ਪਟਿਆਲਾ. ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਈਡ ਨੇਮਜ਼ ਐਂਡ ਨੰਬਰਜ਼ (ਆਈਸੀਏਐੱਨਐੱਨ) ਨੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਖੋਜ ਕੇਂਦਰ ਦੇ ਡਾਇਰੈਕਟਰ ਡਾ. ਗੁਰਪ੍ਰੀਤ ਸਿੰਘ ਲਹਿਲ ਨੂੰ ਅਚੀਵਮੈਂਟ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਹੈ। ਡਾ. ਲਹਿਲ ਨੂੰ ਇਹ ਸਨਮਾਨ ਗੁਰਮੁਖੀ ਵਿਚ ਵੈੱਬਸਾਈਟਸ ਦੇ ਡੋਮੇਨ ਨੇਮਸ ਦੀ ਮਿਆਦ ਲਈ ‘ਲੇਬਲ ਜਨਰੇਸ਼ਨ ਰੂਲਜ਼’ ਨੂੰ ਵਿਕਸਿਤ ਕਰਨ ਵਿਚ ਨਿਭਾਈ ਗਈ ਭੂਮਿਕਾ ਲਈ ਦਿੱਤਾ ਗਿਆ ਹੈ। 

ਆਈਸੀਏਐੱਨਐੱਨ, ਸੀਡੀਏਸੀ ਪੁਣੇ ਅਤੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ਹੇਠਲੀ ਖੋਜ ਟੀਮ ਦੇ ਯਤਨਾਂ ਦੀ ਬਦੌਲਤ ਹੁਣ ਗੁਰਮੁਖੀ ਵਿਚ ਈਮੇਲ ਆਈਡੀ ਬਣਾਉਣ ਦੇ ਨਾਲ-ਨਾਲ ਗੁਰਮੁਖੀ ਵਿਚ ਵੈੱਬ ਪਤੇ ਵਾਲੀਆਂ ਵੈੱਬਸਾਈਟਸ ਬਣਾਉਣਾ ਸੰਭਵ ਹੋ ਗਿਆ ਹੈ। ਇਸੇ ਬਹੁਮੁੱਲੇ ਯੋਗਦਾਨ ਕਰਕੇ ਪੂਰੀ ਦੁਨੀਆ ਦੀਆਂ ਵੈੱਬਸਾਈਟਸ ਦੇ ਡੋਮੇਨ ਨੇਮਸ ਦੀ ਰਜਿਸਟ੍ਰੇਸ਼ਨ ਦਾ ਪ੍ਰਬੰਧਨ ਤੇ ਨਿਗਰਾਨੀ ਕਰਨ ਵਾਲੀ ਸੰਸਥਾ ਇੰਟਰਨੈੱਟ ਕਾਰਪੋਰੇਸ਼ਨ ਫਾਰ ਅਸਾਈਡ ਨੇਮਜ਼ ਐਂਡ ਨੰਬਰਜ਼ (ਆਈਸੀਏਐੱਨਐੱਨ) ਨੇ ਡਾ. ਲਹਿਲ ਨੂੰ ਸਨਮਾਨ ਦਿੱਤਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।