਤ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਵੈਲਡਰ ਹੈ ਅਤੇ ਉਸ ਨੇ ਸਰੀਏ ਨਾਲ AK-47 ਦਾ ਮਾਡਲ ਤਿਆਰ ਕਰਕੇ ਸ਼ਾਕਰ ਨਾਲ ਵੈਲਡ ਕਰ ਲਗਾਇਆ ਸੀ, ਨਾਲ ਹੀ ਪ੍ਰੈਸ਼ਰ ਹੋਰਨ ਵੀ ਖੁਦ ਲਗਾਇਆ। ਪੁਲਿਸ ਨੇ ਬਾਈਕ ਜ਼ਬਤ ਕਰ ਲਈ ਹੈ। ਚਾਲਾਨ ਦੀ ਰਕਮ ਬਾਰੇ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।