ਜਲੰਧਰ। ਇਕ ਬਹੁਤ ਹੀ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਅਨੁਸਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਾ ਭਲਕੇ ਜਲੰਧਰ ਦੇ ਫਤਿਹਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਵਿਆਹ ਹੋਵੇਗਾ।

ਕਿਹਾ ਜਾ ਰਿਹਾ ਹੈ ਕਿ ਕੁੜੀ ਐਨਆਰਆਈ ਹੈ। ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਵੇਗਾ। ਇਹ ਵਿਆਹ ਕਿਸੇ ਵੱਡੇ ਆਲੀਸ਼ਾਨ ਪੈਲੇਸ ਵਿਚ ਨਹੀਂ ਹੋਣ ਜਾ ਰਿਹਾ। ਇਹ ਵਿਆਹ ਬਹੁਤ ਹੀ ਸਿੰਪਲ ਹੋਵੇਗਾ। ਅਜੇ ਤੱਕ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ। ਮੀਡੀਆ ਸੂਤਰਾਂ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ।

ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਲੜਕੀ ਯੂਕੇ ਤੋਂ ਆਈ ਹੈ। ਇਸਦੀ ਇਕ ਹੋਰ ਭੈਣ ਵੀ ਯੂਕੇ ਤੋਂ ਹੀ ਹੈ। ਦੁਪਹਿਰ ਦੋ ਵਜੇ ਦੇ ਲਗਭਗ ਜਲੰਧਰ ਦੇ ਕਾਲਰਾ ਪਿੰਡ ਦੀ ਲੜਕੀ ਨਾਲ ਸਿੰਪਲ ਤਰੀਕੇ ਨਾਲ ਅੰਮ੍ਰਿਤਪਾਲ ਵਿਆਹ ਕਰਵਾਉਗੇ। ਕਾਲਰਾ ਦੇ ਨਾਲ ਲੱਗਦੇ ਪਿੰਡ ਫਤਿਹਪੁਰ ਦੇ ਗੁਰਦੁਆਰਾ ਸਾਹਿਬ ਵਿਚ ਲਾਵਾਂ ਪੜ੍ਹੀਆਂ ਜਾਣਗੀਆਂ।